ਅੰਮ੍ਰਿਤਸਰ, 15 ਨਵੰਬਰ (ਗਗਨ) – ਜ਼ਿਲ੍ਹੇ ਅੰਦਰ ਖਾਲੀ ਪਈਆਂ 200 ਦੇ ਕਰੀਬ ਪੋਸਟਾਂ ਤੇ ਹੈੱਡਟੀਚਰ ਪ੍ਰਮੋਸ਼ਨਾਂ ਕਰਨ ਲਈ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅਤੇ ਦਫਤਰੀ ਅਮਲੇ ਵੱਲੋਂ ਕੀਤੀ ਜਾ ਬੇਲੋੜੀ ਦੇਰੀ ਦੇ ਰੋਸ ‘ਚ ਅੱਜ ਵੱਡੀ ਗਿਣਤੀ ਵਿਚ ਜਿਲ੍ਹਾ ਸਿੱਖਿਆ ਦਫਤਰ ‘ਚ ਇਕੱਤਰ ਹੋਏ ਐਲੀਮੈਟਰੀ ਅਧਿਆਪਕਾਂ ਦੇ ਰੋਹ ਨੂੰ ਵੇਖਦਿਆਂ ਹੋਇਆਂ ਜਿਲ੍ਹਾ ਦਫਤਰ ਵੱਲੋਂ ਪਰਮੋਸ਼ਨਾ ਸਬੰਧੀ ਪੱਤਰ ਜਾਰੀ ਕਰਕੇ ਯੂਨੀਅਨ ਆਗੂਆਂ ਨੂੰ ਸੌਪਿਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅਧਿਆਪਕ ਆਗੂਆਂ ਨੇ ਦੱਸਿਆ ਕਿ ਜਿਲ੍ਹਾ ਸਿੱਖਿਆ ਦਫਤਰ ਵੱਲੋਂ ਪ੍ਰਮੋਸ਼ਨਾਂ ਸਬੰਧੀ ਪੱਤਰ ਜਾਰੀ ਕਰਦਿਆਂ ਸਾਰੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਨੂੰ ਭੇਜ ਕੇ ਪਰਮੋਟ ਹੋਣ ਵਾਲੇ ਅਧਿਆਪਕਾਂ ਦੇ ਕੇਸ 17 ਨਵੰਬਰ ਤੱਕ ਭੇਜਣ ਲਈ ਪਾਬੰਧ ਕੀਤਾ ਗਿਆ ਤਾਂ ਜੋ ਜਲਦ ਸਟੇਸ਼ਨ ਚੋਣ ਕਰਵਾਈ ਜਾ ਸਕੇ। ਅਧਿਆਪਕ ਆਗੂਆਂ ਨੇ ਪ੍ਰਮੋਟ ਹੋਣ ਵਾਲੇ ਸਾਰੇ ਅਧਿਆਪਕਾਂ ਨੂੰ ਅਪੀਲ ਹੈ ਕਿ ਜਲਦ ਤੋ ਜਲਦ ਆਪਣੇ ਸਵੈ ਘੋਸ਼ਣਾ ਪੱਤਰ ਅਤੇ ਪ੍ਰੋਫਾਰਮਾ ਭਰ ਕੇ ਸਬੰਧਿਤ ਬਲਾਕ ਦਫਤਰ ‘ਚ ਜਮਾਂ ਕਰਵਾ ਦੇਣ।
ਇਸ ਦੌਰਾਨ ਅਧਿਆਪਕ ਆਗੂ ਹਰਜਿੰਦਰ ਪਾਲ ਸਿੰਘ ਪੰਨੂੰ,ਸੁਖਵਿੰਦਰ ਸਿੰਘ ਮਾਨ,ਸਤਬੀਰ ਸਿੰਘ ਬੋਪਾਰਾਏ, ਅਸ਼ਵਨੀ ਅਵਸਥੀ , ਗੁਰਿੰਦਰ ਸਿੰਘ ਘੁੱਕੇਵਾਲੀ, ਨਵਦੀਪ ਸਿੰਘ, ਪਰਮਬੀਰ ਸਿੰਘ ਰੋਖੇ, ਸੁਰੇਸ਼ ਕੁਮਾਰ ਖੁਲਰ , ਸੁਖਦੇਵ ਸਿੰਘ ਵੇਰਕਾ ,ਗੁਰਪ੍ਰੀਤ ਸਿੰਘ ਵੇਰਕਾ, ਚਰਨਜੀਵ ਕੁਮਾਰ, ਤੇਜਇੰਦਰਪਾਲ ਸਿੰਘ ਮਾਨ, ਜਸਵਿੰਦਰਪਾਲ ਜੱਸ, ਰਾਕੇਸ਼ ਕੁਮਾਰ, ਮਨਿੰਦਰ ਸਿੰਘ, ਸੁਖਜਿੰਦਰ ਸਿੰਘ ਹੇਰ,ਮਨਪ੍ਰੀਤ ਸਿੰਘ,ਗੁਰਲਾਲ ਸਿੰਘ ਸੋਹੀ, ਰਵਿੰਦਰ ਸ਼ਰਮਾ, ਰਣਜੀਤ ਸਿੰਘ ਸ਼ਾਹ, ਗੁਰਮੁੱਖ ਸਿੰਘ, ਜਗਜੀਤਪਾਲ ਸਿੰਘ ਚਮਿਆਰੀ, ਰਣਜੀਤ ਸਿੰਘ ਰਾਣਾ, ਮਨੀਸ਼ ਸਲਹੋਤਰਾ, ਲਵਪ੍ਰੀਤ ਸਿੰਘ ਢਪੱਈਆਂ, ਸੁਖਜੀਤ ਸਿੰਘ ਭਕਨਾ, ਬਲਵਿੰਦਰ ਸਿੰਘ ਬੱਲ, ਵਿਨੋਦ ਭੂਸ਼ਨ,ਬਚਿੱਤਰ ਸਿੰਘ ਜਹਾਂਗੀਰ, ਮਲਕੀਤ ਸਿੰਘ ਮੀਰਾਂਕੋਟ , ਪ੍ਰਸ਼ੋਤਮ ਲਾਲ ਵੇਰਕਾ, ਜਸਬੀਰ ਸਿੰਘ ਅਜਨਾਲਾ, ਬਖਸ਼ੀਸ਼ ਸਿੰਘ ਵੇਰਕਾ, ਅੰਮ੍ਰਿਤਪਾਲ ਸਿੰਘ ਪੰਨੂੰ, ਕੁਲਬੀਰ ਸਿੰਘ, ਵਿਕਰਮ, ਸੰਦੀਪ ਸ਼ਰਮਾ , ਸਵਿੰਦਰ ਸਿੰਘ ਜੰਡਿਆਲਾ , ਗੁਰਿੰਦਰਜੀਤ ਸਿੰਘ ਰਈਆ ਆਦਿ ਵੀ ਹਾਜ਼ਰ ਸਨ।