More

    ਹੁਣ ਆਈ.ਆਰ.ਸੀ.ਟੀ.ਸੀ. ਦੇ ਨਿੱਜੀਕਰਨ ਦੇ ਰਾਹ ਤੁਰੀ ਮੋਦੀ ਸਰਕਾਰ

    ਕੌਣ ਕਹਿੰਦਾ ਹੈ ਮੋਦੀ ਸਰਕਾਰ ਆਪਣੇ ਸਾਰੇ ਵਾਅਦਿਆਂ ਤੋਂ ਮੁੱਕਰਦੀ ਹੈ? ਦੇਸ਼ ਦੇ ਚੋਟੀ ਦੇ ਧਨਾਢਾਂ ਅੰਬਾਨੀ-ਅਡਾਨੀਆਂ ਵੱਲ ਇਹਨਾਂ ਦੀ ਵਫ਼ਾਦਾਰੀ ਬੇਮਿਸਾਲ ਹੈ| ਆਪਣੇ ਵਾਅਦੇ ਅਨੁਸਾਰ ਮੋਦੀ ਸਰਕਾਰ ਇੱਕ-ਇੱਕ ਕਰਕੇ ਲੋਕਾਂ ਦੀ ਖ਼ੂਨ-ਪਸੀਨੇ ਦੀ ਕਮਾਈ ਨਾਲ਼ ਉਸਾਰੇ ਅਦਾਰੇ ਇਹਨਾਂ ਦੇ ਮੁਨਾਫ਼ੇ ਦੀ ਹਵਸ ਅੱਗੇ ਲੁਟਾਈ ਜਾ ਰਹੀ ਹੈ| ਹੁਣ ਅਗਲੀ ਵਾਰੀ ਆਈ.ਆਰ.ਸੀ.ਟੀ.ਸੀ ਦੀ ਹੈ| ਆਈ.ਆਰ.ਸੀ.ਟੀ.ਸੀ ਕੋਲ਼ ਔਨਲਾਈਨ ਟਿਕਟ ਬੁਕਿੰਗ, ਰੇਲ ਗੱਡੀਆਂ ਵਿੱਚ ਕੇਟਰਿੰਗ, ਬੋਤਲ ਬੰਦ ਪਾਣੀ ਵੇਚਣ ਦੇ ਰਾਖਵੇਂ ਹੱਕ ਹਨ| ਅਸਲ ਵਿੱਚ ਇਹਦੇ ਕੰਮ ਦੇ 4 ਖ਼ੇਤਰ ਬਣਦੇ ਹਨ, ਔਨਲਾਈਨ ਟਿਕਟ, ਕੇਟਰਿੰਗ, ਟੂਰਿਜ਼ਮ ਤੇ ਬੋਤਲ ਬੰਦ ਪਾਣੀ| ਇਸ ਰਾਹੀਂ ਇਹ ਸਰਕਾਰ ਨੂੰ ਕਾਫ਼ੀ ਮੁਨਾਫ਼ਾ ਕਮਾਕੇ ਦਿੰਦੀ ਹੈ| ਵਿੱਤੀ ਵਰ੍ਹੇ 2019 ਵਿੱਚ ਆਈ.ਆਰ.ਸੀ.ਟੀ.ਸੀ ਦੀ ਕੁੱਲ ਵਿਕਰੀ 1899 ਕਰੋੜ ਰੁਪਏ ਸੀ ਜਿਸ ਵਿੱਚੋਂ 272.5 ਕਰੋੜ ਰੁਪਏ ਦਾ ਸਿੱਧਾ-ਸਿੱਧਾ ਮੁਨਾਫ਼ਾ ਸੀ| ਆਈ.ਆਰ.ਸੀ.ਟੀ.ਸੀ ਵੱਲ ਭਾਰਤ ਦੇ ਵੱਡੇ ਧਨਾਢ ਲੰਬੇ ਸਮੇਂ ਤੋਂ ਲਲਚਾਈਆਂ ਨਿਗਾਹਾਂ ਨਾਲ਼ ਵੇਖ ਰਹੇ ਹਨ| ਕਰੋਨਾ ਕਾਲ ਤੋਂ ਪਹਿਲਾਂ ਵੀ ਸਰਕਾਰ ਨੇ ਇਸ ਵਿੱਚੋਂ ਆਪਣਾ 12.5% ਹਿੱਸਾ ਵੇਚਿਆ ਸੀ ਤੇ ਹੁਣ ਬਾਕੀ ਵੀ ਵੇਚਣ ਦੀ ਤਿਆਰੀ ਵਿੱਢ ਲਈ ਹੈ| ਜਿੱਥੇ ਇਸ ਨਾਲ਼ ਰੇਲਗੱਡੀਆਂ ਦੀ ਔਨਲਾਈਨ ਟਿਕਟਾਂ ਤੇ ਸਫ਼ਰ ਸਮੇਂ ਖਾਣ-ਪੀਣ ਦੇ ਸਮਾਨ ਦੇ ਭਾਅ ਵਧਣ ਦੀ ਆਸ ਹੈ ਉੱਥੇ ਹੀ ਆਈ.ਆਰ.ਸੀ.ਟੀ.ਸੀ ਦੇ ਮੁਲਾਜ਼ਮਾਂ ਦੀ ਛਾਂਟੀ ਵੀ ਵੱਡੇ ਪੱਧਰ ਉੱਤੇ ਹੋ ਸਕਦੀ ਹੈ| ਇਹੀ ਨਹੀਂ, ਬਾਕੀ ਮੁਲਾਜ਼ਮਾਂ ਦੇ ਕੰਮ ਘੰਟੇ ਵਧਾਉਣ ਦੇ ਨਾਲ਼ ਤਨਖ਼ਾਹਾਂ ਉੱਤੇ ਵੀ ਕਾਟ ਲੱਗ ਸਕਦੀ ਹੈ| ਇਹੀ ਹੈ ਜੋ ਮੋਦੀ ਸਰਕਾਰ ਦੀਆਂ ਇਹ ਨੀਤੀਆਂ ਆਮ ਲੋਕਾਂ ਦੀ ਝੋਲੀ ਪਾ ਰਹੀਆਂ ਹਨ – ਅਸੁਰੱਖਿਆ, ਕੰਮ ਦੇ ਲੰਬੇ ਘੰਟੇ, ਘੱਟ ਤਨਖ਼ਾਹ, ਬੇਰੁਜ਼ਗਾਰੀ|

    ਲਲਕਾਰ ਤੋਂ ਧੰਨਵਾਦ ਸਾਹਿਤ

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img