ਪਾਤੜਾਂ, 17 ਜੁਲਾਈ (ਬੁਲੰਦ ਆਵਾਜ ਬਿਊਰੋ) – ਪਿੰਡ ਸ਼ਾਦੀਪੁਰ ਮੋਮੀਆਂ ਦੇਰ ਸ਼ਾਮ ਸੱਪ ਦੇ ਡੱਸਣ ਕਾਰਨ 15 ਸਾਲ ਦੇ ਲੜਕੇ ਦੀ ਮੌਤ ਹੋ ਗਈ। ਉਹ ਮਾਪਿਆਂ ਦਾ ਇਕਲੌਤੇ ਪੁੱਤਰ ਸੀ। ਮ੍ਰਿਤਕ ਦੇ ਪਿਤਾ ਹਰਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਉਸ ਦਾ ਲੜਕਾ ਦਿਲਪ੍ਰੀਤ ਸਿੰਘ (15) ਖੇਤਾਂ ‘ਚੋਂ ਕੰਮ ਕਰਕੇ ਘਰ ਆਇਆ ਤੇ ਬਾਥਰੂਮ ਵਿਚ ਗਿਆ। ਇਸ ਦੌਰਾਨ ਸੱਪ ਨੇ ਉਸ ਨੂੰ ਡੱਸ ਲਿਆ ਪਰ ਹਨੇਰਾ ਹੋਣ ਕਰਕੇ ਲੜਕੇ ਨੂੰ ਇਸ ਬਾਰੇ ਪਤਾ ਨਹੀਂ ਲੱਗਾ ਤੇ ਉਹ ਕਮਰੇ ਵਿਚ ਬੈੱਡ ‘ਤੇ ਜਾ ਕੇ ਸੌਂ ਗਿਆ। ਬਾਅਦ ‘ਚ ਹਰਵਿੰਦਰ ਸਿੰਘ ਬਾਥਰੂਮ ਵਿਚ ਗਿਆ ਤਾਂ ਸੱਪ ਨੇ ਉਸ ਨੂੰ ਡੱਸਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਸੱਪ ਮਾਰ ਦਿੱਤਾ ਪਰ ਲੜਕਾ ਸੱਪ ਵੱਲੋਂ ਡੱਸਣ ਬਾਰੇ ਅਣਜਾਨ ਸੀ । ਕਾਫ਼ੀ ਦੇਰ ਬਾਅਦ ਲੜਕੇ ਦੇ ਦਰਦ ਸ਼ੁਰੂ ਹੋਣ ‘ਤੇ ਪਰਿਵਾਰ ਉਸ ਨੂੰ ਹਸਪਤਾਲ ਲੈ ਗਿਆ ਪਰ ਹਾਲਤ ਗੰਭੀਰ ਹੋਣ ‘ਤੇ ਡਾਕਟਰਾਂ ਨੇ ਉਸ ਨੂੰ ਪਟਿਆਲਾ ਹਸਪਤਾਲ ਰੈਫ਼ਰ ਕਰ ਦਿੱਤਾ, ਜਿੱਥੇ ਉਸ ਦੀ ਮੌਤ ਹੋ ਗਈ। ਦਿਲਪ੍ਰੀਤ ਸਿੰਘ 9ਵੀਂ ‘ਚ ਪੜ੍ਹਦਾ ਸੀ।