ਸ੍ਰੀ ਅਰਵਿੰਦ ਕੇਜਰੀਵਾਲ ਦੀ ਅੰਮ੍ਰਿਤਸਰ ਰਾਜਾਸਾਂਸੀ ਦੀ 21 ਦੀ ਫੇਰੀ ਤੇ ਨਜ਼ਰਾਂ ਕੇਂਦਰਿਤ

ਸ੍ਰੀ ਅਰਵਿੰਦ ਕੇਜਰੀਵਾਲ ਦੀ ਅੰਮ੍ਰਿਤਸਰ ਰਾਜਾਸਾਂਸੀ ਦੀ 21 ਦੀ ਫੇਰੀ ਤੇ ਨਜ਼ਰਾਂ ਕੇਂਦਰਿਤ

ਪੰਜਾਬ ਦੇ ਕਿਹੜੇ ਮਸਲੇ ਤੇ ਕੀ ਬਿਆਨ ਦਿੰਦੇ ਹਨ, ਕੇਜਰੀਵਾਲ

ਤਰਨਤਾਰਨ, 21 ਜੂਨ (ਜੰਡ ਖਾਲੜਾ) – ਆਮ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 21 ਜੂਨ ਦਿਨ ਸੋਮਵਾਰ ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਰਾਜਾਸਾਂਸੀ ਵਿਖੇ ਪਹੁੰਚ ਰਹੇ ਹਨ। ਅੰਮ੍ਰਿਤਸਰ ਦੀ ਅਰਵਿੰਦ ਕੇਜਰੀਵਾਲ ਦੀ ਫੇਰੀ ਤੈ ਜਿਥੇ਼ ਵਿਰੋਧੀ ਸਿਆਸੀ ਪਾਰਟੀਆਂ ਦੀ ਨਿਗਾਹ ਨਜ਼ਰ ਹੋਣਾ ਲਾਜ਼ਮੀ ਹੈ, ਉਥੇ ਹੀ ਪੰਜਾਬ ਵਾਸੀਆਂ ਦਾ ਧਿਆਨ ਕੇਂਦਰਤ ਹੋਵੇਗਾ। ਬੀਤੇ ਸਮਿਆਂ ਚੋ ਸ੍ਰੀ ਅਰਵਿੰਦ ਕੇਜਰੀਵਾਲ ਅਕਸਰ ਹੀ ਕਈ ਵਾਰ ਵਿਵਾਦਮਈ ਬਿਆਨ ਦੇ ਕੇ ਉਸ ਤੋਂ ਕਿਨਾਰਾ ਕਰ ਜਾਂਦੇ ਰਹੇ ਹਨ ਜਾਂ ਮਾਫ਼ੀ ਵੀ ਮੰਗਦੇ ਰਹੇ ਹਨ। ਅਕਾਲੀ ਦਲ ਦੇ ਸਿਰਕੱਢ ਆਗੂ ਬਿਕਰਮਜੀਤ ਸਿੰਘ ਮਜੀਠੀਆ ਤੇ ਨਸ਼ੇ ਦੇ ਵਪਾਰੀ ਹੋਣ ਦਾ ਬਿਆਨ ਦੇ ਕੇ ਉਸ ਤੋਂ ਮਾਫੀ ਮੰਗਾ ਕੇ ਖਹਿੜਾ ਛੁਡਾਇਆ ਸੀ ਸ੍ਰੀ ਕੇਜਰੀਵਾਲ ਨੇ ਇਸੇ ਤਰ੍ਹਾਂ ਹੀ ਨਿਰੰਕਾਰੀ ਮਿਸ਼ਨ ਦੇ ਮੁਖੀ ਗੁਰਬਚਨ ਸਿੰਘ ਦਾ ਵੱਡਾ ਬੁੱਤ ਪੰਜਾਬ ਵਿੱਚ ਚ ਲਾਉਣ ਦਾ ਬਿਆਨ ਦੇ ਕੇ ਸਿੱਖ ਭਾਈਚਾਰੇ ਦੇ ਲੋਕਾਂ ਦੇ ਨਿਸ਼ਾਨੇ ਤੇ ਆ ਗਏ ਸਨ ਸ੍ਰੀ ਕੇਜਰੀਵਾਲ। ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਵੀ ਪੰਜਾਬ ਚ ਪੰਜਾਬ ਦੇ ਹੱਕ ਚ ਬਿਆਨ ਦੇਣ ਤੋਂ ਬਾਅਦ ਦਿੱਲੀ ਜਾ ਕੇ ਬਿਆਨ ਤੋਂ ਕਿਨਾਰਾ ਕਰਦੇ ਵੀ ਦੇਖੇ ਗਏ ਹਨ ਸ੍ਰੀ ਕੇਜਰੀਵਾਲ !ਇਸ ਫੇਰੀ ਤੇ ਸ੍ਰੀ ਅਰਵਿੰਦ ਕੇਜਰੀਵਾਲ ਵਿਵਾਦਮਈ ਬਿਆਨਾਂ ਤੋਂ ਕਿੰਨਾ ਕੁ ਬਚ ਸਕਦੇ ਹਨ ਇਹ ਵੀ ਦੇਖਣਾ ਹੋਵੇਗਾ ਕੀ ਕੇਜਰੀਵਾਲ ਕੋਈ ਧਮਾਕੇਦਾਰ ਐਲਾਨ ਕਰਦੇ ਹਨ, ਇਸ ਤੇ ਨਿਗਾਹ ਨਜ਼ਰ ਵੀ ਰਾਜਨੀਤਿਕ ਪਾਰਖੂਆਂ ਦੀ ਟਿਕੀ ਹੋਈ ਹੈ,ਕੀ ਵਿਜੈ ਕੁੰਵਰ ਪ੍ਰਤਾਪ ਸਿੰਘ ਨੂੰ ਅਰਵਿੰਦ ਕੇਜਰੀਵਾਲ ਪਾਰਟੀ ਚ ਸ਼ਾਮਲ ਕਰਵਾਉਂਦੇ ਹਨ , ਚਰਚਾ ਇਹ ਵੀ ਚਲਦੀ ਹੈ,ਕੀ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਕਿਸੇ ਹਲਕੇ ਤੋ ਕੋਈ ਆਪਣੀ ਪਾਰਟੀ ਦਾ ਉਮੀਦਵਾਰ ਐਲਾਨਣ ਦੇ ਹਨ ! ਆਪਣੇ ਸਿਆਸੀ ਭੱਥੇ ਚੋਂ ਕਿਹੜੇ ਸਿਆਸੀ ਤੀਰਾਂ ਨਾਲ ਵਿਰੋਧੀ ਪਾਰਟੀਆਂ ਨੂੰ ਵਿੰਨਦੇ ਹਨ।ਸ੍ਰੀ ਕੇਜਰੀਵਾਲ ਦੀ ਪੰਜਾਬ ਫੇਰੀ ਨਾਲ ਆਪ ਨੂੰ ਕਿੰਨੀ ਕੁ ਮਜਬੂਤੀ ਹੋਰ ਮਿਲਦੀ ਹੈ। ਪੰਜਾਬ ਦੇ ਕਿਹੜੇ ਮਸਲਿਆਂ ਤੇ ਉਹ ਕੀ ਬਿਆਨ ਦਿੰਦੇ ਹਨ। ਪੰਜਾਬ ਵਾਸੀਆਂ ਦਾ ਕਿੰਨਾ ਕੁ ਧਿਆਨ ਆਪਣੇ ਵੱਲ ਕੇਂਦ੍ਰਿਤ ਕਰਨ ਚ ਸਫਲ ਹੁੰਦੇ ਹਨ ! ਕੀ ਕੋਈ ਹੋਰ ਵੀ ਵੱਡਾ ਚਿਹਰਾ ਪਾਰਟੀ ਚ ਸ਼ਾਮਲ ਹੁੰਦਾ ਹੈ। ਇਨ੍ਹਾਂ ਸਭ ਸਵਾਲਾਂ ਦੇ ਜਵਾਬ ਜਾਨਣ ਲਈ ਸ੍ਰੀ ਅਰਵਿੰਦ ਕੇਜਰੀਵਾਲ ਦੀ ਅੰਮ੍ਰਿਤਸਰ ਫੇਰੀ ਤੇ ਪੰਜਾਬ ਵਾਸੀਆਂ ਦਾ ਧਿਆਨ ਫਿਲਹਾਲ ਕੇਂਦਰਿਤ ਹੈ।

Bulandh-Awaaz

Website:

Exit mobile version