More

  ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਦਾ ਹੋਇਆ ਦੇਹਾਂਤ

  ਨਵੀਂ ਦਿੱਲੀ, 8 ਜੁਲਾਈ (ਬੁਲੰਦ ਆਵਾਜ ਬਿਊਰੋ) – ਹਿਮਾਚਲ ਪ੍ਰਦੇਸ਼ ਦੇ ਛੇ ਵਾਰ ਮੁੱਖ ਮੰਤਰੀ ਰਹੇ ਕਾਂਗਰਸੀ ਨੇਤਾ ਵੀਰਭੱਦਰ ਸਿੰਘ ਦਾ 87 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਉਹ ਕਾਫੀ ਸਮੇਂ ਤੋਂ ਬਿਮਾਰ ਚਲ ਰਹੇ ਸੀ। ਉਨ੍ਹਾਂ ਨੇ ਸਵੇਰੇ 3 ਵੱਜ ਕੇ 40 ਮਿੰਟ ’ਤੇ ਸ਼ਿਮਲਾ ਦੇ ਇੰਦਰਾ ਗਾਂਧੀ ਮੈਡੀਕਲ ਕਾਲਜ ਹਸਪਤਾਲ ਵਿਚ ਆਖਰੀ ਸਾਹ ਲਏ। ਇੱਥੇ ਉਹ ਕਰੀਬ ਦੋ ਮਹੀਨੇ ਤੋਂ ਭਰਤੀ ਸਨ। ਸੋਮਵਾਰ ਨੂੰ ਉਨ੍ਹਾਂ ਸਾਹ ਲੈਣ ਵਿਚ ਤਕਲੀਫ਼ ਸੀ ਜਿਸ ਤੋਂ ਬਾਅਦ ਉਨ੍ਹਾਂ ਵੈਂਟੀਲੇਟਰ ’ਤੇ ਰੱਖਿਆ ਗਿਆ ਸੀ। ਵੀਰਭੱਦਰ ਸਿੰਘ ਨੂੰ ਦੋ ਵਾਰ ਕੋਰੋਨਾ ਹੋਇਆ। ਪਹਿਲੀ ਵਾਰ 12 ਅਪੈ੍ਰਲ ਅਤੇ ਦੂਜੀ ਵਾਰ 11 ਜੂਨ ਨੂੰ ਉਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਆਈ। ਇੱਕ ਦਿਨ ਪਹਿਲਾਂ ਹੀ ਬੁਧਵਾਰ ਨੂੰ ਇੰਦਰਾ ਗਾਂਧੀ ਮੈਡੀਕਲ ਕਾਲਜ ਦੇ ਮੈਡੀਕਲ ਸੁਪਰਡੈਂਟ ਡਾ. ਜਨਕ ਰਾਜ ਨੇ ਕਿਹਾ ਸੀ ਕਿ ਵੀਰਭੱਦਰ ਸਿੰਘ ਦੀ ਹਾਲਤ ਗੰਭੀਰ, ਲੇਕਿਨ ਸਥਿਰ ਬਣੀ ਹੋਈ ਹੈ। ਵੀਰਭੱਦਰ ਸਿੰਘ ਦਾ ਜਨਮ 23 ਜੂਨ 1934 ਨੂੰ ਹੋਇਆ। ਉਨ੍ਹਾਂ ਦੇ ਪਿਤਾ ਪਦਮ ਸਿੰਘ ਬੁਸ਼ਹਿਰ ਰਿਆਸਤ ਦੇ ਰਾਜਾ ਸੀ।

  ਵੀਰਭੱਦਰ ਸਿੰਘ 1962 ਵਿਚ ਪਹਿਲੀ ਵਾਰ ਮਹਾਸੂ ਸੀਟ ਤੋਂ ਲੋਕ ਸਭਾ ਚੋਣ ਜਿੱਤੇ ਸਨ। ਇਸ ਤੋਂ ਬਾਅਦ ਉਹ 1967, 1971, 1980 ਅਤੇ 2009 ਵਿਚ ਵੀ ਲੋਕ ਸਭਾ ਦੇ ਲਈ ਚੁਣੇ ਗਏ। ਉਨ੍ਹਾਂ ਨੇ 2012 ਵਿਚ ਸ਼ਿਮਲਾ ਦਿਹਾਤੀ ਸੀਟ ਤੋਂ ਚੋਣ ਲੜੀ। ਵੀਰਭੱਦਰ ਸਿੰਘ ਨੇ 1983 ਤੋਂ 1985 ਤੱਕ ਪਹਿਲੀ ਵਾਰ, 1985 ਤੋਂ 1990 ਤੱਕ ਦੂਜੀ ਵਾਰ, 1993 ਤੋਂ 1988 ਤੱਕ ਤੀਜੀ ਵਾਰ, 1998 ਵਿਚ ਕੁਝ ਦਿਨ ਦੇ ਲਈ ਚੌਥੀ ਵਾਰ, 2003 ਤੋਂ 2007 ਤੱਕ ਪੰਜਵੀਂ ਵਾਰ ਅਤੇ 2012 ਤੋਂ 2017 ਤੱਕ ਛੇਵੀਂ ਵਾਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ। ਉਹ ਯੂਪੀਏ ਸਰਕਾਰ ਵਿਚ ਕੇਂਦਰੀ ਮੰਤਰੀ ਵੀ ਰਹੇ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img