ਸਰਵ ਸਨਾਤਨ ਹਿੰਦੂ ਰਕਸ਼ਾ ਮੰਚ ਅਨੁਸਾਰ ਇਸਾਈ ਪ੍ਰਚਾਰਕ ਲੋਕਾਂ ਨੂੰ ਲਾਲਚ ਦੇ ਕੇ ਹਿੰਦੂਆਂ ਦਾ ਧਰਮ ਬਦਲਾ ਰਹੇ ਹਨ ਤੇ ਛੱਤੀਸਗੜ੍ਹ ਵਿਚ ਗਿਰਜਿਆਂ ਦੀ ਗਿਣਤੀ ਵਧ ਰਹੀ ਹੈ। ਇਸਾਈ ਭਾਈਚਾਰੇ ਵਿਰੁੱਧ ਹਿੰਦੂਤਵ ਦੀ ਇਹ ਮੁਹਿੰਮ ਛੱਤੀਸਗੜ੍ਹ, ਉੱਤਰ ਪ੍ਰਦੇਸ਼, ਕਰਨਾਟਕ ਅਤੇ ਕਈ ਹੋਰ ਸੂਬਿਆਂ ਵਿਚ ਯੋਜਨਾਬੱਧ ਤਰੀਕੇ ਨਾਲ ਚਲਾਈ ਜਾ ਰਹੀ ਹੈ। ਤਿੰਨ ਸੰਸਥਾਵਾਂ ‘ਯੂਨਾਈਟਿਡ ਅਗੇਂਸਟ ਹੇਟ’, ‘ਐਸੋਸੀਏਸ਼ਨ ਫਾਰ ਪ੍ਰੋਟੈਕਸ਼ਨ ਆਫ਼ ਸਿਵਲ ਰਾਈਟਸ’ ਅਤੇ ‘ਯੂਨਾਈਟਿਡ ਕ੍ਰਿਸਚੀਅਨ ਫੋਰਮ’ ਦੀ ਇਕ ਰਿਪੋਰਟ ਅਨੁਸਾਰ ਇਸ ਸਾਲ ਦੇ ਪਹਿਲੇ ਨੌਂ ਮਹੀਨਿਆਂ ਵਿਚ ਇਸਾਈ ਭਾਈਚਾਰੇ ਦੇ ਲੋਕਾਂ ਅਤੇ ਗਿਰਜਿਆਂ ’ਤੇ ਲਗਭਗ 305 ਤੋਂ ਜ਼ਿਆਦਾ ਹਮਲੇ ਹੋਏ; ਸਭ ਤੋਂ ਜ਼ਿਆਦਾ 66 ਹਮਲੇ ਉੱਤਰ ਪ੍ਰਦੇਸ਼ ਅਤੇ 47 ਛੱਤੀਸਗੜ੍ਹ ਵਿਚ ਹੋਏ। ਹਰਿਆਣਾ, ਮੱਧ ਪ੍ਰਦੇਸ਼, ਕਰਨਾਟਕ, ਉੱਤਰਾਖੰਡ, ਦਿੱਲੀ ਅਤੇ ਕੇਰਲ ਵਿਚ ਵੀ ਵੱਡੀ ਗਿਣਤੀ ਵਿਚ ਹਮਲੇ ਹੋਏ। ਇਨ੍ਹਾਂ ਘਟਨਾਵਾਂ ਬਾਰੇ ਸਿਰਫ਼ 30 ਪੁਲੀਸ ਕੇਸ ਦਰਜ ਕੀਤੇ ਗਏ। ਔਰਤਾਂ, ਕਬਾਇਲੀਆਂ ਤੇ ਦਲਿਤਾਂ ਨੂੰ ਖ਼ਾਸ ਕਰਕੇ ਨਿਸ਼ਾਨਾ ਬਣਾਇਆ ਗਿਆ ਜੋ ਹਿੰਦੂ ਧਰਮ ਛਡਕੇ ਈਸਾਈ ਬਣ ਗਏ ਸਨ। ਕੁਝ ਦਿਨ ਪਹਿਲਾਂ ਰੁੜਕੀ ਵਿਚ ਬੀਤੇ ਐਤਵਾਰ ਦੇ ਦਿਨ ਗਿਰਜੇ ਵਿਚ ਆਏ ਲੋਕਾਂ ’ਤੇ ਹਮਲਾ ਕੀਤਾ ਗਿਆ। ਹੁਣੇ ਜਿਹੇ ਛੱਤੀਸਗੜ੍ਹ ਦੇ ਸਰਗੁਜਾ ਜ਼ਿਲ੍ਹੇ ਵਿਚ ਸਰਵ ਸਨਾਤਨ ਹਿੰਦੂ ਰਕਸ਼ਾ ਮੰਚ ਨੇ ਈਸਾਈਆਂ ਵਿਰੁਧ ਸਮਾਗਮ ਕੀਤਾ ਗਿਿਆ, ਜਿਸ ਦਾ ਨਾਂ ‘‘ਬੰਦ ਕਰੋ ਧਰਮ ਬਦਲਾਉ’’ ਸੀ। ਧਰਮ-ਸ਼ਾਸਤਰੀ ਕਹਾਉਣ ਵਾਲੇ ਸਵਾਮੀ ਪਰਮਾਤਮਾ ਨੰਦ ਨੇ ਆਪਣੇ ਤਿਖੇ ਭਾਸ਼ਣ ਰਾਹੀਂ ਹਿੰਦੂ ਭਾਈਚਾਰੇ ਨੂੰ ਅਪੀਲ ਕੀਤੀ ਕਿ ਮੈਂ ਸੰਤ ਹਾਂ। ਮੈਂ ਪਰਵਾਹ ਨਹੀਂ ਕਰਦਾ ਸਰਕਾਰ ਦੀ। ਮੈਂ ਤੁਹਾਨੂੰ ਸਪੱਸ਼ਟ ਦੱਸਾਂਗਾ।
ਸਾਡੇ ਪਿੰਡਾਂ ’ਚ ਲੋਕ ਕੁਹਾੜੀ ਰੱਖਦੇ ਹਨ। ਉਹ ਕੁਹਾੜੀ ਕਿਉਂ ਰੱਖਦੇ ਹਨ? ਤੁਸੀਂ ਫਰਸਾ (ਗੰਡਾਸਾ) ਕਿਉਂ ਨਹੀਂ ਰੱਖਦੇ? ਜਿਹੜਾ ਧਰਮ ਬਦਲਵਾਉਣ ਲਈ ਆਏ, ਉਹਦਾ ਸਿਰ ਧੜ ਤੋਂ ਅਲੱਗ ਕਰ ਦਿਓ। ਹੁਣ ਤੁਸੀਂ ਕਹੋਗੇ ਮੈਂ ਸੰਤ ਹੋ ਕੇ ਨਫ਼ਰਤ ਫੈਲਾ ਰਿਹਾ ਹਾਂ ਪਰ ਕਦੀ ਕਦੀ ਚਿੰਗਾਰੀ ਭੜਕਾਉਣਾ ਜ਼ਰੂਰੀ ਹੁੰਦਾ ਹੈ। ਰਾਮਵਿਚਾਰ ਜੀ ਨੇ ਇਹੀ ਗੱਲਾਂ ਕਹੀਆਂ ਤੇ ਹਿੰਦੂਆਂ ਨੂੰ ਭੜਕਾਉਦਿਆਂਂ ਕਿਹਾ ਘਰ ’ਚ ਲਾਠੀ ਰੱਖੋ। ਮੈਂ ਤੁਹਾਨੂੰ ਦੱਸ ਰਿਹਾਂ, ਜਿਹੜਾ ਵੀ ਈਸਾਈ ਪ੍ਰਚਾਰਕ ਤੁਹਾਡੇ ਘਰ, ਗਵਾਂਢ, ਪਿੰਡ ਵਿਚ ਆਏ, ਉਹਨੂੰ ਮੁਆਫ਼ ਨਾ ਕਰਨਾ।’’ ਛੱਤੀਸਗੜ੍ਹ ਦੇ ਸਰਗੁਜਾ ਜ਼ਿਲ੍ਹੇ ਵਿਚ ਸਰਵ ਸਨਾਤਨ ਹਿੰਦੂ ਰਕਸ਼ਾ ਮੰਚ ਦੇ 1 ਅਕਤੂਬਰ 2021 ਨੂੰ ਹੋਏ ਇਕ ਸਮਾਗਮ ਵਿਚ ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਆਗੂ ਰਾਮਵਿਚਾਰ ਨੇਤਮ, ਨੰਦ ਕੁਮਾਰ ਸਾਈ, ਅਨੁਰਾਗ ਸਿੰਘ ਦੇਵ ਅਤੇ ਕਈ ਹੋਰ ਹਾਜ਼ਰ ਸਨ। ਰਾਮਵਿਚਾਰ ਨੇਤਮ ਛੱਤੀਸਗੜ੍ਹ ਦਾ ਗ੍ਰਹਿ ਮੰਤਰੀ, ਕਬਾਇਲੀ ਮਾਮਲਿਆਂ ਅਤੇ ਪੰਚਾਇਤ ਤੇ ਦਿਹਾਤੀ ਵਿਕਾਸ ਮੰਤਰੀ ਰਹਿ ਚੁੱਕਾ ਹੈ। 2016 ਤੋਂ ਉਹ ਰਾਜ ਸਭਾ ਦਾ ਮੈਂਬਰ ਹੈ। ਨੰਦ ਕੁਮਾਰ ਸਾਈ ਲੋਕ ਸਭਾ, ਰਾਜ ਸਭਾ ਅਤੇ ਵਿਧਾਨ ਸਭਾ ਦਾ ਮੈਂਬਰ ਰਹਿ ਚੁੱਕਾ ਹੈ। ਫਰਵਰੀ 2017 ਤੋਂ ਫਰਵਰੀ 2020 ਤਕ ਉਹ ਅਨੁਸੂਚਿਤ ਜਨਜਾਤੀਆਂ ਦੇ ਕੌਮੀ ਕਮਿਸ਼ਨ ਦਾ ਮੁਖੀ/ਚੇਅਰਮੈਨ ਰਿਹਾ। 2000-2003 ਵਿਚ ਉਹ ਛੱਤੀਸਗੜ੍ਹ ਵਿਧਾਨ ਸਭਾ ਵਿਚ ਭਾਜਪਾ ਦਾ ਆਗੂ ਤੇ ਵਿਰੋਧੀ ਧਿਰ ਦਾ ਨੇਤਾ ਸੀ। ਸਵਾਮੀ ਪਰਮਾਤਮਾ ਨੰਦ ਸੂਬੇ ਦੇ ਸੰਸਕ੍ਰਿਤ ਬੋਰਡ ਦਾ ਮੁਖੀ ਰਿਹਾ ਹੈ। ਇਹ ਉਹੀ ਸਵਾਮੀ ਹੈ ਜਿਸ ਨੇ 2017 ਵਿਚ ਕਿਹਾ ਸੀ ਕਿ ਗਊੁਆਂ ਦੀ ਤਸਕਰੀ (ਸਮਗਲਿੰਗ) ਕਰਨ ਵਾਲਿਆਂ ਨੂੰ ਮਾਰਨ ਵਾਲੇ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ। ਪਿਛਲੇ ਕੁਝ ਵਰ੍ਹਿਆਂ ਤੋਂ ਇਹ ਤਿਖੇ ਭਾਸ਼ਣ ਈਸਾਈਆਂ ਖਿਲਾਫ ਸਾਧਾਰਨ ਜਿਹੀ ਗੱਲ ਹੋ ਗਈ ਹੈ, ਏਨੀ ਸਾਧਾਰਨ ਕਿ ਮੁੱਖ ਧਾਰਾ ਮੀਡੀਆ ਇਹੋ ਜਿਹੇ ਬਿਆਨੀਏ ਨੂੰ ਉਭਾਰਦਾ ਹੀ ਨਹੀਂ । ਅਸਲ ਵਿਚ ਸਿਰਫ ਇਸ ਦੇ ਲਈ ਹਿੰਦੂਤਵੀ ਦੋਸ਼ੀ ਨਹੀਂ ਈਸਾਈ ਵੀ ਦੋਸ਼ੀ ਹਨ ਜੰ ਗਰੀਬ ਹਿੰਦੂਆਂ ਨੂੰੰ ਲਾਲਚ ਦੇਕੇ ਅੰਧ ਵਿਸ਼ਵਾਸਾਂ ਵਿਚ ਫੈਲਾਕੇ ਈਸਾਈਕਰਨ ਕਰ ਰਹੇ ਹਨ। ਪੰਜਾਬ ਵਿਚ ਈਸਾਈਆਂ ਨੇ ਇਹੀ ਮੁਹਿੰਮ ਸਿਖਾਂ ਵਿਰੁਧ ਛੇੜੀ ਹੈ।ਪਰ ਸਿਖ ਪੰਥ ਦਾ ਹਾਂਦਰੂ ਪਖ ਹੈ ਕਿ ਸਿਖਾਂ ਨੇ ਈਸਾਈਆਂ ਵਿਰੁੱਧ ਨਫਰਤੀ ਮੁਹਿੰਮ ਨਹੀਂ ਛੇੜੀ ਜਿਵੇ ਹਿੰਦੂਤਵੀਆਂ ਨੇ ਭਾਰਤ ਵਿਚ ਛੇੜੀ ਹੈ। ਸਿਖ ਆਪਣੇ ਸਿਖ ਭਾਈਚਾਰੇ ਨੂੰ ਆਪਣੇ ਧਰਮ ਪ੍ਰਤੀ ਪਰਪਕ ਕਰ ਰਹੇ ਹਨ।
ਸ਼ੋ੍ਮਣੀ ਕਮੇਟੀ ਨੇ ਈਸਾਈਕਰਨ ਨੂੰ ਦਿੱਤੀ ਚੁਣੌਤੀ
ਪੰਜਾਬ ਵਿਚ ਚੱਲ ਰਹੀ ‘ਧਰਮ ਪਰਿਵਰਤਨ ਦੀ ਚੁਣੌਤੀ’ ਦਾ ਸਾਹਮਣਾ ਕਰਦਿਆਂ ਸ਼ੋ੍ਮਣੀ ਕਮੇਟੀ ਨੇ ਕਮਰਕਸੇ ਕਰ ਲਏ ਹਨ। ਪਿਛਲੇ 10 ਮਹਿਨਿਆਂ ਵਿਚ ਸ਼ੋ੍ਮਣੀ ਕਮੇਟੀ ਨੇ ਕਰੀਬ 50 ਹਜ਼ਾਰ ਪ੍ਰਾਣੀਆਂ ਨੁੰ ਅੰਮਿ੍ਤ ਛਕਾ ਕੇ, ਲਾਲਚ ਦੇ ਕੇ ਧਰਮ ਪਰਿਵਰਤਨ ਕਰਵਾਉਣ ਵਾਲਿਆਂ ਨੂੰ ਚੁਣੌਤੀ ਦਿੱਤੀ ਹੈ।ਸ਼ੋ੍ਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਗੱਲਬਾਤ ਕਰਦਿਆਂ ਦਸਿਆ ਕਿ ਇਸ ਸਾਲ ਅਕਤੂਬਰ ਤਕ ਕਰੀਬ 50 ਹਜਾਰ ਪ੍ਰਰਾਣੀਆਂ ਨੂੰ ਅੰਮਿ੍ਤ ਛਕਾਇਆ ਹੈ। ਉਹਨਾਂ ਕਿਹਾ ਕਿ ‘ਧਰਮ ਪਰਿਵਰਤਨ ਦੀ ਲਹਿਰ’ ਨੂੰ ਠੱਲ੍ਹ ਪਾਉਣ ਲਈ ਕੁਝ ਕਦਮ ਚੁੱਕਣ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਕੋਰੋਨਾ ਕਾਲ ਦੌਰਾਨ ਵੱਖ ਵੱਖ ਜਗ੍ਹਾ ‘ਤੇ ਸਿਹਤ ਸਹੂਲਤਾਂ ਦੇਣ ਲਈ ਕੈਂਪ ਲਾਏ ਸਨ। ਗੁਰੂ ਨਾਨਕ ਸਾਹਿਬ ਦਾ ਚਲਾਇਆ ਨਿਰਮਲ ਪੰਥ ਹਰ ਮਨੁੱਖ ਦੀ ਸੇਵਾ ਵਿਚ ਲੀਨ ਹੈ ਤੇ ਅਸੀਂ ਮਹਿਸੂਸ ਕੀਤਾ ਕਿ ਲੋਕਾਂ ਨੂੰ ਕੋਰੋਨਾ ਕਾਲ ਵਿਚ ਆਕਸੀਜਨ ਦੀ ਜ਼ਰੂਰਤ ਹੈ, ਉਸ ਦੇ ਪ੍ਰਬੰਧ ਕੀਤੇ। ਉਨ੍ਹਾਂ ਕਿਹਾ ਕਿ ਸਿੱਖ ਪਰਿਵਾਰਾਂ ਨੂੰ ਗੁਰਬਾਣੀ, ਇਤਿਹਾਸ ਤੇ ਸਿੱਖ ਰਵਾਇਤਾਂ ਨਾਲ ਜੋੜਣ ਲਈ ਪਹਿਲ ਕੀਤੀ ਹੈ। ਘਰਿ ਘਰਿ ਅੰਦਰ ਧਰਮਸਾਲ ਲਹਿਰ ਨੇ ਬਹੁਤ ਵਧੀਆਂ ਨਤੀਜੇ ਦਿੱਤੇ ਹਨ। ਬੀਬੀ ਨੇ ਦਸਿਆ ਕਿ ਅਸੀਂ ਆਉਣ ਵਾਲੇ ਇਤਿਹਾਸਕ ਦਿਹਾੜਿਆਂ ਵਿਚ ਕੁਝ ਸਮਾਗਮ ਕਰਵਾ ਰਹੇ ਹਾਂ ਤੇ ਅੰਮਿ੍ਤ ਸੰਚਾਰ ਦਾ ਇੰਤਜ਼ਾਮ ਕੀਤਾ ਜਾਵੇਗਾ।