More

    ਹੁਣ ਦਿਵਿਆਂਗ ਵਿਅਕਤੀਆਂ ਨੂੰ ਵੀ ਹਰ ਮਹੀਨੇ ਦੋ ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਮਿਲੇਗੀ ਕਣਕ

    ਅੰਮ੍ਰਿਤਸਰ, 29 ਅਗਸਤ (ਰਛਪਾਲ ਸਿੰਘ) – ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਨਰਿੰਦਰ ਸਿੰਘ ਪੰਨੂੰ ਨੇ ਦੱਸਿਆ ਕਿ ਨੈਸ਼ਨਲ ਫੂਡ ਸਕਉਰਿਟੀ ਐਕਟ ਦੇ ਤਹਿਤ ਹੁਣ ਬੀ.ਪੀ.ਐਲ. ਕਾਰਡ ਧਾਰਕਾਂ ਦੇ ਨਾਲ ਨਾਲ ਦਿਵਿਆਂਗ ਵਿਅਕਤੀਆਂ ਨੂੰ ਵੀ ਸਸਤਾ ਅਨਾਜ ਮਿਲੇਗਾ।ਹੁਣ ਪੰਜਾਬ ਵਿੱਚ ਇਸ ਯੋਜਨਾ ਦੇ ਤਹਿਤ ਨੀਲੇ ਕਾਰਡ ਧਾਰਕਾਂ ਨੂੰ 2 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਕਣਕ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਰਕਾਰ ਦਾਲ ਅਤੇ ਚਾਵਲ ਵੀ ਸਸਤੇ ਮੁੱਲ ਤੇ ਦਿੰਦੀ ਹੈ। ਯੋਜਨਾ ਦਾ ਲਾਭ ਲੈਣ ਲਈ ਦਿਵਿਆਂਗ ਵਿਅਕਤੀਆਂ ਨੂੰ ਹੁਣ ਫੂਡ ਸਪਲਾਈ ਵਿਭਾਗ ਦੇ ਕੋਲ ਰਜਿਸਟ੍ਰੇਸ਼ਨ ਕਰਵਾਉਣਾ ਪਵੇਗਾ। ਕੇਂਦਰ ਦੇ ਆਦੇਸ਼ਾਂ ਤੇ ਹੁਣ ਸਾਰੇ ਦਿਵਿਆਂਗ ਵਿਅਕਤੀਆਂ ਨੂੰ ਸਸਤਾ ਅਨਾਜ ਲੈਣ ਲਈ ਕਾਰਡ ਬਣਾਉਣਾ ਪਵੇਗਾ। ਸਰਕਾਰ ਦੀ ਇਸ ਯੋਜਨਾ ਨਾਲ ਦਿਵਿਆਂਗ ਵਿਅਕਤੀਆਂ ਦੇ ਹਿੱਤਾਂ ਲਈ ਕੰਮ ਕਰ ਰਹੇ ਲੋਕ ਕਾਫੀ ਖੁਸ਼ ਹਨ। ਉਨ੍ਹਾਂ ਕਿਹਾ ਕਿ ਦਿਵਿਆਂਗਾਂ ਤੋਂ ਉਨ੍ਹਾਂ ਦੇ ਦਿਵਿਆਂਗਤਾ ਸਰਟੀਫਿਕੇਟ ਲੈਣ ਦੀ ਬਜਾਇ ਕੇਵਲ ਕਾਊਂਟਰ ਹਸਤਾਖਰ ਨਾਲ ਹੀ ਅਧਿਕਾਰੀ ਉਨ੍ਹਾਂ ਨੂੰ ਸੁਵਿਧਾ ਨਾਲ ਜੋੜਨਗੇ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img