ਸ੍ਰੀ ਦਰਬਾਰ ਸਾਹਿਬ ਕੰਪਲੈਕਸ ‘ਚ ਹੋਣ ਮੋਬਾਇਲ ਫੋਨ ਜਮਾਂ : ਬੀਬੀ ਗੁਰਜੀਤ ਕੌਰ ਖਾਲਸਾ

ਅੰਮ੍ਰਿਤਸਰ, (ਰਛਪਾਲ ਸਿੰਘ  )- ਸ੍ਰੀ ਦਰਬਾਰ ਸਾਹਿਬ ਅੰਦਰ ਨਿੱਤ ਵਾਪਰ ਰਹੀਆਂ ਟਿਕ-ਟੋਕ ਬਣਾਉਣ ਦੀਆਂ ਘਟਨਾਵਾਂ ‘ਤੇ ਰੋਕਥਾਮ ਲਾਉਣ ਲਈ ਜੋੜਾ ਘਰ ਦੇ ਨਾਲ ਸੰਗਤਾਂ ਦੇ ਮੋਬਾਇਲ ਫੋਨ ਜਮਾਂ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਸ਼ੇਸ਼ ਕਾਉਂਟਰ ਖੋਲੇ। ਇਸ ਨਾਲ ਟਿਕ-ਟੋਕ ਅਤੇ ਸੈਲਫੀ ਲੈਣ ‘ਤੇ ਮੁਕੰਮਲ ਰੋਕ ਲੱਗ ਸਕੇਗੀ ‘ਤੇ ਗੁਰੂ ਘਰ ਨਤਮਸਤਕ ਹੋਣ ਆਈਆਂ ਸੰਗਤਾਂ ਕੀਰਤਨ ਦਾ ਲਾਹਾ ਲੈ ਸਕਣਗੀਆਂ।ਉਕਤ ਵਿਚਾਰ ਉੱਘੀ ਸਮਾਜ ਸੇਵਿਕਾ ਬੀਬੀ ਗੁਰਜੀਤ ਕੌਰ ਖਾਲਸਾ ਨੇ ਇਕ ਵਿਸ਼ੇਸ਼ ਗੱਲਬਾਤ ਦੌਰਾਨ ਪ੍ਰਗਟ ਕੀਤੇ।ਉਨ੍ਹਾਂ ਸ੍ਰੀ ਦਰਬਾਰ ਸਾਹਿਬ ਨਜ਼ਦੀਕ ਧਰਮ ਸਿੰਘ ਮਾਰਕਿਟ ਸਾਹਮਣੇ ਲੱਗੇ ਬੁੱਤਾਂ ਦੀ ਨੋਜਵਾਨਾਂ ਵੱਲੋਂ ਕੀਤੀ ਭੰਨ-ਤੋੜ ਕਰਨ ਸਬੰਧੀ ਪੁਲਿਸ ਵੱਲੋਂ ਕੀਤੇ ਪਰਚੇ ਨੂੰ ਜਲਦ ਰੱਦ ਕਰਨ ਦੀ ਮੰਗ ਕਰਦਿਆਂ ਬੁੱਤਾਂ ਨੂੰ ਹਟਾਉਣ ਦਾ ਸਮਰਥਨ ਕੀਤਾ ਕਿਉਂਕਿ ਇਨ੍ਹਾਂ ਬੁੱਤਾਂ ਕਾਰਨ ਸਮੁੱਚੇ ਸਿੱਖ ਪੰਥ ਦੇ ਹਿਰਦੇ ਵਲੁੰਧਰੇ ਹਨ।ਬੀਬੀ ਖਾਲਸਾ ਨੇ ਇਹ ਵੀ ਮੰਗ ਕੀਤੀ ਕਿ ਹੈਰੀਟੇਜ਼ ਸਟਰੀਟ ਵਿਚ ਸਿੱਖ ਪੰਥ ਦੇ ਮਹਾਨ ਸ਼ਹੀਦਾਂ ਦੇ ਬੁੱਤ ਸਥਾਪਿਤ ਕੀਤੇ ਜਾਣ।ਜਿਸ ਨਾਲ ਸਮੁੱਚੀ ਮਾਨਵਤਾ ਨੂੰ ਚੰਗੀ ਸੇਧ ਮਿਲ ਸਕੇ।ਬੀਬੀ ਖਾਲਸਾ ਨੇ ਸ਼੍ਰੌਮਣੀ ਰਾਗੀ ਸਭਾ ਸ੍ਰੀ ਦਰਬਾਰ ਸਾਹਿਬ ਦੇ ਰਾਗੀ ਸਿੰਘਾਂ ਵੱਲੋਂ ਬੁੱਤਾਂ ਨੂੰ ਹਟਾਉਣ ਸਬੰਧੀ ਸਮਰਥਨ ਦੇ ਫੈਸਲੇ ਦੀ ਸ਼ਲਾਘਾ ਵੀ ਕੀਤੀ।

Leave a Reply

Your email address will not be published. Required fields are marked *