ਹੁਣ! ਅੰਮ੍ਰਿਤਸਰ ਸ਼ਹਿਰ ‘ਚ ਔਰਤਾਂ ਨਾਲ ਛੇੜ ਛਾੜ ਕਰਨ ਵਾਲਿਆ ਦੀ ਖੈਰ ਨਹੀ, ਪੁਲਿਸ ਵਲੋ ਗਠਿਤ ਕੀਤੀਆ ਸ਼ਕਤੀ ਟੀਮਾਂ ਮਨਚੱਲਿਆ ‘ਤੇ ਰੱਖਣਗੀਆ ਬਾਜ ਨਜਰ

72

ਅੰਮ੍ਰਿਤਸਰ, 14 ਸਤੰਬਰ (ਗਗਨ) – ਮਹਿਲਾਵਾਂ ਦੀ ਸੁਰੱਖਿਆ ਲਈ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ ਪਹਿਲ ਕਦਮੀ ਕਰਦੇ ਹੋਏ ਬਣਾਈ ਗਈ “ਸ਼ਕਤੀ ਟੀਮ,ਮਹਿਲਾਵਾਂ/ਲੜਕੀਆਂ ਦੀ ਸੁਰੱਖਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਅਤੇ ਵੱਲੋਂ ਸ਼ਕਤੀ ਟੀਮ ਦਾ ਗਠਨ ਕੀਤਾ ਗਿਆ ਹੈ। ਜਿਸਦਾ ਅਗਾਜ਼ ਅੱਜ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਸ੍ਰੀ ਵਿਕਰਮ ਜੀਤ ਦੁੱਗਲ, ਆਈ.ਪੀ.ਐਸ ਵੱਲੋਂ ਕੀਤਾ ਗਿਆ। ਜਦੋਕਿ ਸ੍ਰੀਮਤੀ ਡੀ. ਸੂਡਰਵਿਲੀ, ਆਈ.ਪੀ.ਐਸ ਜੁਆਇੰਟ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਵੱਲੋਂ ਸ਼ਕਤੀ ਟੀਮ ਪਰ ਸੂਪਰਵਿਜ਼ਨ ਕੀਤੀ ਜਾਵੇਗੀ ਅਤੇ ਡਾ: ਮਨਪ੍ਰੀਤ ਸ਼ੀਹਮਾਰ, ਪੀ.ਪੀ.ਐਸ, ਏ.ਸੀ.ਪੀ ਸਾਇਬਰ ਕਰਾਇਮ ਐਂਡ ਫਰਾਂਸ਼ਿਕ ਨੋਡਲ ਅਫਸਰ ਹੋਣਗੇ।

Italian Trulli

ਪੁਲਿਸ ਕਮਿਸ਼ਨਰ ਵਿਕਰਮਜੀਤ ਦੁੱਗਲ ਨੇ ਹਰੀ ਝੰਡੀ ਦੇਕੇ ਸ਼ਕਤੀ ਟੀਮਾਂ ਨੂੰ ਕੀਤਾ ਰਵਾਨਾ

ਸ਼ਕਤੀ ਟੀਮ ਵਿੱਚ ਮਹਿਲਾਂ ਪੁਲਿਸ ਕਰਮਚਾਰਨਾਂ ਸਮੂਹ ਥਾਣਿਆਂ ਵਿੱਚ ਸਿਵਲ ਪਾਸਚਾਤ ਵਿੱਚ ਤਾਇਨਾਤ ਕੀਤੀਆਂ ਗਈਆਂ ਹਨ। ਇਸ ਦਾ ਮੁੱਖ ਮਕਸਦ ਮਹਿਲਾਵਾ/ਲੜਕੀਆਂ ਨੂੰ ਪਬਲਿਕ ਟਾਰਪੋਟੇਸ਼ਨ ਜਾਂ ਰਸਤੇ ਵਿੱਚ ਜਾ ਰਹੀਆਂ ਕੰਮਕਾਜ਼ੀ ਮਹਿਲਾਵਾਂ ਜਾਂ ਸਕੂਲ/ਕਾਲਜ ਵਿੱਚ ਪੜ੍ਹਣ ਜਾ ਰਹੀਆਂ ਵਿੱਦਿਆਰਥਣਾਂ ਦੀ ਸੁਰੱਖਿਆ ਹੈ। ਹੁਣ ਮਹਿਲਾਵਾਂ ਨਾਲ ਛੇੜ-ਛਾੜ ਕਰਨ ਵਾਲਿਆਂ ਦੀ ਖੈਰ ਨਹੀ, ਇਹ ਸ਼ਕਤੀ ਟੀਮ ਇਹਨਾਂ ਨੂੰ ਕਾਬੂ ਕਰਕੇ ਮੋਕਾ ਤੇ ਹੀ ਬਣਦੀ ਕਾਨੂੰਨੀ ਕਾਰਵਾਈ ਕਰਨਗੀਆਂ ਤਾਂ ਜੋ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਈ ਸਕੇ। ਇਹ ਸ਼ਕਤੀ ਟੀਮਾਂ ਸਕੂਲਾਂ/ਕਾਲਜਾਂ, ਸਰਕਾਰੀ/ਗੈਰ ਸਰਕਾਰੀ ਦਫਤਰਾਂ, ਅਤੇ ਭੀੜ ਭਾੜ ਵਾਲੇ ਬਜ਼ਾਰ ਜਿੰਨਾਂ ਵਿੱਚ ਔਰਤਾਂ ਦੀ ਆਮਦ ਜ਼ਿਆਦਾ ਹੁੰਦੀ ਹੈ, ਵਿੱਖੇ ਜਾਣਗੀਆਂ। ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵਿੱਚ ਮਹਿਲਾਵਾਂ ਨੂੰ ਸਮਰਪਿਤ ਕੀਤੀ ਗਈ “PICK UP & DROP FACILITY” ਵਿੱਚ ਤਾਇਨਾਤ ਮਹਿਲਾ ਕਰਮਚਾਰਣਾਂ ਵੀ ਸ਼ਕਤੀ ਟੀਮ ਦਾ ਹਿੱਸਾ ਹੋਣਗੀਆਂ ਤੇ ਇਹ ਰਾਤ ਸਮੇਂ ਵੀ ਡਿਊਟੀ ਕਰਨਗੀਆਂ।

ਇਸ ਤੋਂ ਇਲਾਵਾ Women Safety Officer ਵੀ ਬਣਾਏ ਗਏ ਹਨ, ਜਿੰਨਾਂ ਨੂੰ ਸਕੂਲਾਂ/ਕਾਲਜਾਂ ਪਰ ਤਾਇਨਾਤ ਕੀਤਾ ਗਿਆ ਹੈ। Women Safety Officer ਸਕੂਲਾਂ/ਕਾਲਜਾਂ ਵਿੱਚ ਸੈਮੀਨਾਰ ਲਗਾ ਕੇ ਲੜਕੀਆਂ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨਗੇ ਤਾਂ ਜੋ ਉਹ ਕਿਸੇ ਤਰ੍ਹਾਂ ਦੀ ਸ਼ਿਕਾਇਤ ਨੂੰ ਬਿਨਾਂ ਕਿਸੇ ਦਬਾਅ ਪੁਲਿਸ ਨੂੰ ਸੂਚਿਤ ਕਰ ਸਕਣ। ਮਹਿਲਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਨਾਉਂਣਾ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦਾ ਮੁੱਖ ਟਿੱਚਾਂ ਹੈ ਤਾਂ ਜੋ ਮਹਿਲਾਵਾ ਬਿਨਾ ਕਿਸੇ ਭੈਅ ਤੋਂ ਘਰੋ ਨਿਕਲ ਸਕਣ। ਮਹਿਲਾਵਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਹ ਜਦੋਕਿ ਪੁਲਿਸ ਹੈਲਪ ਲਾਈਨ 181- ਜਾਂ 9781101091 ਪਰ ਕਾਲ ਕਰ ਸਕਦੇ ਹਨ।