30 ਕਿਲੋ ਮੀਟਰ ਦੀ ਰਿਪੇਅਰਿੰਗ ਦੌਰਾਨ ਸੰਗਤਾਂ ਨੇ ਬਖ਼ਸ਼ਿਆ ਅਥਾਹ ਪਿਆਰ
ਮੱਲਾਂਵਾਲਾ, 4 ਅਕਤੂਬਰ (ਹਰਪਾਲ ਸਿੰਘ ਖ਼ਾਲਸਾ) – ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਸਾਲਾਨਾ ਜੋੜ ਮੇਲਾ ਗੁਰੂਦੁਆਰਾ ਸਾਹਿਬ ਬੀੜ ਬਾਬਾ ਬੁੱਢਾ ਸਾਹਿਬ ਝਬਾਲ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਜਿਸ ਬਾਬਤ ਸੰਗਤਾਂ ਪੈਦਲ ਅਤੇ ਆਪਣੇ ਵਹੀਕਲਾਂ ਤੇ ਜਾਂਦੀਆਂ ਹਨ ਇਹ ਸੰਗਤਾਂ ਫ਼ਿਰੋਜ਼ਪੁਰ ਅਬੋਹਰ ਮੁਕਤਸਰ ਅਤੇ ਹੋਰ ਨਾਲ ਲਗਦੇ ਸ਼ਹਿਰਾਂ ਅਤੇ ਇਲਾਕਿਆਂ ਤੋਂ ਬਾਬਾ ਬੁੱਢਾ ਸਾਹਿਬ ਜੀ ਦੇ ਜੋੜ ਮੇਲੇ ਵਿੱਚ ਹਾਜ਼ਰੀ ਭਰਨ ਆਉਂਦੀਆਂ ਹਨ ਇਨ੍ਹਾਂ ਸੰਗਤਾਂ ਲਈ ਰੋਡ ਦੇ ਨਾਲ ਲੱਗਦੇ ਪਿੰਡ ਤੇ ਵੱਖ ਵੱਖ ਇਲਾਕਿਆਂ ਦੀਆਂ ਸੰਗਤਾਂ ਮਿਲ ਕੇ ਵੱਖ ਵੱਖ ਤਰ੍ਹਾਂ ਦੇ ਲੰਗਰ ਤਿਆਰ ਕਰਕੇ ਸੰਗਤਾਂ ਵਿਚ ਵਰਤਾਉਂਦੇ ਹਨ ਅਮਰ ਸਿੰਘ ਸ਼ਹੀਦ ਭਾਵ ਸਰ ਪੱਧਰੀ ਵਾਲਿਆਂ ਦੇ ਵਰੋਸਾਏ ਹੋਏ ਬਾਬਾ ਦਰਸ਼ਨ ਸਿੰਘ ਬੋਰੀ ਵਾਲੇ ਗੁਰਦੁਆਰਾ ਢਾਬਸਰ ਕਰੀ ਕਲਾਂ ਫਿਰੋਜ਼ਪੁਰ ਇਨ੍ਹਾਂ ਮਹਾਂਪੁਰਸ਼ਾਂ ਨੇ ਫ਼ਿਰੋਜ਼ਪੁਰ ਤੋਂ ਲੈ ਕੇ ਕੋਟ ਬੁੱਢਾ ਤਕ ਰੋਡ ਉੱਪਰ ਪਾਏ ਹੋਏ ਟੋਇਆਂ ਵਿਚ ਲੁੱਕ ਬਜਰੀ ਅਤੇ ਸੀਮਿੰਟ ਮਿਲਾ ਕੇ ਰੋਡ ਦੀ ਰਿਪੇਅਰ ਕੀਤੀ ਤਾਂ ਜੋ ਸੰਗਤਾਂ ਨੂੰ ਪੈਦਲ ਜਾਂਦਿਆਂ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਇਹ ਸ਼ਲਾਘਾਯੋਗ ਰੋਡ ਰਿਪੇਅਰ ਦਾ ਕੰਮ ਕਰਦਿਆਂ ਮਹਾਂਪੁਰਸ਼ ਬਾਬਾ ਜੀ ਦਰਸ਼ਨ ਸਿੰਘ ਬੋਰੀ ਵਾਲਿਆਂ ਨੇ ਜਗ੍ਹਾ ਜਗ੍ਹਾ ਤੇ ਲੰਗਰ ਦੀ ਵਿਵਸਥਾ ਕਰਨ ਵਾਲੀ ਸੰਗਤਾਂ ਦਾ ਧੰਨਵਾਦ ਕੀਤਾ ਤੇ ਕੀ ਆਪਣੇ ਪੁਰਖਿਆਂ ਨੂੰ ਯਾਦ ਕਰਨ ਵਾਲੀਆਂ ਕੌਮਾਂ ਸਦਾ ਜਿਊਂਦੀਆਂ ਰਹਿੰਦੀਆਂ ਹਨ ਰੋਡ ਰਿਪੇਅਰ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਭ ਕੁਝ ਪ੍ਰਮਾਤਮਾ ਅਤੇ ਸੰਗਤਾਂ ਦਾ ਹੈ ਸਾਨੂੰ ਤਨ ਮਨ ਧਨ ਨਾਲ ਸੰਗਤਾਂ ਦੀ ਸੇਵਾ ਕਰਨੀ ਚਾਹੀਦੀ ਹੈ