ਸ੍ਰੀ ਅੰਮ੍ਰਿਤਸਰ ਸਾਹਿਬ, 8 ਮਾਰਚ (ਜਤਿੰਦਰ ਸਿੰਘ ਬੇਦੀ, ਸਾਹਿਲ ਸ਼ਰਮਾ) – ਰੰਗਾਂ ਦੇ ਤਿਉਹਾਰ ਹੋਲੀ ਤੇ ਹੁੜਦੰਗ ਮਚਾਉਣ ਵਾਲਿਆਂ ਤੇ ਅਣਕਿਆਸੀਆਂ ਸ਼ਰਾਰਤਾਂ ਅਤੇ ਅਣਸੁਖਾਵੀਆਂ ਘਟਨਾਵਾਂ ਨੂੰ ਰੋਕਣ ਦੇ ਮੱਦੇਨਜ਼ਰ ਜ਼ਿਲ੍ਹਾ ਸਿਵਲ ਤੇ ਪ੍ਰਸ਼ਾਸ਼ਨ ਵਲੋਂ ਕੀਤੇ ਗਏ ਪੁਖਤਾ ਪ੍ਰਬੰਧਾਂ ਦੀ ਇੰਨ ਬਿੰਨ ਪਾਲਣਾ ਕਰਦਿਆਂ ਜੀ.ਐਨ.ਡੀ.ਯੂ ਦੇ ਸੁਰੱਖਿਆ ਵਿਭਾਗ ਦੇ ਮੱੁਖੀ ਕਰਨਲ ਅਮਰਬੀਰ ਸਿੰਘ ਚਾਹਲ ਦੇ ਦਿਸ਼ਾਂ ਨਿਰਦੇਸ਼ਾਂ ਤੇ ਸਮੁੱਚੇ ਸੁਰੱਖਿਆ ਕਰਮਚਾਰੀਆਂ ਸੁਪਰਵਾਈਜਰਾਂ ਅਤੇ ਅਧਿਕਾਰੀਆਂ ਵਲੋਂ ਮੁਸ਼ਤੈਦੀ ਦਿਖਾਈ ਗਈ ਤੇ ਕਈਆਂ ਨੂੰ ਪਿੱਛੇ ਮੋੜਿਆ ਗਿਆ। ਜੀ.ਐਨ.ਡੀ.ਯੂ ਕੈਂਪਸ ਦੇ ਅੰਦਰ ਗੈਰ ਜੀ.ਐਨ.ਡੀ.ਯੂ ਵਿਿਦਆਰਥੀਆਂ ਦੇ ਦਾਖਲੇ ਤੇ ਮੁਕੰਮਲ ਪਾਬੰਦੀ ਲਗਾਉਣ ਦੇ ਮੰਤਵ ਨਾਲ ਸਵੇਰ ਤੋਂ ਹੀ ਜੀ.ਐਨ.ਡੀ.ਯੂ ਦੇ ਅੰਦਰ ਦਾਖਲ ਹੋਣ ਵਾਲੇ ਵਿਿਦਆਰਥੀਆਂ ਤੇ ਹੋਰ ਕੰਮ ਕਾਰ ਕਰਵਾਉਣ ਵਾਲੇ ਆਮ ਨਾਗਰਿਕਾਂ ਤੇ ਹੋਰਨਾਂ ਦੀ ਬਰੀਕੀ ਨਾਲ ਜਾਂਚ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਹਰੇਕ ਕਿਸੇ ਦਾ ਕਿਸੇ ਨਾ ਕਿਸੇ ਕਿਸਮ ਦਾ ਸ਼ਨਾਖਤੀ ਕਾਰਡ ਤੇ ਅੰਦਰ ਜਾਣ ਦਾ ਠੋਸ ਮੰਤਵ ਜਾਣੇ ਤੋਂ ਬਗੈਰ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ। ਜੀ.ਐਨ.ਡੀ.ਯੂ ਦੇ ਮੁੱਖ ਗੇਟ ਤੇ ਲੱਗੀਆਂ ਵੱਖ-ਵੱਖ ਪ੍ਰਕਾਰ ਦੇ ਵਾਹਨਾਂ ਦੀਆਂ ਕਤਾਰਾਂ ਸੁਰੱਖਿਆ ਵਿਭਾਗ ਦੀ ਸ਼ਾਨਦਾਰ ਤੇ ਬੇਮਿਸਾਲ ਕਾਰਜਸ਼ੈਲੀ ਦੀ ਬਾਤ ਪਾ ਰਹੀਆਂ ਸਨ।
ਸੁਪਰਵਾਈਜ਼ਰ ਜਸਬੀਰ ਸਿੰਘ ਆਪਣੇ ਸਾਥੀ ਕਰਮਚਾਰੀਆਂ ਗੁਰਦਾਸ ਸਿੰਘ, ਗੁਰਵਿੰਦਰ ਸਿੰਘ, ਹਰਪ੍ਰਤਾਪ ਸਿੰਘ ਆਦਿ ਸਮੇਤ ਹਰ ਆਉਣ ਜਾਣ ਵਾਲੇ ਦੀਖੁੱਦ ਜਾਂਚ ਕਰਦੇ ਵੇਖੇ ਗਏ। ਸਮੁੱਚੇ ਵਿਿਦਆਰਥੀ, ਅਧਿਆਪਨ ਤੇ ਗੈਰ ਅਧਿਆਪਨ ਵਰਗ ਨੂੰ ਸੁਰੱਖਿਆ ਵਿਭਾਗ ਦੀ ਗਹਿਣ ਛਾਨਬੀਨ ਦੇ ਵਿੱਚੋਂ ਨਿਕਲਣ ਦਾ ਮੁੱਖ ਮੰਤਵ ਜੀ.ਐਨ.ਡੀ.ਯੂ ਦੇ ਸ਼ਾਂਤ, ਖੁਸ਼ ਗਵਾਰ ਤੇ ਹਰੇ ਭਰੇ ਵਾਤਾਵਰਨ ਨੂੰ ਜਿਉਂ ਦਾ ਤਿਉ਼ ਬਰਕਰਾਰ ਰੱਖਣਾ ਹੈ। ਜਿਕਰਯੋਗ ਹੈ ਕਿ ਜੀ.ਐਨ.ਡੀ.ਯੂ ਦੇ ਵਿਿਦਆਰਥੀ ਵਰਗ ਵਲੋਂ ਵੱਡੇ ਪੱਧਰ ‘ਤੇ ਹੋਲੀ ਦਾ ਤਿਉਹਾਰ ਨੂੰ ਇੱਕ ਜਸ਼ਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਹਰੇਕ ਵਿਭਾਗ ਦੇ ਵਿਿਦਆਰਥੀ ਜਿੱਥੇ ਇੱਕ ਦੂਜੇ ਨੂੰ ਹੋਲੀ ਦੇ ਰੰਗ ਲਗਾ ਕੇ ਮੌਜ਼ ਮਸਤੀ ਕਰਦੇ ਹਨ, ਉੱਥੇ ਵੱਖ-ਵੱਖ ਤਰ੍ਹਾਂ ਦੇ ਜਲ ਪਾਨ ਦਾ ਲੁਤਫ ਵੀ ਉਠਾਉਂਦੇ ਹਨ। ਸਮੁੱਚੇ ਵਰਗਾਂ ਦੀ ਜਾਨ ਤੇ ਮਾਲ ਦੀ ਸੁਰੱਖਿਆ ਦੇ ਮੱਦੇਨਜ਼ਰ ਸੁਰੱਖਿਆ ਵਿਭਾਗ ਵਲੋਂ ਜ਼ਿੰਮੇਵਾਰੀ ਨਾਲ ਪਹਿਲ ਕਦਮੀ ਕਰਨਾ ਇੱਕ ਬੇਹਤਰ ਤੇ ਬੇਮਿਸਾਲ ਕਦਮ ਹੈ। ਸੁਰੱਖਿਆ ਵਿਭਾਗ ਦੀ ਇਸ ਮਿਸਾਲੀ ਕਾਰਜਸ਼ੈਲੀ ਦੀ ਜੀ.ਐਨ.ਡੀ.ਯੂ ਨਾਲ ਸਬੰਧਤ ਸਮੁੱਚੇ ਵਰਗਾਂ ਵਲੋਂ ਪ੍ਰਸ਼ੰਸ਼ਾ ਵੀ ਕੀਤੀ ਗਈ। ਵਿਿਦਆਰਥੀ ਵਰਗ ਨੂੰ ਵੀ ਚਾਹੀਦਾ ਹੈ ਕਿ ਉਹ ਸੁਰੱਖਿਆ ਵਿਭਾਗ ਨੂੰ ਹਰ ਤਰ੍ਹਾਂ ਦਾ ਸਹਿਯੋਗ ਕਰਨ ਤੇ ਜੀ.ਐਨ.ਡੀ.ਯੂ ਨਾਲ ਸਬੰਧਤ ਆਪਣੇ ਸ਼ਨਾਖਤੀ ਕਾਰਡ ਆਪਣੇ ਕੋਲ ਰੱਖਣ, ਕਿਉਂਕਿ ਹੋਲੀ ਤਿਉਹਾਰ ਦੇ ਮੱਦੇਨਜ਼ਰ ਤੇ ਰੰਗਾਂ ਨਾਲ ਮਾਲੋ ਮਾਲ ਹੋਏ ਚਿਹਰਿਆਂ ਨੰੁੂ ਪਹਿਚਾਨਣ ਵਿੱਚ ਕਾਫੀ ਮੁਸ਼ੱਕਤ ਪੇਸ਼ ਆਉਣਾ ਸੰਭਾਵੀ ਹੈ। ਸੁਰੱਖਿਆ ਵਿਭਾਗ ਦੀ ਇਸ ਕਾਰਜਸ਼ੈਲੀ ਦੀ ਚੁਫੇਰਿਓੁਂ ਭਰਪੂਰ ਪ੍ਰਸ਼ੰਸ਼ਾ ਕੀਤੀ ਜਾ ਰਹੀ ਹੈ।