ਅੰਮ੍ਰਿਤਸਰ 23 ਮਾਰਚ (ਰਾਜੇਸ਼ ਡੈਨੀ) – ਅੱਜ ਵਿਧਾਨਸਭਾ ਦੇ ਇਜਲਾਸ ਦੇ ਦੌਰਾਨ ਹਲਕਾ ਪੱਛਮੀਂ ਦੇ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਨੇ ਆਪਣੇ ਹਲਕੇ ਦੇ ਵਿੱਚ ਪੈਂਦੇ ਪਾਰਕਾਂ ਦੇ ਨਵੀਨੀਕਰਨ ਤੇ ਮੁਰੰਮਤ ਦਾ ਮੁੱਦਾ ਚੁੱਕਿਆ ਜਿਸ ਦਾ ਜਵਾਬ ਸਥਾਨਕ ਸਰਕਾਰ ਵਿਭਾਗ ਦੇ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਜਰ ਨੇ ਦੇਂਦਿਆ ਦਸਿਆ ਕਿ ਅੰਮ੍ਰਿਤਸਰ ਹਲਕਾ ਪੱਛਮੀਂ ਦੇ ਕੁਲ 18 ਪਾਰਕਾਂ ਦੇ ਨਵੀਨੀਕਰਨ ਅਤੇ ਮੁਰੰਮਤ ਦਾ ਕੰਮ ਸਮਾਰਟ ਸਿਟੀ ਅਤੇ ਨਗਰ ਨਿਗਮ ਅੰਮ੍ਰਿਤਸਰ ਦੇ ਫੰਡਾਂ ਤਹਿਤ ਕੁਲ 2 ਕਰੋੜ 82 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ। ਇਹ ਕੰਮ ਜਲਦ ਮੁਕੰਮਲ ਹੋ ਜਾਏਗਾ ਜਿਸ ਨਾਲ ਆਮ ਜਨਤਾ ਨੂੰ ਕਾਫੀ ਸੁਹੁਲਤ ਮਿਲੇਗੀ।ਡਾਕਟਰ ਜਸਬੀਰ ਸਿੰਘ ਸੰਧੂ ਨੇ ਇਸ ਪਰ ਮਾਨਯੋਗ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਜਰ ਦਾ ਧੰਨਵਾਦ ਕੀਤਾ ਤੇ ਨਾਲ ਹੀ ਆਪਣੇ ਹਲਕੇ ਦੇ ਸਾਰੇ ਵਸਨੀਕਾਂ ਨੂੰ ਵਿਸ਼ਵਾਸ ਦਵਾਇਆ ਕਿ ਹਲਕਾ ਪੱਛਮੀ ਨੂੰ ਵਿਕਾਸ ਦੇ ਪੱਖੋਂ ਕਿਸੇ ਵੀ ਕਿਸਮ ਦੀ ਦਿਕੱਤ ਨਹੀਂ ਆਉਣ ਦਿੱਤੀ ਜਾਏਗੀ।