30 C
Amritsar
Saturday, June 3, 2023

ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਜਿਲਾ ਪੱਧਰੀ ਕਵਿਤਾ ਮੁਕਾਬਲਿਆਂ ਦੇ ਨਤੀਜੇ ਦਾ ਹੋਇਆ ਐਲਾਨ

Must read

ਅੰਮ੍ਰਿਤਸਰ 28 ਅਗਸਤ:(ਰਛਪਾਲ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲ ਪ੍ਰਕਾਸ ਪਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਵਿੱਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਪ੍ਰਧਾਨਗੀ ਅਤੇ ਸਕੱਤਰ ਸਕੂਲ ਸਿੱਖਿਆ ਬੋਰਡ ਸ੍ਰੀ ਕ੍ਰਿਸ਼ਨ ਕੁਮਾਰ ਦੀ ਦੇਖ ਰੇਖ ਵਿੱਚ ਆਨ ਲਾਈਨ ਕਵਿਤਾ ਉਚਾਰਣ ਦਾ ਜਿਲਾ ਪੱਧਰੀ ਮੁਕਬਲਿਆਂ ਦੇ ਨਤੀਜਿਆਂ ਨੂੰ ਘੋਸਿਤ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ: ਸਤਿੰਦਰਬੀਰ ਸਿੰਘ ਜ਼ਿਲਾ ਸਿੱਖਿਆ ਅਫਸਰ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਅੱਜ ਇਸ ਆਨਲਾਈਨ ਮੁਕਾਬਲੇ ਦੀ ਤੀਸਰੀ ਪ੍ਰਤੀਯੋਗਿਤਾ ਕਵਿਤਾ ਉਚਾਰਨ ਦਾ ਜਿਲਾ ਪੱਧਰੀ ਨਤੀਜਾ ਐਲਾਨ ਕਰ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਇਸ ਕਵਿਤਾ ਉਚਾਰਨ ਮੁਕਾਬਲੇ ਵਿਚ ਜਿਲੇ ਦੇ 696 ਮਿਡਲ ਅਤੇ 516 ਸੈਕੰਡਰੀ ਪੱਧਰ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ ।ਕੁਲ ਮਿਲਾ ਕੇ ਸਾਰੇ ਵਰਗਾਂ ਵਿਚ ਪੂਰੇ ਸੂਬੇ ਦੇ ਵਿਦਿਆਰਥੀਆਂ ਦੀ ਕੁਲ ਸ਼ਿਰਕਤ 40779 ਅਤੇ ਅੰਮ੍ਰਿਤਸਰ ਦੇ 2801 ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿਚ ਭਾਗੀਦਾਰੀ ਨਿਭਾਈ ਹੈ । ਜਿਲਾ ਪੱਧਰੀ ਮਿਡਲ ਸੈਕਸ਼ਨ ਵਿਚ ਮੁਸਕਾਨ ਦੀਪ ਕੌਰ(ਸ ਹ ਸ ਜੌਨਸ ਮੁਹਾਰ)ਪਹਿਲੇ ਸਹਿਜਪ੍ਰੀਤ ਸਿੰਘ(ਸ ਹ ਸ ਕਾਲੇਕੇ) ਦੂਜੇ ਤਰਨਪ੍ਰੀਤ ਕੌਰ(ਸ ਸ ਸ ਸ ਮਜੀਠਾ)ਤੀਜੇ ਕਾਜਲ ਦੇਵੀ (ਸ ਹ ਸ ਚੇਤਨਪੁਰਾ)ਚੌਥੇ ਅਤੇ ਸਿਮਰਨ ਕੌਰ(ਸ ਕੰ ਸ ਸ ਸ ਮਾਲ ਰੋਡ)ਪੰਜਵੇ ਸਥਾਨ ਤੇ ਰਹੇ ਹਨ । ਦੂਜੇ ਪਾਸੇ ਸੈਕੰਡਰੀ ਸੈਕਸ਼ਨ ਵਿਚ ਹਰਸ਼ਪ੍ਰੀਤ ਕੌਰ(ਸ ਸ ਸ ਸ ਸੁਧਾਰ)ਪਹਿਲੇ ਕੋਮਲਪ੍ਰੀਤ ਕੌਰ(ਸ ਹ ਸ ਮਾਲੋ ਵਾਲ) ਦੂਜੇ ਹਰਸ਼ਰਨ ਕੌਰ(ਸ ਸ ਸ ਸ ਬੱਲ ਕਲਾਂ) ਤੀਜੇ ਸੁਖਜੀਤ ਕੌਰ (ਸ ਕੰ ਸ ਸ ਸ ਪੁਤਲੀਘਰ)ਚੌਥੇ ਅਤੇ ਸਾਜਨ ਦੀਪ ਸਿੰਘ (ਸ ਸ ਸ ਸ ਅਟਾਰੀ)ਪੰਜਵੇਂ ਸਥਾਨ ਤੇ ਰਹੇ ਹਨ। ਇਸ ਮੋਕੇ ਤੇ ਜਿਲਾ ਸਿੱਖਿਆ ਅਧਿਕਾਰੀ ਨੇ ਵਿਦਿਆਰਥਣ ਦੇ ਮਾਤਾ ਪਿਤਾ, ਸਕੂਲ ਦੀ ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਸੁਭ ਕਾਮਨਾਵਾਂ ਦਿੱਤੀਆਂ ਅਤੇ ਉਪ ਜਿਲਾ ਸਿੱਖਿਆ ਅਫਸਰਾਂ ਸ੍ਰ ਹਰਭਗਵੰਤ ਸਿੰਘ ਅਤੇ ਸ੍ਰੀ ਰਾਜੇਸ਼ ਸ਼ਰਮਾ ਸਮੇਤ ਪੂਰੀ ਟੀਮ ਵਲੋਂ ਸੰਬੰਧਤ ਸਕੂਲ ਮੁਖੀਆਂ ਅਤੇ ਗਾਈਡ ਅਧਿਆਪਕਾਂ ਨੂੰ ਵਧਾਈ ਦਿੱਤੀ । ਉਨਾਂ ਕਿਹਾ ਕਿ ਨੋਡਲ ਅਫਸਰ ਕੁਮਾਰੀ ਆਦਰਸ਼ ਸ਼ਰਮਾ ਦੀ ਪੂਰੀ ਟੀਮ ਤਨਦੇਹੀ ਨਾਲ ਜਿਲਾ ਅੰਮ੍ਰਿਤਸਰ ਦੇ ਹਰ ਵਿੱਦਿਅਕ ਮੁਕਾਬਲੇ ਵਿਚ ਚੰਗੀ ਭਾਗੀਦਾਰੀ ਨਿਭਾਅ ਰਹੀ ਹੈ।

- Advertisement -spot_img

More articles

- Advertisement -spot_img

Latest article