ਸਰਕਾਰ ਪੇ ਕਮਿਸ਼ਨ ਦੀਆਂ ਖਾਮੀਆਂ ਨੂੰ ਦੂਰ ਕਰੇ – ਅਸ਼ਵਨੀ ਕੁਮਾਰ, ਸੁਰਿੰਦਰ ਮਹਾਜਨ
ਅੰਮ੍ਰਿਤਸਰ, 8 ਦਸੰਬਰ (ਅਮਨਦੀਪ) – ਪੰਜਾਬ ਦੇ ਵਖ ਵਖ ਵਿਭਾਗਾਂ ਦੇ ਇੰਜੀਨੀਅਰਾਂ ਵੱਲੋ ਕੌਂਸਲ ਆਫ ਡਿਪਲੋਮਾ ਇੰਜੀਨੀਅਰ ਪੰਜਾਬ ਦੇ ਸੱਦੇ ਤੇ 6ਵੇਂ ਤਨਖਾਹ ਕਮਿਸ਼ਨ ਦੀਆਂ ਖਾਮੀਆਂ ਵਿਰੁੱਧ ਮੁਹਾਲੀ ਵਿਖੇ 2 ਦਸੰਬਰ ਤੋਂ ਚਲ ਰਹੀ ਲੜੀਵਾਰ ਭੁੱਖ ਹੜਤਾਲ ਵਿੱਚ 9 ਦਸੰਬਰ ਨੂੰ ਜਿਲ੍ਹਾ ਅੰਮ੍ਰਿਤਸਰ ਦੇ ਇੰਜੀਨੀਅਰਜ਼ ਵੱਡੀ ਗਿਣਤੀ ਵਿੱਚ ਸਮੂਲੀਅਤ ਕਰਨਗੇ।ਅਜ ਜਲ ਸਪਲਾਈ ਅਤੇ ਸੈਨੀਟੇਸ਼ਨ ਦੇ ਸਥਾਨਿਕ ਸਰਕਲ ਦਫਤਰ ਵਿਖੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕੌਂਸਲ ਪੰਜਾਬ ਦੇ ਚੇਅਰਮੈਨ ਇੰਜੀ: ਸੁਖਮਿੰਦਰ ਸਿੰਘ ਲਵਲੀ, ਇੰਜੀ: ਅਸ਼ਵਨੀ ਕੁਮਾਰ ਅਤੇ ਇੰਜੀ: ਸੁਰਿੰਦਰ ਮਹਾਜਨ ਨੇ ਕਿਹਾ ਕਿ ਪਹਿਲਾਂ ਜੂਨੀਅਰ ਇੰਜੀਨੀਅਰ ਨੂੰ ਤਨਖਾਹ 4800 ਰੁਪਏ ਗ੍ਰੇਡ ਪੇ ਨਾਲ ਮਿਲਦੀ ਸੀ ਪਰ 6ਵੇਂ ਤਨਖਾਹ ਕਮਿਸ਼ਨ ਵਿੱਚ ਨਵਾਂ ਇਸ ਨੂੰ ਘਟਾ ਕੇ ਗ੍ਰੇਡ ਪੇ 3800 ਰੁਪਏ ਕਰ ਦਿੱਤਾ ਗਿਆ ਹੈ,ਜਿਸ ਦੀ ਜੇ ਈ ਕੌਂਸਲ ਪੁਰਜ਼ੋਰ ਨਿਖੇਧੀ ਕਰਦੀ ਹੈ।
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਇੰਜੀ: ਤੀਰਥ ਸਿੰਘ ਸਰਲੀ,ਇੰਜੀ:ਰੋਹਿਤ ਮੈਹਰਾ ਅਤੇ ਇੰਜੀ: ਸਿਮਰਦੀਪ ਸਿੰਘ ਨੇ ਕਿਹਾ ਕਿ ਇਸ ਪਹਿਲਾਂ ਜੇ ਈ/ਏ ਈ ਨੂੰ ਫੀਲਡ ਵਿੱਚ ਕੰਮ ਕਰਨ ਲਈ 30 ਲੀਟਰ ਪੈਟਰੋਲ ਮਿਲਦਾ ਸੀ ਜਿਸ ਨੂੰ ਵਧਾ ਕੇ 80 ਲੀਟਰ ਪੈਟਰੋਲ ਭੱਤਾ ਕਰਨ ਦੀ ਇੰਜੀਨੀਅਰ ਮੰਗ ਕਰ ਰਹੇ ਸਨ,ਪਰ ਨਵੇਂ ਪੇ ਕਮਿਸ਼ਨ ਵਿੱਚ ਪਹਿਲਾਂ ਮਿਲਦਾ ਪੈਟਰੋਲ ਭੱਤਾ ਵੀ ਸਰਕਾਰ ਵੱਲੋ ਖੋਹ ਲਿਆ ਗਿਆ ਹੈ।ਜਿਸ ਕਰਕੇ ਜੂਨੀਅਰ ਇੰਜੀਨੀਅਰ ਵਰਗ ਵਿੱਚ ਭਾਰੀ ਨਿਰਾਸ਼ਤਾ ਅਤੇ ਰੋਸ ਪਾਇਆ ਜਾ ਰਿਹਾ ਹੈ।ਧਰਨੇ ਨੂੰ ਸੰਬੋਧਨ ਕਰਦਿਆਂ ਇੰਜੀ:ਧਰਮਿੰਦਰ ਸਿੰਘ,ਇੰਜੀ:ਇੰਦਰਜੀਤ ਸਿੰਘ ਅਤੇ ਇੰਜੀ:ਓਂਕਾਰ ਸਿੰਘ ਨੇ ਕਿਹਾ ਕਿ ਇੰਜੀਨੀਅਰ ਵਰਗ ਸੂਬੇ ਦੇ ਵਿਕਾਸ ਵਿੱਚ ਵਧ ਤੋਂ ਵਧ ਆਪਣਾ ਯੋਗਦਾਨ ਪਾ ਕੇ ਪੰਜਾਬ ਨੂੰ ਹੋਰ ਤਰੱਕੀ ਦੀਆਂ ਲੀਹਾਂ ਤੇ ਲਿਜਾਣਾ ਚਾਹੁੰਦੇ ਹਨ,ਪ੍ਰੰਤੂ ਸਰਕਾਰ ਵੱਲੋ ਜੇ ਈ ਵਰਗ ਨਾਲ ਇਹ ਵੱਡੀ ਬੇਇਨਸਾਫ਼ੀ ਕਰਕੇ ਉਨ੍ਹਾਂ ਦਾ ਮਨੋਬਲ ਕਮਜ਼ੋਰ ਕੀਤਾ ਜਾ ਰਿਹਾ ਹੈ।ਹੋਰਨਾਂ ਤੋਂ ਇਲਾਵਾ ਇਸ ਮੌਕੇ ਇੰਜੀ:ਲੱਕੀ ਨਾਗਪਾਲ, ਇੰਜੀ: ਸਤਨਾਮ ਸਿੰਘ,ਇੰਜੀ: ਵਿਕਰਮ ਸਿੰਘ,ਇੰਜੀ:ਦੀਪਕ ਮਹਾਜਨ, ਇੰਜੀ:ਹਰਜੀਤ ਭੁਚਰ,ਇੰਜੀ: ਕਸਮੀਰ ਸਿੰਘ ਰਟੌਲ,ਇੰਜੀ:ਗੁਰਜੋਤ ਸਿੰਘ,ਇੰਜੀ:ਸਿਮਰਨਦੀਪ ਸਿੰਘ, ਇੰਜੀ:ਸਰਬਜੀਤ ਸਿੰਘ, ਇੰਜੀ: ਮਨਜੀਤ ਕੁਮਾਰ,ਇੰਜੀ:ਉਪਕਾਰ ਸਿੰਘ ਕੋਹਲੀ,ਇੰਜੀ:ਗੁਰਿੰਦਰਜੀਤ ਸਿੰਘ ਸੰਧੂ,ਇੰਜੀ:ਗੁਰਮਿੰਦਰ ਸਿੰਘ,ਇੰਜੀ:ਸੁਮੇਸ ਜੋਸੀ, ਇੰਜੀ: ਅਜੇਪਾਲ ਸਿੰਘ,ਇੰਜੀ:ਰਣਬੀਰ ਸਿੰਘ,ਇੰਜੀ: ਰੋਹਿਤ ਪ੍ਰਭਾਕਰ ਆਦਿ ਵੀ ਹਾਜ਼ਰ ਸਨ।