ਭਾਜਪਾ ਲਾਣੇ ਦੁਆਰਾ ਲਗਾਤਾਰ ਕੀਤੀ ਜਾਂਦੀ ਨਫਰਤ ਦੀ ਸਿਆਸਤ ਤਹਿਤ ਸੰਘੀ ਗੁੰਡਿਆਂ ਨੇ ਰਾਜਸਥਾਨ ਦੇ ਸੀਕਰ ਜ਼ਿਲ੍ਹੇ ਵਿੱਚ ਇੱਕ ਮੁਸਲਿਮ ਵਿਅਕਤੀ ਤੋਂ ਜਬਰਦਸਤੀ ਜੈ ਸ਼੍ਰੀ ਰਾਮ ਅਤੇ ਮੋਦੀ ਜਿੰਦਾਬਾਦ ਦੇ ਨਾਅਰੇ ਲਗਵਾਏ ਅਤੇ ਉਸ ਦੁਆਰਾ ਮਨਾ ਕਰਨ ਤੇ ਉਸ ਦੀ ਕੁੱਟਮਾਰ ਕੀਤੀ।
ਇਹੋ ਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ, ਇਹਨਾਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਭੀੜ ਕਹਿ ਕੇ ਬਰੀ ਕਰ ਦਿੱਤਾ ਜਾਂਦਾ ਹੈ। ਪਰ ਇਹ ਭੀੜ ਅਸਲ ‘ਚ ਸੰਘ ਦੀ ਕੱਟੜ ਹਿੰਦੂਤਵ ਦੀ ਵਿਚਾਰਧਾਰਾ ਨੂੰ ਪ੍ਰਣਾਈ ਹੁੰਦੀ ਹੈ ਜੋ ਅਜਿਹੀਆਂ ਘਟਨਾਵਾਂ ਨੂੰ ਪੂਰੇ ਸੋਚੇ ਸਮਝੇ ਤਰੀਕੇ ਨਾਲ ਅੰਜਾਮ ਦਿੰਦੀ ਹੈ ਤੇ ਖੁਦ ਪ੍ਰਸ਼ਾਸਨ ਵੀ ਹਮੇਸ਼ਾਂ ਜਿਸ ਦੀ ਪਿੱਠ ‘ਤੇ ਖੜ੍ਹਾ ਹੁੰਦਾ ਹੈ।
– ਗੁਰਪ੍ਰੀਤ ਜੱਸਲ