More

  ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਗੁਰਜੀਤ ਸਿੰਘ ਔਜਲਾ ਨੂੰ ਸੌਂਪਿਆ ਗਿਆ ਚੇਤਾਵਨੀ ਪੱਤਰ

  ਅੰਮ੍ਰਿਤਸਰ, 20 ਜੁਲਾਈ (ਗਗਨ) – ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅਮ੍ਰਿਤਸਰ ਦੀਆਂ ਕਿਸਾਨ ਜਥੇਬੰਦੀਆਂ ਨੇ ਸਾਥੀ ਬਲਵਿੰਦਰ ਸਿੰਘ ਦੁਧਾਲਾ ਧਨਵੰਤ ਸਿੰਘ ਖਤਰਾਏਕਲਾਂ ਬਲਦੇਵ ਸਿੰਘ ਬੱਲ ਸਵਿੰਦਰ ਸਿੰਘ ਸੁਰਜੀਤ ਸਿੰਘ ਦੁਧਰਾ ਮਹਿਤਾਬ ਸਿੰਘ ਸਿਰਸਾ ਦੀ ਅਗਵਾਈ ਅਧੀਨ ਪਾਰਲੀਮੈਂਟ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਚੇਤਾਵਨੀ ਪੱਤਰ ਸੌਂਪਿਆ।ਇਸ ਮੌਕੇ ਪਾਰਲੀਮੈਂਟ ਮੈਂਬਰ ਨੇ ਜਥੇਬੰਦੀ ਦੇ ਲੀਡਰਾਂ ਨੂੰ ਯਕੀਨ ਦਿਵਾਇਆ ਕਿ ਅਸੀਂ ਕਿਸਾਨੀ ਕਨੂੰਨ ਰੱਦ ਕਰਾਉਣ ਵਾਸਤੇ ਸਿਰਤੋੜ ਯਤਨ ਕਰਾਂਗੇ।ਇਸ ਵੇਲੇ ਦੇਸ਼ ਦੇ ਲੋਕ ਮਹਿੰਗਾਈ ਦੀ ਮਾਰ ਝੱਲ ਰਹੇ ਹਨ।

  ਉਹਨਾਂ ਨੇ ਕਿਹਾ ਕਿ ਕਾਂਗਰਸ ਨੇ ਆਜਦੀ ਦੇ 70 ਸਾਲਾਂ ਵਿੱਚ ਪਟਰੋਲ ਤੇ ਡੀਜਲ ਦੀਆਂ ਕੀਮਤਾਂ 60 ਤੋਂ 70 ਰੁਪਏ ਸਨ ਪਰ ਬੀਜੇਪੀ ਨੇ ਸਾਢੇ ਛੇ ਸਾਲਾਂ ਵਿੱਚ ਹੀ 30 ਤੋਂ 35 ਰੁਪਏ ਵਧਾਕੇ ਲੋਕਾਂ ਨਾਲ ਧ੍ਰੋਹ ਕੀਤਾ ਹੈ।ਇਸ ਮੌਕੇ ਬਲਕਾਰ ਸਿੰਘ ਦੁਧਾਲਾ ਨਸੀਬ ਸਿੰਘ ਸਾਂਘਣਾ ਪਰਮਿੰਦਰ ਸਿੰਘ ਬੱਲ ਸੁਖਰਾਮ ਸਿੰਘ ਲੁਹਾਰਕਾ ਸਮਸੇਰ ਸਿੰਘ ਹੇਰ,ਹਰਜਿੰਦਰ ਸਿੰਘ ਭੱਲਾ ਪਿੰਡ ਬਚਨ ਸਿੰਘ ਓਠੀਆਂ ਸੁਖਵੰਤ ਚੇਤਨਪੁਰੀ ਪ੍ਰਭਜੋਤ ਸਿੰਘ ਕਮਲ ਕਰਾਂਤੀ ਬਾਜ ਸਿੰਘ ਤੇ ਸੁਰਿੰਦਰ ਕੁਮਾਰ ਵੀ ਸਾਮਿਲ ਹੋਏ ਇਸ ਮੌਕੇ ਧੰਨਵੰਤ ਸਿੰਘ ਤੇ ਬਲਵਿੰਦਰ ਸਿੰਘ ਨੇ ਕਿਹਾਕਿ 22ਜੁਲਾਈ ਤੋਂ ਸਯੁੰਕਤ ਕਿਸਾਨ ਮੋਰਚੇ ਵਲੋਂ ਵੱਧ ਤੋਂ ਵੱਧ ਲੋਕਾਂ ਨੂੰ ਦਿੱਲੀ ਬਾਰਡਰ ਵੱਲ ਰਵਾਨਾ ਕੀਤਾ ਜਾਵੇਗਾ।ਬਲਕਾਰ ਦੁਧਾਲਾ ਤੇ ਨਸੀਬ ਸਿੰਘ ਨੇ ਸਾਰੇ ਕਿਸਾਨ ਸਾਥੀਆਂ ਦਾ ਧੰਨਵਾਦ ਕੀਤਾ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img