Bulandh Awaaz

Headlines
ਪੰਜਾਬ ਦੇ ਬੱਚੇ -ਬੱਚੇ ਨੂੰ ਬੇਅਦਬੀ ਕਾਂਡ ਦੇ ਦੋਸ਼ੀਆ ਦਾ ਪਤਾ ਹੈ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਦੋਸ਼ੀ ਨਹੀਂ ਲੱਭ ਰਹੇ ? ਭੋਮਾ ਅੰਮ੍ਰਿਤਸਰ ਵਿੱਚ ਕੋਰੋਨਾ ਦੇ ਚਲਦਿਆਂ ਜਾਰੀ ਹੋਈਆਂ ਨਵੀਆਂ ਹਦਾਇਤਾਂ ਕਰੋਨਾ ਨਾਲ ਕਿਵੇਂ ਨਜਿੱਠੀਏ :ਕੁਲਵੰਤ ਸਿੰਘ ਕੰਤ ਆਜ਼ਾਦ ਪ੍ਰੈਸ ਕਲੱਬ ਭਿੱਖੀਵਿੰਡ ਦੇ ਸਮੂਹ ਪੱਤਰਕਾਰਾਂ ਨੇ ਮੁੱਖ ਮੰਤਰੀ ਕੈਪਟਨ ਦਾ ਕੀਤਾ ਧੰਨਵਾਦ ਮੋਦੇ (ਅਟਾਰੀ) ਦਲਿਤ ਪਰਿਵਾਰ ਦੀ ਜਮੀਨ ਧੋਖੇ ਨਾਲ ਹਥਿਆਉਣ ਦਾ ਕਮਿਸ਼ਨ ਨੇ ਲਿਆ ਸਖਤ ਨੋਟਿਸ ਨਵੀਂ ਸੁਪਰੀਮ ਕੌਂਸਲ ਹੀ ਪ੍ਰਬੰਧ ਚਲਾਏਗੀ – ਜੱਜ ਜੈਫਰੀ ਬਰੈਂਡ ਦੇਸ਼ ‘ਚ ਕੋਰੋਨਾ ਨੇ ਮੁੜ ਤੋੜਿਆ ਰਿਕਾਰਡ ਬੀਤੇ 24 ਘੰਟਿਆਂ ‘ਚ 4 ਲੱਖ ਤੋਂ ਵੱਧ ਮਾਮਲੇ ਆਏ ਸਾਹਮਣੇ ਬੁੱਚੜ ਗਿੱਲ ਤੇ ਕਾਮਰੇਡ ਜਤਿੰਦਰ ਪੰਨੂੰ ਦੇ ਯਰਾਨੇ ਦੀ ਕਹਾਣੀ ਤੱਥਾਂ ਦੀ ਜਬਾਨੀ ਸਿੱਖਾਂ ਦੀ ਨਸਲਕੁਸ਼ੀ ਦੀ ਜਾਂਚ ਲਈ ਬਣਾਏ ਲੋਕ ਕਮਿਸ਼ਨ ਖਿਲਾਫ ਜਤਿੰਦਰ ਪੰਨੂ ਨੇ ਹਾਈਕੋਰਟ ਵਿਚ ਪਾਈ ਸੀ ਰਿਟ ਕਰੋਨਾ ਦੇ ਨਾਮ ’ਤੇ ਮੁੜ ਸ਼ੁਰੂ ਹੋਇਆ ਦਹਿਸ਼ਤ ਤੇ ਜਾਬਰ ਪਬੰਦੀਆਂ ਦਾ ਸਿਲਸਿਲਾ

ਸ੍ਰੀ ਹਰਗੋਬਿੰਪੁਰ ਵਿਖੇ ਸ਼ਾਹੀ ਮਹੱਲ ਤੋਂ ਮਲਬੇ ਵਿੱਚ ਬਦਲੀ ਕੌਮ ਦੀ ਵਿਰਾਸਤ- ਇੰਦਰਜੀਤ ਸਿੰਘ ਹਰਪੁਰਾ

ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਨਾਮ ਇਤਿਹਾਸ ਵਿੱਚ ਸੁਨਿਹਰੀ ਅੱਖਰਾਂ ਵਿੱਚ ਹਮੇਸ਼ਾਂ ਲਈ ਅੰਕਿਤ ਹੈ ਅਤੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਬਹਾਦਰੀ ਭਰੇ ਕਾਰਨਾਮਿਆਂ ਨਾਲ ਇਤਿਹਾਸ ਭਰਿਆ ਪਿਆ। ਸਿੱਖ ਮਿਸਲਾਂ ਦੇ ਦੌਰ ਵਿੱਚ ਜੱਸਾ ਸਿੰਘ ਰਾਮਗੜ੍ਹੀਆ ਦੀ ਅਗਵਾਈ ਵਿੱਚ ਰਾਮਗੜ੍ਹੀਆ ਮਿਸਲ ਸਭ ਤੋਂ ਤਾਕਤਵਰ ਮਿਸ਼ਲਾਂ ਵਿਚੋਂ ਇੱਕ ਸੀ। ਰਾਮਗੜ੍ਹੀਆ ਮਿਸਲ ਦੀ ਰਾਜਧਾਨੀ ਇਤਿਹਾਸਕ ਸ਼ਹਿਰ ਸ੍ਰੀ ਹਰਗੋਬਿੰਦਪੁਰ ਸੀ। ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਨੇ ਸ੍ਰੀ ਹਰਗੋਬਿੰਦਪੁਰ ਤੋਂ ਬਹੁਤ ਵੱਡੇ ਖੇਤਰ ਉੱਪਰ ਆਪਣਾ ਰਾਜ ਕੀਤਾ ਅਤੇ ਸੰਨ 1803 ਵਿੱਚ ਉਨ੍ਹਾਂ ਦਾ ਅਕਾਲ ਚਲਾਣਾ ਵੀ ਸ੍ਰੀ ਹਰਗੋਬਿੰਦਪੁਰ ਵਿਖੇ ਹੀ ਹੋਇਆ।ਸ੍ਰੀ ਹਰਗੋਬਿੰਦਪੁਰ ਵਿਖੇ ਰਾਮਗੜ੍ਹੀਆ ਮਿਸਲ ਦੀ ਰਾਜਧਾਨੀ ਹੋਣ ਕਰਕੇ ਇਥੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਸ਼ਾਹੀ ਮਹੱਲ ਵੀ ਸੀ।

ਮਹਾਰਾਜਾ ਜੱਸਾ ਸਿੰਘ ਤੋਂ ਬਾਅਦ ਉਨ੍ਹਾਂ ਦਾ ਵਾਰਸ ਯੋਧ ਸਿੰਘ ਵੀ ਇਸ ਮਹੱਲ ਵਿੱਚ ਰਹਿੰਦਾ ਰਿਹਾ। ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਅਤੇ ਜੋਧ ਸਿੰਘ ਰਾਮਗੜ੍ਹੀਆ ਦੇ ਚਲਾਣੇ ਤੋਂ ਬਾਅਦ ਸਿੱਖ ਪੰਥ ਇਨ੍ਹਾਂ ਮਹਾਨ ਯੋਧਿਆਂ ਦੀਆਂ ਯਾਦਗਾਰਾਂ ਨੂੰ ਭੁੱਲ ਹੀ ਗਿਆ। ਸਭ ਤੋਂ ਮਾੜਾ ਹਾਲ ਸ੍ਰੀ ਹਰਗੋਬਿੰਦਪੁਰ ਸਥਿਤ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਏ ਦੇ ਮਹੱਲ ਦਾ ਹੋਇਆ ਹੈ। ਇਸ ਸਮੇਂ ਇਹ ਮਹੱਲ ਪੂਰੀ ਤਰਾਂ ਢਾਹ ਦਿੱਤਾ ਗਿਆ ਹੈ ਅਤੇ ਇਥੇ ਸਿਵਾਏ ਹੁਣ ਇੱਟਾਂ ਅਤੇ ਮਲਬੇ ਤੋਂ ਹੋਰ ਕੁਝ ਨਹੀਂ ਮਿਲਦਾ।

ਅੱਜ ਸ੍ਰੀ ਹਰਗੋਬਿੰਦਪੁਰ ਵਿਖੇ ਪਹੁੰਚ ਕੇ ਕੌਮ ਦੇ ਮਹਾਨ ਮਹਾਰਾਜੇ ਦਾ ਮਹੱਲ ਦੇਖਿਆ ਤਾਂ ਮਨ ਬਹੁਤ ਉਦਾਸ ਹੋਇਆ। ਰਾਮਗੜ੍ਹੀਆ ਸਿੱਖ ਹੈਰੀਟੇਜ਼ ਸੁਸਾਇਟੀ ਨਾਮ ਦੀ ਟਰੱਸਟ ਜਿਸਨੇ ਕੁਝ ਸਾਲ ਪਹਿਲਾਂ ਇਸ ਮਹੱਲ ਨੂੰ ਸੰਭਾਲਣ ਦੀ ਜਿੰਮੇਵਾਰੀ ਲਈ ਸੀ ਉਸ ਵਲੋਂ ਹੀ ਇਸ ਮਹੱਲ ਦਾ ਅਜਿਹਾ ਮਲੀਆਮੇਟ ਕੀਤਾ ਗਿਆ ਹੈ ਕਿ ਦੇਖ ਕੇ ਮਨ ਕੁਰਲਾ ਉੱਠਦਾ ਹੈ।ਕਰੀਬ 10 ਕੁ ਸਾਲ ਪਹਿਲਾਂ ਜਦੋਂ ਰਾਮਗੜ੍ਹੀਆ ਟਰੱਸਟ ਨੇ ਮਹਾਰਾਜਾ ਜੱਸਾ ਸਿੰਘ ਦੇ ਮਹੱਲ ਨੂੰ ਸੰਭਾਲਣ ਦੀ ਸੇਵਾ ਲਈ ਸੀ ਤਾਂ ਉਨ੍ਹਾਂ ਵਲੋਂ ਇਥੇ ਇੱਕ ਪ੍ਰੋਗਰਾਮ ਕੀਤਾ ਗਿਆ ਸੀ। ਇਸ ਪ੍ਰੋਗਰਾਮ ਵਿੱਚ ਉਸ ਸਮੇਂ ਦੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਨ। ਮੀਡੀਆ ਵਿੱਚ ਹੋਣ ਕਾਰਨ ਮੈਂ ਵੀ ਉਸ ਪ੍ਰੋਗਰਾਮ ਦੀ ਕਵਰੇਜ਼ ਲਈ ਓਥੇ ਪਹੁੰਚਿਆ ਸੀ।

ਉਸ ਸਮੇਂ ਮਹੱਲ ਦੀ ਦੋ ਮੰਜਿਲਾ ਡਿਊਢੀ ਸੀ ਅਤੇ ਮਹੱਲ ਦੇ ਅੰਦਰ ਕਈ ਕਮਰੇ ਵੀ ਚੰਗੀ ਹਾਲਤ ਵਿੱਚ ਸਨ। ਮਹੱਲ ਦੇ ਅੰਦਰ ਖੁੱਲਾ ਵਿਹੜਾ ਸੀ ਅਤੇ ਪਿੱਛੇ ਛੱਤਾਂ ਤੋਂ ਬਿਨ੍ਹਾਂ ਸਿਰਫ ਕਮਰਿਆਂ ਦੀ ਕੰਧਾਂ ਸਨ।ਟਰੱਸਟ ਵਲੋਂ ਮਹੱਲ ਦੀ ਸੰਭਾਲ ਦੇ ਨਾਮ ’ਤੇ ਪਿਛਲੇ ਹਿੱਸੇ ਦੀ ਕੰਧਾਂ ਢਾਹ ਕੇ ਓਥੇ ਇੱਕ ਵੱਡਾ ਸਾਰਾ ਹਾਲ ਬਣਾ ਦਿੱਤਾ ਗਿਆ ਹੈ ਅਤੇ ਸਾਹਮਣੇ ਵਾਲੀ ਡਿਊਢੀ ਦੀ ਉਪਰੀ ਮੰਜ਼ਿਲ ਨੂੰ ਪੂਰੀ ਤਰਾਂ ਢਾਹ ਦਿੱਤਾ ਹੈ। ਮਹੱਲ ਅੰਦਰ ਦਾਖਲ ਹੁੰਦਿਆਂ ਹੀ ਜੋ ਵੱਖ-ਵੱਖ ਕਮਰੇ ਸਨ ਉਨ੍ਹਾਂ ਦਾ ਵੀ ਬਹੁਤ ਬੁਰੀ ਤਰਾਂ ਨੁਕਸਾਨ ਕੀਤਾ ਹੈ ਅਤੇ ਉਹ ਕਮਰੇ ਵੀ ਹੁਣ ਢਹਿ ਚੁੱਕੇ ਹਨ। ਟਰੱਸਟ ਵਾਲੇ ਕਹਿੰਦੇ ਹਨ ਸਾਰੇ ਮਹੱਲ ਨੂੰ ਢਾਹ ਕੇ ਦੁਬਾਰਾ ਬਣਾਇਆ ਜਾਵੇ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਢਾਹ ਕੇ ਹੀ ਦੁਬਾਰਾ ਬਣਾਉਣਾ ਸੀ ਫਿਰ ਸੰਭਾਲ ਕਾਹਦੀ ਹੋਈ ਭਲਾ? ਚਾਹੀਦਾ ਤਾਂ ਇਹ ਸੀ ਕਿ ਮਹੱਲ ਦੀ ਓਸੇ ਦਿੱਖ ਨੂੰ ਕਾਇਮ ਰੱਖ ਦਿਆਂ ਉਸਦੀ ਮੁਰੰਮਤ ਕੀਤੀ ਜਾਂਦੀ। ਮੈਂ ਅੱਖੀਂ ਦੇਖਿਆ ਹੋਇਆ ਹੈ ਕਿ ਇਸ ਮਹੱਲ ਦੀ ਬਿਨ੍ਹਾਂ ਢਾਹੇ ਬੜੀ ਅਸਾਨੀ ਨਾਲ ਮੁਰੰਮਤ ਕੀਤੀ ਜਾ ਸਕਦੀ ਸੀ, ਜੋ ਕਿ ਟਰੱਸਟ ਨੇ ਨਹੀਂ ਕੀਤੀ।

ਰਹਿੰਦੀ ਕਸਰ ਇਸ ਮਹੱਲ ਦੇ ਨਾਲ ਬਣ ਰਹੀ ਇੱਕ ਵੱਡੀ ਕੋਠੀ ਦੇ ਮਾਲਕ ਨੇ ਪੂਰੀ ਕਰ ਦਿੱਤੀ ਹੈ। ਕੋਠੀ ਦੇ ਮਾਲਕ ਨੇ ਟਰੱਸਟ ਵਾਲਿਆਂ ਨਾਲ ਰਲ ਕੇ ਮਹੱਲ ਦੀ ਇੱਕ ਪਾਸੇ ਦੀ ਕੰਧ ਢਾਹ ਕੇ ਆਪਣੀ ਕੋਠੀ ਦਾ ਥਾਂ ਵਧਾ ਲਿਆ ਗਿਆ ਹੈ। ਕੋਠੀ ਬਣਾਉਣ ਵਾਲੇ ਲਾਲੇ ਦਾ ਕਹਿਣਾ ਹੈ ਕਿ ਮਹੱਲ ਦੀ ਇਹ ਕੰਧ ਸਾਂਝੀ ਸੀ, ਸੋ ਉਸਨੇ ਕੰਧ ਢਾਹ ਕੇ ਆਪਣੇ ਹਿੱਸੇ ਵਾਲੇ ਥਾਂ ਉੱਪਰ ਕੰਧ ਕਰ ਲਈ ਹੈ ਅਤੇ 9 ਇੰਚ ਜਗ੍ਹਾ ਮਹੱਲ ਦੀ ਕੰਧ ਲਈ ਛੱਡ ਦਿੱਤੀ ਹੈ। ਬੰਦਾ ਪੁੱਛੇ ਕਿ ਮਹਾਰਾਜੇ ਆਪਣੀ ਕੰਧ ਕਿਸੇ ਗੁਆਂਢੀ ਨਾਲ ਸਾਂਝੀ ਬਣਾਉਂਦੇ ਸਨ? ਸਥਾਨਕ ਲੋਕ ਤਾਂ ਇਹ ਵੀ ਦੱਸਦੇ ਹਨ ਕਿ ਮਹੱਲ ਦਾ ਕਾਫੀ ਸਾਰਾ ਹਿੱਸਾ ਕੋਠੀ ਵਾਲੇ ਦੇ ਕਬਜ਼ੇ ਵਿੱਚ ਸੀ, ਜਿਥੇ ਉਸ ਨੇ ਕੋਠੀ ਬਣਾ ਲਈ ਹੈ। ਇਹ ਵੀ ਪੜਤਾਲ ਦਾ ਵਿਸ਼ਾ ਹੈ।ਜੋ ਵੀ ਹੈ ਪਿਛਲੇ 10 ਕੁ ਸਾਲਾਂ ਵਿੱਚ ਇਸ ਮਹੱਲ ਨੂੰ ਸੰਭਾਲਣ ਦੇ ਨਾਮ ਉੱਪਰ ਪੂਰੀ ਤਰਾਂ ਢਾਹ ਦਿੱਤਾ ਗਿਆ ਹੈ। ਇਸ ਮਹੱਲ ਦੀ ਮੌਜੂਦਾ ਹਾਲਤ ਤਸਵੀਰਾਂ ਰਾਹੀਂ ਸਾਫ ਦੇਖੀ ਜਾ ਸਕਦੀ ਹੈ। ਅੰਤਰਰਾਸ਼ਟਰੀ ਪੱਧਰ ਦੀ ਇਹ ਸੰਸਥਾ ਜੋ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਮਹੱਲ ਨੂੰ ਸੰਭਾਲਣ ਲਈ ਅੱਗੇ ਆਈ ਸੀ, ਉਨ੍ਹਾਂ ਵਲੋਂ ਕੌਮ ਦੀ ਇਸ ਵਿਰਾਸਤ ਨੂੰ ਸਾਂਭਣ ਦੀ ਬਜਾਏ ਇਸਨੂੰ ਤਬਾਹ ਕਰ ਦਿੱਤਾ ਹੈ। ਆਖਰ ਕੌਮ ਦੀ ਇਸ ਵਿਰਾਸਤ ਨੂੰ ਟਰੱਸਟ ਦੇ ਹਵਾਲੇ ਕਿਸਨੇ ਕੀਤਾ ਅਤੇ ਉਨ੍ਹਾਂ ਕੋਲ ਕੀ ਅਧਿਕਾਰ ਸੀ ਇਸ ਵਿਰਾਸਤ ਨਾਲ ਛੇੜ-ਛਾੜ ਕਰਨ ਦੀ ਇਹ ਸਾਰਾ ਜਾਂਚ ਦਾ ਵਿਸ਼ਾ ਹੈ।ਇਸ ਸਾਲ ਫਰਵਰੀ ਮਹੀਨੇ ਮਹੱਲ ਦੀ ਸਾਹਮਣੇ ਵਾਲੀ ਮੰਜ਼ਿਲ ਨੂੰ ਢਾਹਿਆ ਗਿਆ ਹੈ।

ਇਸੇ ਦੌਰਾਨ ਹੀ ਕੋਠੀ ਵਾਲੇ ਮਹੱਲ ਦੀ ਇੱਕ ਪਾਸੇ ਦੀ ਸਾਰੀ ਕੰਧ ਢਾਹ ਦਿੱਤੀ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਸ੍ਰੀ ਹਰਗੋਬਿੰਦਪੁਰ ਦੇ ਇੱਕ ਵੀ ਵਸਨੀਕ ਨੇ ਇਸ ਖਿਲਾਫ ਆਪਣੀ ਅਵਾਜ਼ ਬੁਲੰਦ ਨਹੀਂ ਕੀਤੀ। ਸਾਡੀ ਕੌਮ ਦੇ ਦਰਦੀਆਂ ਨੂੰ ਬੇਨਤੀ ਹੈ ਕਿ ਇਸ ਪਾਸੇ ਜਰੂਰ ਧਿਆਨ ਦਿੱਤਾ ਜਾਵੇ ਅਤੇ ਜੋ ਕੁਝ ਵੀ ਬਚ ਗਿਆ ਹੈ ਘੱਟੋ-ਘੱਟ ਉਸਨੂੰ ਹੀ ਸੰਭਾਲ ਲਿਆ ਜਾਵੇ।ਦਿੱਲੀ ਫ਼ਤਹਿ ਕਰਨ ਵਾਲੇ ਸੂਰਮੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਮਹੱਲ ਦਾ ਇਹ ਹਸ਼ਰ ਹੋਵੇਗਾ ਕਿਸੇ ਸੋਚਿਆ ਨਹੀਂ ਹੋਣਾ। ਇਤਿਹਾਸ ਵਿੱਚ ਤਾਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਭਾਂਵੇ ਆਪਣੀ ਸੂਰਮਗਤੀ ਕਾਰਨ ਹਮੇਸ਼ਾਂ ਚਮਕਦਾ ਰਹੇਗਾ ਪਰ ਸ੍ਰੀ ਹਰਗੋਬਿੰਦਪੁਰ ਵਿੱਚ ਉਸਦਾ ਸ਼ਾਹੀ ਮਹੱਲ ਢਾਹ ਕੇ ਜਰੂਰ ਉਸਨੂੰ ਮਨਫੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਸਾਰੇ ਵਰਤਾਰੇ ਉੱਪਰ ਬੇਹੱਦ ਅਫਸੋਸ ਹੈ।

 

 

 

 

 

 

 

 

 

 

 

Read Previous

ਨਹੀਂ ਲਾਉਣੇ ਪੈਣਗੇ ਥਾਣਿਆਂ ਦੇ ਚੱਕਰ, ਪਾਸਪੋਰਟ ਵੈਰੀਫਿਕੇਸ਼ਨ ਸਮੇਤ ਸੇਵਾ ਕੇਂਦਰਾਂ ਚ’ ਹੀ ਹੋਣਗੇ ਸਾਰੇ ਕੰਮ

Read Next

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਹਰ ਮ੍ਰਿਤਕ ਹਰਪ੍ਰੀਤ ਦੇ ਵਾਰਸਾਂ ਨੇ ਲਗਾਇਆ ਧਰਨਾ ਪੁਲਿਸ ਅਧਿਕਾਰੀਆ ਦੇ ਵਿਸ਼ਵਾਸ ਤੋ ਬਾਅਦ ਚੁੱਕਿਆ

Leave a Reply

Your email address will not be published. Required fields are marked *