ਪਿੰਡ ਕਿਸ਼ਨਪੁਰਾ ਕਲਾਂ ਦੇ ਦੋ ਨੌਜਵਾਨਾਂ ਦੀ ਮੌਤ, ਇੱਕ ਜਖਮੀ
ਧਰਮਕੋਟ 8 ਮਾਰਚ (ਅਮਰੀਕ ਸਿੰਘ ਛਾਬੜਾ) – ਬੀਤੇ ਕੱਲ ਪਿੰਡ ਕਿਸ਼ਨਪੁਰਾ ਕਲਾਂ ਤੋਂ ਨੌਜਵਾਨ ਪੰਜ ਮੋਟਰ ਸਾਇਕਲਾਂ ਵਹੀਕਲਾਂ ਉਪਰ ਸਵਾਰ ਹੋ ਕੇ ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਜੋੜਮੇਲੇ ਉਪਰ ਸਿੱਖ ਸੰਗਤਾਂ ਦੇ ਦਰਸ਼ਨ ਦੀਦਾਰੇ ਅਤੇ ਗੁਰੂ ਘਰ ਨੂੰ ਨਤਮਸਤਕ ਹੋਣ ਜਾ ਰਹੇ ਸਨ। ਜਦੋਂ ਇਹ ਨੌਜਵਾਨਾਂ ਦੇ ਮੋਟਰ ਸਾਇਕਲ ਦੋਰਾਹਾ ਨਹਿਰ ਤੋਂ ਲੰਘ ਰਹੇ ਸਨ ਤਾਂ ਇੱਕ ਮੋਟਰ ਸਾਇਕਲ ਦੀ ਉਵਰਟੇਕ ਕਰਦੇ ਸਮੇਂ ਸਾਹਮਣੇ ਤੋਂ ਆ ਰਹੇ ਟਿਪਰ ਦੇ ਪਿਛਲੇ ਟਾਇਰਾਂ ਦੇ ਹੇਠਾਂ ਆਉਣ ਨਾਲ ਦੁਰਘਟਨਾ ਹੋ ਗਈ ਜਿਸ ਦੌਰਾਨ ਇੱਕ ਨੌਜਵਾਨ ਹਰਜੋਤ ਸਿੰਘ ਪੁੱਤਰ ਬੋਹੜ ਸਿੰਘ (17 ਸਾਲ) ਦੀ ਮੌਕੇ ਤੇ ਮੌਤ ਹੋ ਗਈ ਤੇ ਦੂਸਰੇ ਅਕਾਸ਼ਦੀਪ ਸਿੰਘ ਪੁੱਤਰ ਕੇਵਲ ਸਿੰਘ (15 ਸਾਲ) ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਸਨ ਜੋ ਜਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਬੀਤੀ ਰਾਤ 11 ਵਜੇ ਦਮ ਤੋੜ ਗਿਆ ਹੈ। ਇਨ੍ਹਾਂ ਦੇ ਸਾਥੀ ਤੀਜੇ ਨੌਜਵਾਨ ਹਰਮਨਦੀਪ ਸਿੰਘ (18 ਸਾਲ) ਦੇ ਦੋਵੇਂ ਗਿਟੇ ਟੱਟ ਗਏ ਹਨ ਜਿਸ ਦਾ ਇੱਕ ਪ੍ਰਾਈਵੇਟ ਹਸਪਤਾਲ ਚ ਇਲਾਜ ਚੱਲ ਰਿਹਾ ਹੈ। ਇਹ ਸਾਰੇ ਨੌਜਵਾਨ ਗਰੀਬ ਮਜੵਬੀ ਸਿੱਖ ਘਰਾਂ ਦੇ ਲੜਕੇ ਸਨ। ਇਸ ਅਨਹੋਣੀ ਦੁਰਘਟਨਾ ਦੀ ਖਬਰ ਸੁਣਨ ਨਾਲ ਪਿੰਡ ਅੰਦਰ ਮਾਤਮ ਛਾ ਗਿਆ ਅਤੇ ਨਗਰ ਨਿਵਾਸੀ ਲੋਕ ਦੁੱਖੀ ਪ੍ਰੀਵਾਰਾ ਨਾਲ ਹਮਦਰਦੀ ਪ੍ਰਗਟ ਕਰ ਰਹੇ ਹਨ। ਪਲਿਸ ਦੁਆਰਾ ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾ ਦਾ ਪੋਸਟ ਮਾਰਟਮ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਸਰੀਰ ਵਾਰਸਾ ਨੂੰ ਸੌਪ ਕੇ ਅੰਤਮ ਸਸਕਾਰ ਕਰ ਦਿਤੇ ਜਾਣਗੇ।