More

  ਹੁਣ BSF ਪੰਜਾਬ ਦੀ ਹੱਦ ਅੰਦਰ 50 ਕਿਲੋਮੀਟਰ ਤੱਕ ਹੋ ਸਕਦੀ ਦਾਖ਼ਿਲ, ਸੁੱਬੇ ਦਾ ਖੋਹਿਆ ਅਧਿਕਾਰ ਖ਼ੇਤਰ ਜੋ ਕਿ ਬਹੁਤ ਮੰਦਭਾਗਾ – ਜੀਵਨ ਜੋਤ ਕੌਰ

  ਮੋਦੀ ਦੀ ਗੰਦੀ ਚਾਲ ਪੰਜਾਬ ਵਿੱਚ ਦਾਖ਼ਿਲ ਹੋਣ ਲਈ BSF ਨੂੰ ਬਣਾਇਆ ਹਥਿਆਰ – ਜੀਵਨ ਜੋਤ ਕੌਰ

  ਅੰਮ੍ਰਿਤਸਰ, 14 ਅਕਤੂਬਰ (ਬੁਲੰਦ ਆਵਾਜ ਬਿਊਰੋ) – ਮੋਦੀ ਸਰਕਾਰ ਦੁਆਰਾ ਦੇਸ਼ ਦੇ ਸੰਘੀ ਢਾਂਚੇ ਉੱਤੇ ਕੀਤਾ ਗਿਆ ਇਕ ਹੋਰ ਪਰਹਾਰ ਹੈ ਜਿਸ ਦੇ ਰਾਹੀਂ ਰਾਜਾਂ ਦੇ ਅਧਿਕਾਰਾਂ ਨੂੰ ਖੋਹਿਆ ਜਾ ਰਿਹਾ ਹੈ।ਇਸ ਤੋਂ ਪਹਿਲਾਂ ਵੀ ਕੇਂਦਰ ਸਰਕਾਰ ਨੇ ਰਾਜਾਂ ਦੇ ਅਧਿਕਾਰਾਂ ਉੱਤੇ ਡਾਕਾ ਮਾਰਦਿਆਂ ਰਾਜਾਂ ਦੇ ਅਧਿਕਾਰ ਖੇਤਰ ਵਾਲੇ ਖੇਤੀ ਮੁੱਦੇ ਉੱਤੇ ਬਿਨਾਂ ਰਾਜਾਂ ਦੀ ਸਹਿਮਤੀ ਤੋਂ ਕਾਲੇ ਖੇਤੀ ਕਾਨੂੰਨ ਬਣਾਏ ਸਨ ।ਇਹਨਾਂ ਗੱਲਾਂ ਦਾ ਪ੍ਰਗਟਾਵਾ ਅੰਮ੍ਰਿਤਸਰ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਸ਼ਹਿਰੀ ਜੀਵਨ ਜੋਤ ਕੌਰ ਨੇ ਕੀਤਾ ਉਹਨਾਂ ਕੇਂਦਰ ਸਰਕਾਰ ਦੇ ਇਸ ਤੁਗਲਕੀ ਫਰਮਾਨ ਦਾ ਸਖ਼ਤ ਸ਼ਬਦਾਂ ਵਿੱਚ ਵਿਰੋਧ ਕੀਤਾ। ਜੀਵਨ ਜੋਤ ਕੌਰ ਨੇ ਕਿਹਾ ਕਿ ਸੁੱਬਾ ਸਰਕਾਰਾਂ ਆਪਣੇ ਅਧਿਕਾਰ ਖੇਤਰਾਂ ਨੂੰ ਵਧਾਉਣ ਦੀ ਮੰਗ ਕਰਦੇ ਆ ਰਹੇ ਹਨ, ਪਰ ਮੋਦੀ ਸਰਕਾਰ ਵਲੋਂ BSF ਨੂੰ ਪੰਜਾਬ ਅੰਦਰ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਤੱਕ ਦਾ ਅਧਿਕਾਰ ਦੇਣਾ ਬਹੁਤ ਹੀ ਮੰਦਭਾਗਾ ਹੈ।

  ਹੁਣ BSF ਸੁੱਬੇ ਦੇ ਅੰਦਰ 50 ਕਿਲੋਮੀਟਰ ਤੱਕ ਕਿਸੇ ਵੀ ਨਾਗਰਿਕ ਕੋਲੋਂ ਪੁੱਛ ਗਿੱਛ ਕਰ ਸਕਦੀ ਹੈ, ਕਿਸੇ ਦੀ ਵੀ ਤਲਾਸ਼ੀ ਲੈ ਸਕਦੀ ਹੈ, ਗ੍ਰਿਫਤਾਰ ਕਰ ਸਕਦੀ ਹੈ, ਉਹਨਾਂ ਮੋਦੀ ਸਰਕਾਰ ਤੇ ਆਰੋਪ ਲਾਗੁਣਦਿਆ ਕਿਹਾ ਕਿ BJP ਨੂੰ ਪਤਾ ਹੈ ਕਿ ਕਾਲੇ ਕਾਨੂੰਨਾਂ ਕਰਕੇ ਪੰਜਾਬੀਆਂ ਨੇ ਇਹਨਾਂ ਦੇ ਪੈਰ ਨਹੀਂ ਲੱਗਣ ਦੇਣੇ, ਇਸਲਈ ਕੋਝੀ ਚਾਲ ਚਲਦਿਆਂ BSF ਨੂੰ ਹਥਿਆਰ ਵਜੋਂ ਵਰਤਿਆ ਗਿਆ ਗਿਆ ਹੈ ਓਹਨਾਂ ਕਿਹਾ ਕੇਂਦਰ ਸਰਕਾਰ ਦੇ ਇਸ ਫੈਸਲੇ ਦੇ ਨਾਲ ਪੰਜਾਬ ਦੇ ਲੋਕਾਂ ਵਿੱਚ ਡਰ ਦੀ ਭਾਵਨਾ ਵਧੇਗੀ ਜਿਸ ਕਾਰਨ ਆਪਸੀ ਖਿੱਚੋਤਾਣ ਦਾ ਖਦਸ਼ਾ ਪੈਦਾ ਹੋ ਸਕਦਾ ਹੈ, ਪਹਿਲਾਂ ਤੋਂ ਹੀ ਮੰਦੀ ਨਾਲ ਜੂਝ ਰਹੇ ਪੰਜਾਬ ਦੇ ਕਾਰੋਬਾਰ ਉੱਤੇ ਇਸ ਫ਼ੈਸਲੇ ਨਾਲ ਹੋਰ ਮਾੜਾ ਪ੍ਰਭਾਵ ਪਵੇਗਾ ਅਤੇ ਦੂਸਰੇ ਰਾਜਾਂ ਦੇ ਕਾਰੋਬਾਰੀ ਪੰਜਾਬ ਵਿਚ ਨਿਵੇਸ਼ ਕਰਨ ਤੋਂ ਡਰਨਗੇ, ਓਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਪੁਰਜ਼ੋਰ ਮੰਗ ਕਰਦੀ ਹੈ ਕਿ ਇਸ ਸੰਬੰਧੀ ਇਕ ਸਰਬ ਪਾਰਟੀ ਮੀਟਿੰਗ ਬੁਲਾਈ ਜਾਵੇ ਅਤੇ ਡੈਲੀਗੇਸ਼ਨ ਲੈ ਕੇ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ਜਾਵੇ, ਆਮ ਆਦਮੀ ਪਾਰਟੀ ਦੀ ਮੰਗ ਹੈ ਕਿ ਕੇਂਦਰ ਸਰਕਾਰ ਫੌਰੀ ਤੌਰ ਤੇ ਇਸ ਮਾਰੂ ਫ਼ੈਸਲੇ ਨੂੰ ਵਾਪਸ ਲਵੇ ਅਤੇ ਰਾਜਾਂ ਦੇ ਅਧਿਕਾਰ ਖੇਤਰ ਵਿੱਚ ਦਖ਼ਲਅੰਦਾਜ਼ੀ ਤੁਰੰਤ ਬੰਦ ਕਰੇ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img