ਹੁਰੀਅਤ ਨੇਤਾ ਸਇਅਦ ਅਲੀ ਸ਼ਾਹ ਗਿਲਾਨੀ ਨੇ ਪੀੜਤ ਸਿੱਖਾਂ ਨੂੰ ਮੱਤਾਂ ਦੇ ਕੇ ਮਾਮਲੇ ਤੋ ਪੱਲਾ ਝਾੜਿਆ

50

ਲੰਮੀ ਉਡੀਕ ਪਿਛੋੰ ਆਖਿਰ ਹੁਰੀਅਤ ਨੇਤਾ ਸਇਅਦ ਅਲੀ ਸ਼ਾਹ ਗਿਲਾਨੀ ਦਾ ਬਿਆਨ ਵੀ ਆ ਗਿਆ। ਬਜ਼ੁਰਗ ਆਗੂ ਨੇ ਸਿੱਖਾਂ ਨੂੰ ਮੱਤ ਦਿੱਤੀ ਕੇ ਭਾਜਪਾ ਦੇ ਢਾਹੇ ਨਾ ਚੜ੍ਹਨ। ਪਰ ਬੱਚੇਬਾਜੀ ਮਾਨਸਿਕਤਾ ਨਾਲ ਸਿੱਖ ਬੱਚੀਆਂ ਦੀ ਗਰੂਮਿੰਗ ਕਰਕੇ ਮੁਸਲਮਾਨ ਬਣਾਉਣ ਵਾਲੇ ਆਪਣੇ ਕਸ਼ਮੀਰੀ ਮੁਸਲਮਾਨ ਭਰਾਵਾਂ ਬਾਰੇ ਇਕ ਲਫਜ ਵੀ ਨਹੀੰ ਬੋਲਿਆ। ਮਾਮਲੇ ਨੂੰ ਅੰਤਰ-ਧਰਮ ਵਿਆਹ ਬਣਾ ਕੇ ਕੁਫਰ ਤੋਲਿਆ। ਨੱਬੇ ਸਾਲਾ ਆਗੂ ਦੇ ਬਿਆਨ ਨੇ ਕਸ਼ਮੀਰੀ ਸਿੱਖ-ਮੁਸਲਮਾਨ ਸਾਂਝ ਦੇ ਤਬੂਤ ‘ਚ ਆਖਰੀ ਕਿੱਲ ਠੋਕ ਕੇ ਭਾਜਪਾ ਦੇ ਏਜੰਡੇ ਨੂੰ ਲਾਗੂ ਕਰਨ ਦੀ ਜਮੀਨ ਮੁਹੱਈਆ ਕਰਵਾ ਦਿੱਤੀ। ਕਸ਼ਮੀਰੀ ਸਿੱਖਾਂ ਦੇ ਭਵਿੱਖਤ ਉਜਾੜੇ ਤੇ ਦੁਸ਼ਵਾਰੀਆਂ ਲਈ ਜਿਥੇ ਭਾਰਤ/ਪੰਜਾਬ ਦਾ ਸੈਕੂਲਰ-ਲਿਬਰਲ-ਕਾਂਗਰਸੀ ਲਾਣਾ ਪੂਰਨ ਰੂਪ ਵਿਚ ਜ਼ੁੰਮੇਵਾਰ ਹੋਵੇਗਾ ਉਥੇ ਕਸ਼ਮੀਰ ਦੀ ਆਜਦੀ ਲਈ ਜੂਝੇ ਗਿਲਾਨੀ ਦਾ ਨਾਂ ਵੀ ਪੱਖਪਾਤੀ ਆਗੂ ਵਜੋਂ ਲਿਆ ਜਾਵੇਗਾ।

Italian Trulli