More

  ਹਰਲੀਨ ਦਿਓਲ ਨੇ ਬਾਊਂਡਰੀ ‘ਤੇ ‘ਸੁਪਰਵੁਮੈਨ’ ਬਣ ਫੜਿਆ ਸ਼ਾਨਦਾਰ ਕੈਚ, ਹਰ ਕੋਈ ਰਹਿ ਗਿਆ ਹੈਰਾਨ

  ਨਵੀਂ ਦਿੱਲੀ, 11 ਜੁਲਾਈ (ਬੁਲੰਦ ਆਵਾਜ ਬਿਊਰੋ) – ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਨੇ ਪਹਿਲੇ ਟੀ -20 ਮੈਚ ਵਿਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ 18 ਦੌੜਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਇੰਗਲੈਂਡ ਨੇ ਨਿਰਧਾਰਤ 20 ਓਵਰਾਂ ‘ਚ 7 ਵਿਕਟਾਂ ਦੇ ਨੁਕਸਾਨ ‘ਚ 177 ਦੌੜਾਂ ਬਣਾਈਆਂ। ਮੀਂਹ ਪ੍ਰਭਾਵਤ ਮੈਚ ਵਿੱਚ ਭਾਰਤ ਲਈ ਟੀਚਾ ਡੀ/ਐਲ ਨਿਯਮ ਤਹਿਤ ਮੁੜ ਤਹਿ ਕੀਤਾ ਗਿਆ। ਟੀਮ ਇੰਡੀਆ ਨੂੰ ਜਿੱਤ ਲਈ 8.4 ਓਵਰਾਂ ਵਿੱਚ 73 ਦੌੜਾਂ ਬਣਾਉਣਾ ਪਿਆ। ਭਾਰਤੀ ਟੀਮ 3 ਵਿਕਟਾਂ ਦੇ ਨੁਕਸਾਨ ‘ਤੇ ਸਿਰਫ 54 ਦੌੜਾਂ ਹੀ ਬਣਾ ਸਕੀ ਅਤੇ ਮੈਚ 18 ਦੌੜਾਂ ਨਾਲ ਹਾਰ ਗਈ। ਇੰਗਲੈਂਡ ਦੀ ਤਿੰਨ ਮੈਚਾਂ ਦੀ ਟੀ 20 ਆਈ ਸੀਰੀਜ਼ ਵਿਚ 1-0 ਦੀ ਬੜ੍ਹਤ ਹੈ ਅਤੇ ਦੂਜਾ ਮੈਚ 11 ਜੁਲਾਈ ਨੂੰ ਖੇਡਿਆ ਜਾਵੇਗਾ।

  ਇਸ ਮੈਚ ਵਿੱਚ ਹਰਲੀਨ ਦਾ ਇੱਕ ਸ਼ਾਨਦਾਰ ਕੈਚ ਸੁਰਖੀਆਂ ਵਿੱਚ ਰਿਹਾ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਹਰਲੀਨ ਨੇ ਇੰਗਲੈਂਡ ਦੀ ਪਾਰੀ ਦੇ 19 ਵੇਂ ਓਵਰ ਦੀ ਪੰਜਵੀਂ ਗੇਂਦ ‘ਤੇ ਬਾਉਂਡਰੀ ਲਾਈਨ ‘ਤੇ ਹਵਾ ‘ਚ ਗੋਤਾ ਲਗਾ ਕੇ ਐਮੀ ਜੋਨਸ ਦਾ ਸ਼ਾਨਦਾਰ ਕੈਚ ਫੜਿਆ। ਹਰਲੀਨ ਦੇ ਇਸ ਸ਼ਾਨਦਾਰ ਕੈਚ ਦੀ ਸੋਸ਼ਲ ਮੀਡੀਆ ‘ਤੇ ਖੂਬ ਤਾਰੀਫ ਹੋ ਰਹੀ ਹੈ। ਹਰਲੀਨ ਦਿਓਲ ਲੰਮੇ ਸਮੇਂ ਤੋਂ ਫੀਲਡਿੰਗ ਕਰ ਰਹੀ ਸੀ। ਇੰਗਲੈਂਡ ਦੀ ਵਿਕਟਕੀਪਰ ਐਮੀ ਜੋਨਸ ਸਟ੍ਰਾਈਕ ‘ਤੇ ਸੀ।

  ਖਤਰਨਾਕ ਦਿਖ ਰਹੀ ਜੋਨਜ਼ ਨੇ ਸ਼ਿਖਾ ਪਾਂਡੇ ਦੀ ਗੇਂਦ ਡੀਪ ਵਿਚ ਖੇਡੀ। ਸਾਰਿਆਂ ਨੇ ਸੋਚਿਆ ਕਿ ਇਹ ਗੇਂਦ ਅਸਾਨੀ ਨਾਲ ਬਾਉਂਡਰੀ ਲਾਈਨ ਨੂੰ ਪਾਰ ਕਰ ਦੇਵੇਗੀ ਪਰ ਹਰਲੀਨ ਨੇ ਜ਼ਬਰਦਸਤ ਫੀਲਡਿੰਗ ਕੀਤੀ। ਕੈਚ ਫੜਨ ਲਈ ਹਰਲੀਨ ਹਵਾ ਵਿੱਚ ਛਾਲ ਮਾਰ ਗਈ। ਹਰਲੀਨ ਅਤੇ ਬਾਊਂਡਰੀ ਰੌਪ ਦੇ ਵਿਚਕਾਰ ਦੂਰੀ ਸਿਰਫ ਕੁਝ ਸੈਂਟੀਮੀਟਰ ਸੀ। ਹਰਲੀਨ ਨੇ ਗੇਂਦ ਨੂੰ ਹਵਾ ਵਿੱਚ ਬਾਊਂਸ ਕਰ ਦਿੱਤਾ ਅਤੇ ਖੁਦ ਬਾਊਂਡਰੀ ਦੇ ਬਾਹਰ ਛਾਲ ਮਾਰ ਗਈ, ਪਰ ਇੱਕ ਪਲ ਵਿੱਚ ਹੀ ਬਾਊਂਡਰੀ ਦੇ ਅੰਦਰ ਹਵਾ ‘ਚ ਗੋਤਾ ਲਗਾਉਂਦੇ ਕੈਚ ਫੜ੍ਹ ਲਿਆ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img