ਹਜ਼ੂਰ ਸਾਹਿਬ ਲਈ ਅੰਮ੍ਰਿਤਸਰ ਤੋਂ 3 ਅਗਸਤ ਤੋਂ ਏਅਰ ਇੰਡੀਆ ਦੀ ਮੁੜ ਸ਼ੁਰੂ ਹੋਵੇਗੀ ਉਡਾਣ

146

ਅੰਮ੍ਰਿਤਸਰ, 7 ਜੁਲਾਈ (ਗਗਨ) ਦੇਸ਼ ਵਿਚ ਕੋਰੋਨਾ ਦਾ ਖੌਫ਼ ਘੱਟ ਹੋਣ ਦੇ ਚਲਦਿਆਂ ਸਿਵਲ ਏਵੀਏਸ਼ਨ ਤੋਂ ਰਾਹਤ ਭਰੀ ਖ਼ਬਰ ਮਿਲੀ ਹੈ। ਗੁਰੂ ਨਗਰੀ ਅੰਮ੍ਰਿਤਸਰ ਤੋਂ ਦੂਜੀ ਗੁਰੂ ਨਗਰੀ ਹਜ਼ੂਰ ਸਾਹਿਬ ਦੇ ਲਈ ਏਅਰ ਇੰਡੀਆ ਦੀ ਫਲਾਈਟ ਦੇ ਲਈ ਬੁਕਿੰਗ ਸ਼ੁਰੂ ਹੋ ਚੁੱਕੀ ਹੈ। ਕੋਰੋਨਾ ਦੀ ਦੂਜੀ ਲਹਿਰ ਸ਼ੁਰੂ ਹੋਣ ਤੋਂ ਬਾਅਦ ਏਵੀਏਸ਼ਨ ਇੰਡਸਟਰੀ ਨੂੰ ਵੀ ਨੁਕਸਾਨ ਝੱਲਣਾ ਪਿਆ ਸੀ। ਕੁਝ ਫਲਾਈਟਸ ਨੂੰ ਛੱਡ ਕੇ ਕਈ ਹੋਰ ਫਲਾਈਟਸ ਬੰਦ ਕਰ ਦਿੱਤੀ ਗਈ ਸੀ। ਹੁਣ ਦੀ ਗੱਲ ਕਰੀਏ ਤਾਂ ਦਿੱਲੀ, ਮੁੰਬਈ, ਕੋਲਕਾਤਾ, ਬੰਗਲੌਰ, ਪਟਨਾ ਸਾਹਿਬ ਅਤੇ ਜੈਪੁਰ ਦੇ ਲਈ ਹੀ ਚੁਣਵੀਂ ਫਲਾਈਟਸ ਰਵਾਨਾ ਹੋ ਰਹੀਆਂ ਹਨ, ਲੇਕਿਨ ਜਲਦ ਹੀ ਹਜ਼ੂਰ ਸਾਹਿਬ ਦੇ ਲਈ ਜਾਣ ਵਾਲੀ ਸਿੱਧੀ ਉਡਾਣ ਨੂੰ ਵੀ ਸ਼ੁਰੂ ਕੀਤਾ ਜਾ ਰਿਹਾ ਹੈ।

Italian Trulli

ਮਿਲੀ ਜਾਣਕਾਰੀ ਅਨੁਸਾਰ ਹਜ਼ੂਰ ਸਾਹਿਬ ਨਾਂਦੇੜ ਦੀ ਉਡਾਣ ਦੂਜੀ ਲਹਿਰ ਦੀ ਸ਼ੁਰੂਆਤ ਅਤੇ ਯਾਤਰੀਆਂ ਦੀ ਘੱਟ ਗਿਣਤੀ ਹੋਣ ਦੇ ਕਾਰਨ ਏਅਰ ਇੰਡੀਆ ਨੇ ਇਸ ਫਲਾਈਟ ਨੂੰ ਬੰਦ ਕਰ ਦਿੱਤਾ ਸੀ। ਏਅਰ ਇੰਡੀਆ ਦੀ ਵੈਬਸਾਈਟ ਅਨੁਸਾਰ ਇਹ ਫਲਾਈਟ 3 ਅਗਸਤ ਤੋਂ ਉਡਾਣ ਭਰੇਗੀ। ਵੈਬਸਾਈਟ ਅਨੁਸਾਰ ਅੰਮ੍ਰਿਤਸਰ-ਹਜ਼ੂਰ ਸਾਹਿਬ ਫਲਾਈਟ ਦਾ ਕਿਰਾਇਆ 5570 ਰੱਖਿਆ ਗਿਆ। ਹਜ਼ੂਰ ਸਾਹਿਬ ਤੋਂ ਅੰਮ੍ਰਿਤਸਰ ਆਉਣ ਦੇ ਲਈ ਯਾਤਰੀਆਂ ਨੂੰ 5128 ਰੁਪਏ ਖ਼ਰਚ ਕਰਨੇ ਹੋਣਗੇ।