More

  ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਵਿਖੇ ਰਾਸ਼ਟਰੀ ਪੱਧਰ ਦੀ ਕਾਨਫਰੰਸ ਦਾ ਆਯੋਜਨ

  ਅੰਮ੍ਰਿਤਸਰ, 30 ਅਕਤੂਬਰ (ਗਗਨ) – ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਸ੍ਰੀ ਅੰਮ੍ਰਿਤਸਰ ਵਿਖੇ ਅਕੈਡਮਿਕ ਆਫ ਹੈਲਥ ਪ੍ਰੋਫੈਸ਼ਨਸ ਐਜੂਕੇਟਰ ਨਾਲ ਮਿਲ ਕੇ ਮਿਤੀ 26 ਅਕਤੂਬਰ 2021 ਤੋਂ 30 ਅਕਤੂਬਰ 2021 ਤੱਕ ਰਾਸ਼ਟਰੀ ਪੱਧਰ ਦੀ 12ਵੀਂ ਹੈਲਥ ਪ੍ਰੋਫੈਸ਼ਨਸ ਐਜੂਕੇਸ਼ਨ (ਐਨ. ਸੀ. ਐਚ. ਪੀ. ਈ.)-2021 ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਲੂਕਿੰਗ ਬੈਕ ਟੂ ਲੀਪ ਫੋਰਵਡ: ਕਰੀਕਿਊਲਮ ਇਨੋਵੇਸ਼ਨ ਵਿਸ਼ੇ ‘ਤੇ ਅਧਾਰਿਤ ਇਹ ਕਾਨਫਰੰਸ ਆਫ-ਲਾਈਨ ਅਤੇ ਆਨ-ਲਾਈਨ ਦੋਨਾਂ ਤਰ੍ਹਾਂ ਨਾਲ ਆਯੋਜਿਤ ਕੀਤੀ ਗਈ। ਕਾਨਫਰੰਸ ਵਿੱਚ ਡਾ. ਜਸਪਾਲ ਸਿੰਘ ਸੰਧੂ, ਉਪ ਕੁਲਪਤੀ, ਜੀ.ਐਨ.ਡੀ.ਯੂ., ਅੰਮ੍ਰਿਤਸਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਡਾ. ਜੋਨ ਡੈਂਟ, ਯੂ.ਕੇ., ਡਾ. ਜੈਨਟ ਗ੍ਰਾਂਟ, ਯੂ.ਕੇ., ਡਾ. ਬੇਥ ਐਨ ਕਮਿੰਗ, ਕੈਨੇਡਾ, ਡਾ. ਨਮਰਤਾ ਛਾਬੜਾ, ਮਾਰੀਸ਼ਸ ਆਦਿ ਦਾ ਆਨ-ਲਾਈਨ ਮੋਡ ਨਾਲ ਕਾਨਫਰੰਸ ਵਿੱਚ ਜੁੜੇ ਮਹਿਮਾਨਾ ਦਾ ਸੁਆਗਤ ਕੀਤਾ।
  ਕਾਨਫਰੰਸ ਵਿੱਚ 500 ਤੋਂ ਜਿਆਦਾ ਡਾਕਟਰਾਂ ਨੇ ਆਨ-ਲਾਈਨ ਮੋਡ ਨਾਲ ਅਤੇ 150 ਤੋਂ ਜਿਆਦਾ ਡਾਕਟਰਾਂ ਨੇ ਆਫ-ਲਾਈਨ ਮੋਡ ਨਾਲ ਹਿੱਸਾ ਲਿਆ ਅਤੇ 104 ਈ-ਪੋਸਟਰ ਪੇਸ਼ ਕੀਤੇ, ਜਿੰਨ੍ਹਾਂ ਨੂੰ ਮਾਹਿਰ ਡਾਕਟਰਾਂ ਦੁਆਰਾ ਜੱਜ ਕੀਤਾ ਗਿਆ। ਕਾਨਫਰੰਸ ਵਿੱਚ ਮੈਡੀਕਲ ਦੀ ਪੜ੍ਹਾਈ ਵਿੱਚ ਵਰਤੀਆਂ ਜਾਣ ਵਾਲੀਆਂ ਨਿਊਨਤਮ ਵਿਧੀਆਂ ਦੀ ਜਾਣਕਾਰੀ ਅਤੇ ਪ੍ਰਯੋਗ ਸਬੰਧੀ ਵੱਖ-ਵੱਖ 12 ਵਰਕਸ਼ਾਪਾ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਮੈਡੀਕਲ ਐਜੂਕੇਸ਼ਨ ਦੀਆਂ ਕੁਝ ਨਾਮਵਰ ਹਸਤੀਆਂ ਨੇ ਲੈਕਚਰ ਦੇ ਕੇ ਆਪਣਾ-ਆਪਣਾ ਗਿਆਨ ਸਾਂਝਾ ਕੀਤਾ। ਕਾਨਫਰੰਸ ਵਿੱਚ ਨੈਸ਼ਨਲ ਮੈਡੀਕਲ ਕਮਿਸ਼ਨ ਦੁਆਰਾ ਵਿਕਸਿਤ ਅਤੇ ਲਾਗੂ ਕੀਤੀ ਕੰਪੀਟੈਂਸੀ ਬੇਸਡ ਕਰੀਕਿਊਲਮ ਤੇ ਅਧਾਰਿਤ ਪੈਨਲ ਡਿਸਕਸ਼ਨ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਕਈ ਦਿਲਚਸਲ ਅਤੇ ਪ੍ਰਚਲਿਤ ਵਿਸ਼ੇ ਜਿਵੇਂਕਿ “ਸਟੂਡੈਂਟ ਡਾਕਟਰ ਮੈਥਡ ਆਫ ਟ੍ਰੈਨਿੰਗ”, “ਇਟੇਗ੍ਰੇਸ਼ਨ ਇੰਨ ਪ੍ਰੇਕਟਿਸ”, “ਵਰਕਪਲੇਸ ਬੇਸਡ ਅਸੈਸਮੈਂਟ”, “ਕਲੀਨੀਕਲ ਸਕਿਲ ਲੈਬ ਮੇਡ ਈਜੀ” ਆਦਿ ‘ਤੇ ਅਧਾਰਤ ਸੀ।
  ਇਸ ਮੌਕੇ ਤੇ ਡਾ. ਭੁਪਿੰਦਰ ਸਿੰਘ ਵਾਲੀਆ, ਮੈਂਬਰ ਪੀ.ਐਮ.ਸੀ., ਡਾ. ਵਿਵੇਕ ਅਰਵਿੰਦ ਸਾਓਜੀ, ਉਪ ਕੁਲਪਤੀ, ਕੇ.ਐਲ.ਈ. ਅਕੈਡਮੀ ਆਫ ਹਾਇਰ ਐਜੂਕੇਸ਼ਨ ਐਂਡ ਰੀਸਰਚ, ਬੇਲਾਗਵੀ, ਡਾ. ਦਲਜੀਤ ਸਿੰਘ, ਉਪ ਕੁਲਪਤੀ, ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਸ੍ਰੀ ਅੰਮ੍ਰਿਤਸਰ, ਡਾ. ਏ.ਪੀ. ਸਿੰਘ, ਡੀਨ, ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਸ੍ਰੀ ਅੰਮ੍ਰਿਤਸਰ, ਡਾ. ਮਨਜੀਤ ਸਿੰਘ ਉਪਲ, ਡਾਇਰੈਕਟਰ ਪ੍ਰਿੰਸੀਪਲ, ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰੀਸਰਚ, ਸ੍ਰੀ ਅੰਮ੍ਰਿਤਸਰ ਅਤੇ ਹੋਰ ਮਸ਼ਹੂਰ ਸਖਸ਼ੀਅਤਾ ਮੌਜੂਦ ਸਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img