ਅਮ੍ਰਿਤਸਰ 22 ਜਨਵਰੀ (ਵਿਨੋਦ ਕੁਮਾਰ) – ਗੁਰੂ ਗਿਆਨ ਨਾਥ ਵਾਲਮੀਕਿ ਧਰਮ ਸਮਾਜ ਰਜਿ ਭਾਰਤ ਦੀ ਦੀ ਇਕ ਮੀਟਿੰਗ ਦਫਤਰ ਅਮ੍ਰਿਤਸਰ ਵਿਖੇ ਬਾਬਾ ਨਛੱਤਰ ਨਾਥ ਸ਼ੇਰਗਿੱਲ ਦੀ ਅਗਵਾਈ ਹੇਠ ਹੋਈ ਜਿਸ ਵਿਚ ਸਮੂਹ ਅਹੁਦੇਦਾਰਾਂ ਵਲੋ ਸਰਬ ਸੰਮਤੀ ਨਾਲ ਵਿਜੇ ਦਿਵਸ 9 ਤੇ 10 ਫਰਵਰੀ ਦੇ ਮੇਲੇ ਨੂੰ ਸਮਰਪਤ 26 ਫਰਵਰੀ ਦਿਨ ਐਤਵਾਰ ਪਾਵਨ ਵਾਲਮੀਕਿ ਤੀਰਥ ਵਿਖੇ ਵਿਸ਼ਾਲ ਸਤਸੰਗ ਸੰਮੇਲਨ ਕਰਵਾਇਆ ਜਾਵੇਗਾ ਜਿਸ ਸੰਬਧੀ ਵਖ ਵਖ ਜਿਲੇ ਪ੍ਧਾਨ ਤਹਿਸੀਲ ਪ੍ਰਧਾਨ,ਬਲਾਕ ਪ੍ਰਧਾਨ ਦੀਆ ਡਿਉਟੀਆ ਲਗਾ ਦਿਤੀਆਂ ਗਈਆਂ ਹਨ ਅਤੇ ਸੰਗਤਾਂ ਨੂੰ ਅਪੀਲ ਕੀਤੀ ਕਿ 26 ਫਰਵਰੀ ਨੂੰ ਇਸ ਸਮਾਗਮ ਵਿਚ ਪਹੁੰਚ ਕੇ ਇਸ ਸਮਾਗਮ ਦੀ ਰੋਕਣ ਨੂੰ ਵਧਾਉਣ ਅਤੇ ਭਗਵਾਨ ਵਾਲਮੀਕਿ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਇਸ ਦੋਰਾਨ ਵਖ ਵਖ ਜਿਲੀਆ ਵਿਚ ਮੀਟਿੰਗ ਦਾ ਆਯੋਜਨ ਵੀ ਕੀਤਾ ਗਿਆ ਇਸ ਮੌਕੇ ਬਾਬਾ ਰਾਜ ਸਿੰਘ ਕੋਟਲਾ,ਬਾਬਾ ਲੱਖਾ ਰਾਮੂਵਾਲੀਆ,ਦੀਦਾਰ ਸਿੰਘ,ਰਵੀ ਮੁਲੇਚਕ,ਸਰਬਜੀਤ ਪ੍ਰਧਾਨ,ਪ੍ਰਧਾਨ ਰਾਜ ਕੋਰ,ਪ੍ਰਧਾਨ ਸੋਨੀਆ,ਜੀਵਨ ਸਿੰਘ,ਕਸ਼ਮੀਰ ਸਿੰਘ,ਪ੍ਰਧਾਨ ਬਿੱਟੂ,ਰਸ਼ਪਾਲ ਸਿੰਘ ,ਹਰਦੀਪ ਸਿੰਘ,ਗੁਰਮੇਜ ਸਿੰਘ,ਆਦਿ ਹਾਜਰ ਸਨ