More

  ਹੁਣ! ਬਾਦਲ ਪਰਿਵਾਰ ਦੀ ਇੰਡੋ ਕੈਨੇਡੀਅਨ ਬੱਸਾਂ ’ਤੇ ਸ਼ਿਕੰਜਾ ਕੱਸਣ ਦੀ ਤਿਆਰੀ ‘ਚ ਰਾਜਾ ਵੜਿੰਗ

  ਜਲੰਧਰ, 6 ਨਵੰਬਰ (ਬੁਲੰਦ ਆਵਾਜ ਬਿਊਰੋ) – ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਐਕਸ਼ਨ ਵਿਚ ਹਨ। ਉਨ੍ਹਾਂ ਨੇ ਪੰਜਾਬ ਤੋਂ ਦਿੱਲੀ ਏਅਰਪੋਰਟ ਤੱਕ ਜਾ ਰਹੀ ਬਾਦਲ ਪਰਵਾਰ ਦੀ ਇੰਡੋ ਕੈਨੇਡੀਅਨ ਬੱਸਾਂ ’ਤੇ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਲਈ ਹੈ। ਇੰਡੋ ਕੈਨੇਡੀਅਨ ਬੱਸਾਂ ਕੰਟਰੈਕਟ ਕੈਰੀਅਰ ਯਾਨੀ ਟੂਰਿਸਟ ਪਰਮਿਟ ’ਤੇ ਚਲ ਰਹੀਆਂ ਹਨ ਅਤੇ ਪੰਜਾਬ ਸਰਕਾਰ ਨੂੰ ਇਸ ਨਾਲ ਇੱਕ ਕਰੋੜ ਰੁਪਏ ਦਾ ਪ੍ਰਤੀ ਮਹੀਨਾ ਨੁਕਸਾਨ ਹੋ ਰਿਹਾ ਹੈ ਕਿਉਂਕਿ ਪੰਜਾਬ ਸਰਕਾਰ ਦੀ ਵਾਲਵੋ ਬਸਾਂ ਨੂੰ ਦਿੱਲੀ ਬਸ ਸਟੈਂਡ ਤੋਂ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ।

  ਮੰਤਰੀ ਰਾਜਾ ਵੜਿੰਗ ਨੇ ਵਿਭਾਗ ਤੋਂ ਇਲਾਵਾ ਅਧਿਕਾਰੀਆਂ ਕੋਲੋਂ ਪੂਰੀ ਰਿਪੋਰਟ ਤਲਬ ਕੀਤੀ ਹੈ। ਇਸ ’ਤੇ ਐਕਸ਼ਨ ਕਿਸੇ ਵੀ ਸਮੇਂ ਲਿਆ ਜਾ ਸਕਦਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਰਾਜਾ ਵੜਿੰਗ ਨੇ ਇੰਡੋ ਕੈਨੇਡੀਅਨ ਬੱਸਾਂ ਦੇ ਮਾਮਲਿਆਂ ਨੂੰ ਕਾਫੀ ਗੰਭੀਰਤਾ ਨਾਲ ਲਿਆ ਹੈ ਅਤੇ ਅਧਿਕਾਰੀਆਂ ਕੋਲੋਂ ਇਸ ’ਤੇ ਸਖ਼ਤੀ ਨਾਲ ਰਿਪੋਰਟ ਤਲਬ ਕਰਵਾ ਲਈ ਹੈ। ਸਾਲ 1993 ਦੇ ਨਿਯਮਾਂ ਦੇ ਮੁਤਾਬਕ ਟੂਰਿਸਟ ਪਰਮਿਟ ’ਤੇ ਸਿਰਫ ਟੂਰਿਸਟ ਸਰਕਟ ’ਤੇ ਹੀ ਯਾਤਰੀਆਂ ਨੂੰ ਬਿਠਾਇਆ ਜਾ ਸਕਦਾ ਹੈ ਪਰ ਇੰਡੋ ਕੈਨੇਡੀਅਨ ਬੱਸਾਂ ਇਸ ਪਰਮਿਟ ਨੂੰ ਸਟੇਜ ਕੈਰੇਜ ਪਰਮਿਟ ਦੇ ਰੂਪ ਵਿਚ ਇਤਸੇਮਾਲ ਕਰਕੇ ਜਗ੍ਹਾ ਜਗ੍ਹਾ ਤੋਂ ਸਵਾਰੀ ਚੁੱਕ ਕੇ ਸਿੱਧੇ ਏਅਰਪੋਰਟ ਜਾ ਰਹੀਆਂ ਹਨ। ਇੰਡੋ ਕੈਨੇਡੀਅਨ ਬਸ ਦੀ ਟਿਕਟ ਆਨਲਾਈਨ ਵਿਕ ਰਹੀ ਹੈ ਜਿਨ੍ਹਾਂ ਨੂੰ ਵੇਚਿਆ ਨਹੀਂ ਜਾ ਸਕਦਾ।

  ਨਿਯਮ ਇਹ ਹੈ ਕਿ ਟੂਰਿਸਟ ਪਰਮਿਟ ’ਤੇ ਬੱਸਾਂ ਚਲਾਉਣ ਵਾਲੇ ਸੰਚਾਲਕ ਦੇ ਕੋਲ ਯਾਤਰੀਆਂ ਦੀ ਲਿਸਟ ਹੋਣੀ ਚਾਹੀਦੀ। ਆਈਡੀ, ਨਾਂ ਨੂੰ ਆਰਟੀਏ ਵਲੋਂ ਅਪਰੂਵ ਕਰਾਉਣਾ ਹੁੰਦਾ ਹੈ ਲੇਕਿਨ ਇੱਥੇ ਇੰਡੋ ਕੈਨੇਡੀਅਨ ਬੱਸਾਂ ਨਿਯਮਾਂ ਨੂੰ ਤਾਕ ’ਤੇ ਰੱਖ ਕੇ ਸੜਕਾਂ ’ਤੇ ਦੌੜ ਰਹੀ ਹੈ। ਦਿੱਲੀ ਏਅਰਪੋਰਟ ’ਤੇ ਆਉਣ ਜਾਣ ਵਾਲੇ ਯਾਤਰੀਆਂ ਨੂੰ ਬਿਠਾਇਆ ਜਾ ਰਿਹਾ ਹੈ। ਹਾਲਾਤ ਇਹ ਹਨ ਕਿ ਪੰਜਾਬ ਰੋਡਵੇਜ਼ ਦੀ ਪਨਬਸ ਦੀ 10 ਅਤੇ ਪੀਆਰਟੀਸੀ ਦੀ 6 ਵਾਲਵੋ ਬੱਸਾਂ ਏਅਰਪੋਰਟ ਦੇ ਲਈ ਚਲਾਈ ਜਾਂਦੀ ਸੀ ਜੋ ਹੁਣ ਖੜ੍ਹੀ ਹੋ ਗਈ ਹੈ। ਇੰਡੋ ਕੈਨੇਡੀਅਨ ਦੀ ਰੋਜ਼ਾਨਾ ਕਰੀਬ 27 ਬੱਸਾਂ ਸਿੱਧੇ ਏਅਰਪੋਰਟ ਜਾ ਰਹੀਆਂ ਹਨ। ਯਾਤਰੀ 2500 ਰੁਪਏ ਦੀ ਟਿਕਟ ਖ਼ਰਚ ਕਰਨ ਲਈ ਮਜਬੂਰ ਹਨ। ਇੰਡੋ ਕੈਨੇਡੀਅਨ ਬੱਸਾਂ ਟੂਰਿਸਟ ਪਰਮਟਿ ’ਤੇ ਹਨ ਜਦ ਕਿ ਇਨ੍ਹਾਂ ਬੱਸਾਂ ਨੂੰ ਸਟੇਟ ਕੈਰੀਅਰ ਪਰਮਿਟ ਚਾਹੀਦਾ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img