More

  ਹਲਕਾ ਭੁੱਚੋ ਦੇ ਵਿਕਾਸ ਲਈ ਖਜਾਨਾ ਮੰਤਰੀ ਬਾਦਲ ਨੇ ਪਾਰਟੀ ਆਗੂਆਂ ਨੂੰ ਦਿੱਤਾ ਤਿੰਨ ਕਰੋੜ ਰੁਪੈ ਦਾ ਚੈਂਕ

  ਭੁੱਚੋ ਮੰਡੀ/ਬਠਿੰਡਾ, 17 ਦਸੰਬਰ (ਗੁਰਪ੍ਰੀਤ ਮੋਹਲ) – ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਰਾਜਨ ਗਰਗ ਨਾਲ ਮਿਲ ਕੇ ਹਲਕਾ ਭੁੱਚੋ ਦੇ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦੇ ਫਰਜੰਦ ਐਡਵੋਕੇਟ ਰੂੁਪਿੰਦਰਪਾਲ ਸਿੰਘ ਕੋਟਭਾਈ ਅਤੇ ਮਾਰਕੀਟ ਕਮੇਟੀ ਭੁੱਚੋ ਦੇ ਚੇਅਰਮੈਨ ਨਾਹਰ ਸਿੰਘ ਭੁੱਲਰ ਨੂੰ ਹਲਕੇ ਦੇ ਵਿਕਾਸ ਲਈ ਤਿੰਨ ਕਰੋੜ ਰੁਪੈ ਦਾ ਚੈਂਕ ਹਲਕੇ ਦੇ ਵਿਕਾਸ ਕਾਰਜਾਂ ਲਈ ਦਿੱਤਾ। ਖਜਾਨਾ ਮੰਤਰੀ ਬਾਦਲ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਚੰਨੀ ਸਰਕਾਰ ਸੂਬੇ ਦੇ ਵਿਕਾਸ ਲਈ ਗ੍ਰਾਂਟ ਦੀ ਕੋਈ ਕਮੀ ਨਹੀ ਰਹਿਣ ਦਿੱਤੀ ਜਾਵੇਗੀ। ਉਨਾਂ ਭੁੱਚੋ ਹਲਕੇ ਦੇ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਜਲਦ ਹੀ ਹਲਕਾ ਭੁੱਚੋ ਦੇ ਵਿਕਾਸ ਲਈ ਪੰਜ ਕਰੋੜ ਰੁਪੈ ਦਾ ਇਕ ਹੋਰ ਚੈਂਕ ਹਲਕੇ ਦੇ ਵਿਕਾਸ ਲਈ ਦਿੱਤਾ ਜਾਵੇਗਾ। ਉਧਰ ਪਾਰਟੀ ਆਗੂਆਂ ਐਡਵੋਕੇਟ ਰੂੁਪਿੰਦਰਪਾਲ ਸਿੰਘ ਕੋਟਭਾਈ ਅਤੇ ਮਾਰਕੀਟ ਕਮੇਟੀ ਭੁੱਚੋ ਦੇ ਚੇਅਰਮੈਨ ਨਾਹਰ ਸਿੰਘ ਭੁੱਲਰ ਨੇ ਸਾਝੇਂ ਤੌਰ ’ਤੇ ਕਿਹਾ ਕਿ ਪੰਜਾਬ ਅੰਦਰਲੀ ਕਾਂਗਰਸ ਸਰਕਾਰ ਨੇ ਹਮੇਸ਼ਾਂ ਭੁੱਚੋ ਹਲਕੇ ’ਤੇ ਸਵੱਲੀ ਨਜਰ ਰੱਖੀ ਹੈ। ਜਿਸ ਕਾਰਨ ਹੀ ਹਲਕੇ ਅੰਦਰਲੀਆ ਸੜਕਾਂ, ਪਿੰਡਾਂ ਅੰਦਰ ਸ਼ਹਿਰਾਂ ਵਰਗੀਆ ਇੰਟਰਲਾਕ ਗਲੀਆ, ਸਿੰਚਾਈ ਲਈ ਲੋੜੀਦਾ ਪਾਣੀ ਅਤੇ ਪੀਣ ਵਾਲੇ ਪਾਣੀ ਦੀ ਪਿਛਲੇ ਸਮੇਂ ਤੋ ਰੜਕਦੀ ਘਾਟ ਨੂੰ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਦੀ ਅਗਵਾਈ ਵਿਚ ਪੂਰਾ ਕੀਤਾ ਹੈ। ਉਨਾਂ ਹਲਕੇ ਦੇ ਵਿਕਾਸ ਲਈ ਲਗਾਤਾਰ ਦਿੱਤੀ ਜਾ ਰਹੀ ਗ੍ਰਾਂਟ ਬਦਲੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉੱਪ ਮੁੰਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਂ, ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਰਾਜਨ ਗਰਗ ਦਾ ਧੰਨਵਾਦ ਕੀਤਾ। ਇਸ ਮੌਕੇ ਪਾਰਟੀ ਵਰਕਰ ਵੀ ਹਾਜਰ ਸਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img