ਸ੍ਰੀ ਚਮਕੌਰ ਸਾਹਿਬ 24 ਮਈ (ਹਰਦਿਆਲ ਸਿੰਘ ਸੰਧੂ) – ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤੱਤੀ ਤਵੀ ਤੇ ਬੈਠ ਕੇ ਉਚਾਰਨ ਕੀਤਾ ਸੀ ਕਿ ‘ਤੇਰਾ ਭਾਣਾ ਮੀਠਾ ਲਾਗੇ। ਹਰਿ ਨਾਮ ਪਦਾਰਥ ਨਾਨਕ ਮਾਂਗੇ ॥’ ਜਿੱਥੇ ਸਾਰੀ ਮਨੁੱਖਤਾ ਨੂੰ ਅਕਾਲ ਪੁਰਖ ਦੀ ਰਜ਼ਾ ਵਿੱਚ ਰਹਿਣ ਦਾ ਸਬਕ ਪੜ੍ਹਾਇਆ ਉੱਥੇ ਕੌਮ ਅੰਦਰ ਮਾਰਸ਼ਲ ਜਜ਼ਬਾ ਵੀ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਹੀ ਪੈਦਾ ਹੋਇਆ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾਂ ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਹਲਕੇ ਦੇ ਵੱਖ ਵੱਖ ਗੁਰੂ ਘਰਾਂ ਵਿੱਚ ਨਤਮਸਤਕ ਹੁੰਦਿਆਂ ਕੀਤਾ। ਉਹਨਾਂ ਕਿਹਾ ਕਿ ਇਹ ਬਹੁਤ ਹੀ ਅਹਿਮ ਦਿਨ ਹੈ ਪੰਥ ਦਰਦੀ ਸੰਗਤਾਂ ਨੂੰ ਸੰਜੀਦਗੀ ਨਾਲ ਕੌਮ ਦੀ ਸ਼ਾਨ ਅਤੇ ਚੜ੍ਹਦੀ ਕਲਾਂ ਲਈ ਉਪਰਾਲੇ ਕਰਨੇ ਚਾਹੀਦੇ ਹਨ। ਡਾਕਟਰ ਚਰਨਜੀਤ ਸਿੰਘ ਨੇ ਸੰਗਤਾਂ ਲਈ ਲਗਾਈ ਗਈ ਛਬੀਲ ਵਿੱਚ ਸੇਵਾ ਨਿਭਾਈ ਅਤੇ ਗੁਰੂ ਘਰਾਂ ਵਿੱਚ ਨਤਮਸਤਕ ਹੋ ਰਹੀਆਂ ਸੰਗਤਾਂ ਨੂੰ ਜੀ ਆਇਆਂ ਵੀ ਆਖਿਆ। ਇਸ ਮੌਕੇ ਉਨ੍ਹਾਂ ਨਾਲ ਐਨ.ਪੀ.ਰਾਣਾ, ਬਰਿਦਵਿੰਦਰ ਸਿੰਘ, ਬਰਿੰਦਰ ਜੀਤ ਸਿੰਘ, ਜਗਤਾਰ ਸਿੰਘ ਘੜੂੰਆਂ, ਗੁਰਬੀਰ ਸਿੰਘ, ਸੁਖਵੀਰ ਸਿੰਘ, ਜਗਮੋਹਣ ਸਿੰਘ, ਸੋਹਣ ਸਿੰਘ, ਗਗਨਪ੍ਰੀਤ ਸਿੰਘ, ਦਲਜੀਤ ਸਿੰਘ, ਮਨਦੀਪ ਸਿੰਘ ਆਦਿ ਹਾਜ਼ਰ ਸਨ।
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਕੌਮ ਨੂੰ ਨਵੀਂ ਸ਼ਕਤੀ ਅਤੇ ਅਡੋਲਤਾ ਦਾ ਸਬਕ ਪੜ੍ਹਾਇਆ – ਡਾ.ਚਰਨਜੀਤ ਸਿੰਘ
