More

  ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਰਿਫ਼ਰੈਂਡਮ 20-20 ਲਈ ਕੀਤੀ ਗਈ ਅਰਦਾਸ

  ਅੰਮ੍ਰਿਤਸਰ, 22 ਅਗਸਤ : ਭਾਰਤ ਸਰਕਾਰ ਵਲੋ ਰਿਫ਼ਰੈਂਡਮ 20-20 ਨੂੰ ਹਉਂਏ ਵਜੋ ਪੇਸ਼ ਕੀਤੇ ਜਾਣ ਦੇ ਬਾਵਜੂਦ ਅੱਜ ਇਕ ਨੋਜਵਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਇਸ ਬਾਰੇ ਅਰਦਾਸ ਕਰਨ ਵਿਚ ਸਫਲ ਹੋ ਗਿਆ। ਇਸ ਤੋ ਪਹਿਲਾਂ ਇਕ ਨੋਜਵਾਨ ਨੇ ਤਖ਼ਤ ਸ੍ਰੀ ਦਮਦਮਾਂ ਸਾਹਿਬ ਵਿਖੇ ਵੀ ਰਿਫ਼ਰੈਂਡਮ 20-20 ਦੀ ਅਰਦਾਸ ਕਰਕੇ ਭਾਰਤੀ ਹਉਂਏ ਦੀ ਹਵਾ ਕੱਢ ਦਿੱਤੀ ਸੀ। ਜ਼ਿਕਰਯੋਗ ਹੈ ਕਿ ਮੁਗਲ ਕਾਲ ਵਿਚ ਵੀ ਸ੍ਰੀ ਦਰਬਾਰ ਸਾਹਿਬ ਅੰਦਰ ਦੀਵਾ ਜਗਾਉਂਣ ਨੂੰ ਲੈ ਕੇ ਮੁਗਲੀਆ ਹਕੂਮਤ ਨੇ ਰੋਕ ਲਗਾ ਦਿੱਤੀ ਸੀ ਪਰ ਜਾਂਬਾਜ਼ ਯੋਧੇ ਉਸ ਸਮੇ ਵੀ ਦਲੇਰੀ ਦਿਖਾਉਂਦੇ ਸਨ। ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਭਾਈ ਗੁਰਮੀਤ ਸਿੰਘ ਨਾਮ ਵਿਅਕਤੀ ਨੇ ਰੈਫਰੰਡਮ 20-20 ਨੂੰ ਲੈ ਕੇ ਸਿੱਖਸ ਫਾਰ ਜਸਟਿਸ ਵਲੋ ਅਰਦਾਸ ਕਰਵਾਉਂਣ ਬਾਰੇ ਕੀਤੇ ਐਲਾਨ ਤੇ ਫੁਲ ਝੜਾਉਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਕੀਤੀ। ਰਿਫ਼ਰੈਂਡਮ 20-20 ਨੂੰ ਲੈ ਕੇ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪਨੂੰ ਵਲੋ ਬੀਤੇ ਦਿਨੀ ਐਲਾਨ ਕੀਤਾ ਸੀ ਕਿ ਜੋ ਵੀ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਰੈਫਰੰਡਮ 20-20 ਬਾਰੇ ਅਰਦਾਸ ਕਰੇਗਾ ਉਸ ਨੂੰ ਪੰਜ ਹਜਾਰ ਡਾਲਰ ਦਿੱਤੇ ਜਾਣਗੇ। ਅੱਜ ਤੜਕਸਾਰ ਕਰੀਬ ਸਾਢੇ ਪੰਜ ਵਜੋ ਭਾਈ ਗੁਰਮੀਤ ਸਿੰਘ ਵਾਸੀ ਪਿੰਡ ਰਾਮ ਸਿੰਘ ਵਾਲਾ ਤਹਿਸੀਲ ਪੱਟੀ ਜਿਲਾ ਤਰਨਤਾਰਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ। 26 ਸਾਲ ਦੇ ਇਸ ਨੋਜਵਾਨ ਬਾਰੇ ਮਿਲੀ ਜਾਣਕਾਰੀ ਮੁਤਾਬਿਕ ਉਹ ਪਿੰਡ ਪੱਡਹ ਕਪੂਰਥਲਾ ਦੇ ਇਕ ਗੁਰਦਵਾਰਾ ਸਾਹਿਬ ਵਿਚ ਬਤੌਰ ਗ੍ਰੰਥੀ ਸੇਵਾ ਕਰਦਾ ਹੈ। ਭਾਈ ਗੁਰਮੀਤ ਸਿੰਘ ਵਲੋ ਕੀਤੀ ਅਚਾਨਕ ਇਸ ਕਾਰਵਾਈ ਕਾਰਨ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਤੇ ਬਾਹਰ ਤੈਨਾਤ ਸੁਰਖਿਆ ਏਜੰਸੀਆਂ ਨੂੰ ਹੱਥਾ ਪੈਰਾਂ ਦੀ ਪੈ ਗਈ। ਗੁਰਮੀਤ ਸਿੰਘ ਨੂੰ ਸ੍ਰੀ ਦਰਬਾਰ ਸਾਹਿਬ ਤੋ ਬਾਹਰ ਨਿਕਲਦੇ ਸਾਰ ਹੀ ਸੁਰਖਿਆ ਕਰਮਚਾਰੀਆਂ ਨੇ ਡੀ ਐਸ ਪੀ ਸੁਖਵਿੰਦਰ ਸਿੰਘ ਦੀ ਅਗਵਾਈ ਵਿਚ ਕਾਰਵਾਈ ਕਰਦਿਆਂ ਹਿਰਾਸਤ ਵਿਚ ਲੈ ਲਿਆ ਜਿਥੇ ਉਸ ਕੋਲੋ ਗਲਿਆਰਾ ਚੋਕੀ ਵਿਚ ਲੈ ਜਾ ਪੁਛਗਿਛ ਕੀਤੀ ਗਈ ਬਾਅਦ ਵਿਚ ਉਸ ਨੂੰ ਸੀ ਆਈ ਏ ਸਟਾਫ ਵਿਚ ਭੇਜ ਦਿੱਤਾ ਗਿਆ। ਖ਼ਬਰ ਲਿਖੇ ਜਾਣ ਤਕ ਉਸ ਕੋਲੋ ਪੁਛਗਿਛ ਜਾਰੀ ਸੀ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img