More

  ਸੋਹਣ ਸਿੰਘ ਭੰਗੂ ਵੱਲੋਂ ਪਾਇਲ ਸੀਟ ਤੇ ਗੱਠਜੋੜ ਦੇ ਸਮੱਰਥਨ ਸਬੰਧੀ ਸ. ਸੁਖਬੀਰ ਸਿੰਘ ਬਾਦਲ ਨਾਲ ਕੀਤੀ ਅਹਿਮ ਮੀਟਿੰਗ

  ਜਰਗ-ਪਾਇਲ, 15 ਜੂਨ 1021 (ਲਖਵਿੰਦਰ ਸਿੰਘ ਲਾਲੀ) – ਸ਼ੋ੍ਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਵੱਲੋਂ ਸੂਬੇ ਦੀਆਂ 2022 ਦੀਆਂ ਚੋਣਾਂ ਲਈ ਕੀਤੇ ਗੱਠਜੋੜ ਤੋਂ ਬਾਅਦ ਹਲਕਾ ਪਾਇਲ ਦੀ ਸੀਟ ਬਹੁਜਨ ਸਮਾਜ ਪਾਰਟੀ ਦੇ ਹਿੱਸੇ ਆਈ ਹੈ। ਸੋ ਇਸ ਪ੍ਰਕਾਰ ਹੁਣ ਪਾਇਲ ਸੀਟ ਜਿੱਤ ਕੇ ਸ਼ੋ੍ਮਣੀ ਅਕਾਲੀ ਦਲ ਤੇ ਬਸਪਾ ਦੀ ਝੋਲੀ ਵਿੱਚ ਪਾਉਣ ਲਈ ਪਿਛਲੇ ਦਿਨੀਂ ਸਾਬਕਾ ਕੈਬਨਿਟ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਜੀ ਦੀ ਅਗਵਾਈ ਤੇ ਬੀ ਸੀ ਵਿੰਗ ਦੇ ਸੂਬਾ ਉਪ ਪ੍ਰਧਾਨ ਸੋਹਣ ਸਿੰਘ ਭੰਗੂ,ਪੋ੍. ਭੁਪਿੰਦਰ ਸਿੰਘ ਚੀਮਾ ਤੇ ਸੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਪਾਲ ਸਿੰਘ ਜੱਲਾ ਜੀ ਤੇ ਹੋਰ ਆਗੂਆਂ ਦੀ ਹਾਜ਼ਰੀ ਵਿੱਚ ਸ਼ੋ੍ਮਣੀ ਅਕਾਲੀ ਦਲ ਦੇ ਮੁਖ ਦਫਤਰ ਚੰਡੀਗੜ੍ਹ ਵਿਖੇ ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਜਿਸ ਵਿੱਚ ਸਮੁੱਚੀ ਅਕਾਲੀ ਦਲ ਲੀਡਰਸ਼ਿਪ ਵੱਲੋਂ ਹਲਕਾ ਪਾਇਲ ਸੀਟ ਦੀ ਜਿੱਤ ਲਈ ਸਲਾਹ ਮਸ਼ਵਰੇ ਕੀਤੇ ਗਏ। ਇਸ ਪ੍ਰਕਾਰ ਇਸ ਮੌਕੇ ਹਾਜ਼ਰ ਸਮੁੱਚੀ ਅਕਾਲੀ ਦਲ ਲੀਡਰਸ਼ਿਪ ਅਤੇ ਵਰਕਰਾਂ ਵੱਲੋਂ ਪਾਰਟੀ ਦੇ ਫੈਂਸਲੇ ਦਾ ਪੂਰਨ ਰੂਪ ਵਿੱਚ ਸਮੱਰਥਨ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਬੀ ਸੀ ਵਿੰਗ ਦੇ ਉਪ ਪ੍ਰਧਾਨ ਸੋਹਣ ਸਿੰਘ ਭੰਗੂ ਨੇ ਕਿਹਾ ਕਿ ਸਾਨੂੰ ਪੂਰੀ ਆਸ ਹੈ ਕਿ ਇਸ ਗੱਠਜੋੜ ਦਾ ਹਰ ਵਰਗ ਸਮੱਰਥਨ ਅਤੇ ਸਹਾਇਤਾ ਕਰੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਜਿਵੇਂ ਸ਼ੋ੍ਮਣੀ ਅਕਾਲੀ ਦਲ ਤੇ ਬਸਪਾ ਨੇ 1996 ਵਿੱਚ ਲੋਕ ਸਭਾ ਚੋਣਾਂ ਵਿੱਚ ਬਹੁਤ ਹੀ ਚੰਗਾ ਪ੍ਰਦਰਸ਼ਨ ਕੀਤਾ ਸੀ। ਉਸੇ ਤਰ੍ਹਾਂ ਇਹ ਗੱਠਜੋੜ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰਕੇ ਪੂਰਨ ਬਹੁਮਤ ਪ੍ਰਾਪਤ ਕਰੇਗਾ।

   

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img