ਤਰਨ ਤਾਰਨ, 8 ਮਾਰਚ (ਗੁਰਪ੍ਰੀਤ ਸਿੰਘ ਕੱਦ ਗਿੱਲ) – ਇਥੋ ਨੇੜਲੇ ਪਿੰਡ ਕੱਕਾ ਕੰਡਿਆਲਾ ਵਿਖੇ ਹਰ ਸਾਲ ਦੀ ਤਰ੍ਹਾਂ ਪਿੰਡ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਹੋਲੇ ਮਹੱਲੇ ਦੇ ਸਬੰਧ ਵਿੱਚ ਕੱਕਾ ਕੰਡਿਆਲਾ ਬਾਈਪਾਸ ਤੇ ਗੁਰੂ ਕਾ ਲੰਗਰ ਲਗਾਇਆ ਗਿਆ ਹੈ। ਇਹ ਲੰਗਰ ਪਿਛਲੇ ਪੰਜ ਦਿਨਾਂ ਤੋਂ ਚੱਲ ਰਿਹਾ ਹੈ ਜੋ ਕਿ ਅਨੰਦਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਵਾਸਤੇ ਲਗਾਇਆ ਗਿਆ ਹੈ। ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਹੈ ਕਿ ਜਿੱਥੇ ਨੌਜਵਾਨ ਵੱਧ ਚੜ੍ਹ ਸੇਵਾ ਕਰ ਰਹੇ ਹਨ ਉਥੇ ਹੀ ਬੀਬੀਆਂ ਵੀ ਲੋਹ ਤੇ ਪ੍ਰਸ਼ਾਦੇ ਪਕਾਉਦੀਆ ਹੋਈਆ ਸਤਨਾਮ ਵਾਹਿਗੁਰੂ ਦੇ ਜਾਪ ਕਰ ਰਹੀਆਂ ਹਨ।
ਇਸ ਮੌਕੇ ਤੇ ਬਲਵਿੰਦਰ ਸਿੰਘ, ਅਵਤਾਰ ਸਿੰਘ ਠੇਕੇਦਾਰ, ਹਰਦੇਵ ਸਿੰਘ, ਬਲਦੇਵ ਸਿੰਘ, ਡਾ਼ ਕਸ਼ਮੀਰ ਸਿੰਘ, ਗੁਰਿੰਦਰ ਸਿੰਘ, ਸੰਤੋਖ ਸਿੰਘ, ਗੁਰਪ੍ਰੀਤ ਸਿੰਘ ਯੂ ਐੱਸ ਏ, ਸੁਖਚੈਨ ਸਿੰਘ ਹਾਂਗਕਾਂਗ, ਕੁਲਦੀਪ ਸਿੰਘ, ਗੁਰਭੇਜ ਸਿੰਘ, ਜਸਪਾਲ ਸਿੰਘ ਹਲਵਾਈ, ਹਰਭਜਨ ਸਿੰਘ, ਗੁਰਸੇਵਕ ਸਿੰਘ, ਲਵਪ੍ਰੀਤ ਸਿੰਘ, ਜੋਬਨਪ੍ਰੀਤ ਸਿੰਘ, ਸੁੱਚਾ ਸਿੰਘ ਕੱਕਾ ਕੰਡਿਆਲਾ ਤੇ ਪਿੰਡ ਦੀਆਂ ਸਮੂਹ ਸੰਗਤਾਂ ਹਾਜ਼ਰ ਹਨ।