ਸੰਗਰੂਰ, 20 ਅਗਸਤ (ਰਛਪਾਲ ਸਿੰਘ) – ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਬਰਸੀ ਸਮਾਗਮ ਮੌਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਕਰਵਾਏ ਗਏ ਸਮਾਗਮ ‘ਚ ਪਹੁੰਚੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੀ ਦਰਬਾਰ ਸਾਹਿਬ ਹਜ਼ੂਰੀ ਰਾਗੀ ਸਿੰਘਾਂ ਅਤੇ ਹੈੱਡ ਗ੍ਰੰਥੀ ਵਿਚਾਲੇ ਚੱਲ ਰਹੇ ਵਿਵਾਦ ਨੂੰ ਪਰਿਵਾਰਕ ਮਸਲਾ ਦੱਸਦਿਆਂ ਆਪਣੀ ਸਿਹਤ ਢਿੱਲੀ ਹੋਣ ਦਾ ਹਵਾਲਾ ਦੇ ਕੇ ਹੋਰ ਕੁੱਝ ਵੀ ਕਹਿਣ ਤੋਂ ਕਿਨਾਰਾ ਕਰ ਦਿੱਤਾ।