ਹੈਰੀਟੇਜ਼ ਸਟਰੀਟ ‘ਤੇ ਲਾਏ ਬੁੱਤਾਂ ਦੀ ਹੁਣ ਸ਼੍ਰੋਮਣੀ ਕਮੇਟੀ ਨੂੰ ਵੀ ਆਈ ਯਾਦ….

 ਬਾਦਲ ਸਰਕਾਰ ਵੱਲੋਂ ਅੰਮ੍ਰਿਤਸਰ ਦੀ ਹੈਰੀਟੇਜ਼ ਸਟਰੀਟ ਤੇ ਲਾਏ ਬੁੱਤਾਂ ਖਿਲਾਫ ਹੁਣ ਸ਼੍ਰੋਮਣੀ ਕਮੇਟੀ ਵੀ ਡਟ ਗਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਗਠਿਤ ਕੀਤੀ ਗਈ ਤਿੰਨ ਮੈਂਬਰੀ ਕਮੇਟੀ ਦੀ ਅੱਜ ਪਹਿਲੀ ਮੀਟਿੰਗ ਐਸਸੀਜੀਸੀ ਦੇ ਦਫ਼ਤਰ ਵਿੱਚ ਹੋਈ।
ਮੀਟਿੰਗ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤਾ ਨੇ ਦੱਸਿਆ ਕਿ ਇਸ ਸਬੰਧੀ ਮਸਲੇ ਦਾ ਠੋਸ ਹੱਲ ਕੱਢਣ ਲਈ ਕਮੇਟੀ ਦਾ ਵਫਦ ਅੰਮ੍ਰਿਤਸਰ ਦੇ ਡੀਸੀ ਸ਼ਿਵਦੁਲਾਰ ਸਿੰਘ ਢਿੱਲੋਂ ਨੂੰ ਮਿਲੇਗਾ। ਵਫਦ ਇਸ ਮਸਲੇ ਨੂੰ ਜਲਦੀ ਸੁਲਝਾਉਣ ਦੀ ਮੰਗ ਕਰੇਗਾ। ਮਹਿਤਾ ਨੇ ਕਿਹਾ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਦੀ ਆਈ ਹੈ ਤੇ ਕਰਦੀ ਰਹੇਗੀ।

ਦਿਲਚਸਪ ਹੈ ਕਿ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਗਠਿਤ ਕੀਤੀ ਕਮੇਟੀ ਦੀ ਪਹਿਲੀ ਮੀਟਿੰਗ ਦੌਰਾਨ ਅਸਿੱਧੇ ਤੌਰ ਤੇ ਪਿਛਲੀ ਬਾਦਲ ਅਕਾਲੀ ਸਰਕਾਰ ਵੱਲੋਂ ਲਾਏ ਗਏ ਬੁੱਤਾਂ ਨੂੰ ਹਟਾਉਣ ਲਈ ਵਫ਼ਦ ਡਿਪਟੀ ਕਮਿਸ਼ਨਰ ਨੂੰ ਮਿਲੇਗਾ। ਇਸ ਬਾਰੇ ਪੁੱਛਣ ਤੇ ਮਹਿਤਾ ਨੇ ਕੋਈ ਠੋਸ ਜਵਾਬ ਨਹੀਂ ਦਿੱਤਾ। ਇਸ ਦੇ ਨਾਲ ਹੀ ਕਮੇਟੀਪੰਜਾਬ ਸਰਕਾਰ ਨੂੰ ਇਸ ਮਸਲੇ ਦਾ ਛੇਤੀ ਹੱਲ ਕਰਵਾਉਣ ਦੀ ਅਪੀਲ ਕਰੇਗੀ।
ਦੱਸ ਦਈਏ ਕਿ ਕੁਝ ਸਿੱਖ ਜਥੇਬੰਦੀਆਂ ਹੈਰੀਟੇਜ ਸਟਰੀਟ ਤੇ ਲੱਗੇ ਬੁੱਤਾਂ ਦਾ ਵਿਰੋਧ ਕਰ ਰਹੀਆਂ ਹਨ। ਪਿਛਲੇ ਦਿਨੀਂ ਕੁਝ ਨੌਜਵਾਨਾਂ ਬੁੱਤਾਂ ਦੀ ਭੰਨਤੋੜ ਕੀਤੀ ਸੀ। ਇਸ ਲਈ ਪੁਲਿਸ ਨੇ ਕੇਸ ਵੀ ਦਰਜ ਕੀਤਾ ਹੈ। ਹੁਣ ਸਿੱਖ ਕਾਰਕੁਨ ਧਰਨੇ ਤੇ ਬੈਠ ਗਏ ਹਨ।

Leave a Reply

Your email address will not be published. Required fields are marked *