ਤਰਨ ਤਾਰਨ, ਅੰਮ੍ਰਿਤਸਰ ,19 ਮਈ (ਰਛਪਾਲ ਸਿੰਘ) -ਸ੍ਰੋਮਣੀ ਅਕਾਲੀ ਦਲ ਨੇ ਆਉਣ ਵਾਲੀਆਂ ਚੋਣਾ ਨੂੰ ਮੁੱਖ ਰੱਖਕੇ ਆਪਣੇ ਜਥੇਬੰਦਕ ਢਾਚੇ ਵਿੱਚ ਹੋਰ ਵਾਧਾ ਕਰਦਿਆਂ ਪੰਜਾਬ ਦੇ ਮੁਲਾਜ਼ਮਾਂ ਨੂੰ ਇਕ ਮੁੱਠ ਕਰਨ ਲਈ ਮੁਲਾਜ਼ਮ ਫਰੰਟ ਪੰਜਾਬ ਦੇ ਗਠਨ ਦਾ ਐਲਾਨ ਕੀਤਾ ਹੈ। ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰੰਘ ਬਾਦਲ ਨੇ ਮੁਲਾਜ਼ਮ ਵਿੰਗ ਦੇ ਕੋਆਰਡੀਨੇਟਰ ਸਿਕੰਦਰ ਸਿੰਘ ਮਲੂਕਾ ਦੀ ਸਲਾਹ ਨਾਲ ਪਾਰਟੀ ਦੇ ਮੁਲਾਜ਼ਮ ਫਰੰਟ ਦਾ ਐਲਾਨ ਕੀਤਾ ਹੈ। ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾਂ ਦਲਜੀਤ ਸਿੰਘ ਚੀਮਾਂ ਨੇ ਦੱਸਿਆਂ ਕਿ ਬਾਜ ਸਿੰਘ ਖਹਿਰਾ ਪ੍ਰਧਾਨ ਅਤੇ ਇੰਪਲਾਈਜ਼ ਫੈਡਰੇਸ਼ਨ ਚਾਹਲ ਦੇ ਆਗੂ ਮਨਜੀਤ ਸਿੰਘ ਚਾਹਲ ਨੂੰ ਸਕੱਤਰ ਜਨਰਲ ਨਿਯੁਕਤ ਕੀਤਾ ਹੈ।
ਮਨਜੀਤ ਸਿੰਘ ਚਾਹਲ ਫਰੰਟ ਦੇ ਸਕੱਤਰ ਜਨਰਲ ਨਿਯੁਕਤ
ਉਹਨਾ ਕਿਹਾ ਕਿ ਫਰੰਟ ਦੇ ਬਾਕੀ ਅਹੁਦੇਦਾਰਾਂ ਦਾ ਐਲਾਨ ਜਲਦੀ ਕੀਤਾ ਜਾਵੇਗਾ। ਇੰਪਲਾਈਜ਼ ਫੈਡਰੇਸ਼ਨ ਚਾਹਲ ਦੇ ਸੀਨੀਅਰ ਮੀਤ ਪ੍ਰਧਾਨ ਮੰਗਲ ਸਿੰਘ ਠਰੂ, ਤਰਨਤਾਰਨ ਜਿਲੇ ਦੇ ਪ੍ਰਧਾਨ ਕੁਲਵੰਤ ਸਿੰਘ ਮੱਲੀਆਂ, ਸੁਬਾਈ ਆਗੁ ਬਲਵਿੰਦਰ ਸਿੰਘ ਬੱਠੇਭੇਣੀ, ਮਨਜੀਤ ਸਿੰਘ ਬਾਹਮਣੀ ਵਾਲਾ ,ਰਾਜਬੀਰ ਸਿੰਘ ਢਿਲੋ ਅਤੇ ਗੁਰਨਾਮ ਸਿੰਘ ਚਾਹਲ ਨੇ ਸ੍ਰ:ਸੁਖਬੀਰ ਸਿੰਘ ਬਾਦਲ ਅਤੇ ਸਿਕੰਦਰ ਸਿੰਘ ਮਲੂਕਾਂ ਦਾ ਧੰਨਵਾਦ ਕਰਦਿਆਂ ਇਸ ਨਿਯੁਕਤੀ ਦਾ ਸਵਾਗਤ ਕੀਤਾ ਹੈ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਮੁਲਾਜਮਾਂ ਨਾਲ ਕੀਤੇ ਵਾਅਦੇ ਲਾਗੂ ਕਰਨ ਵਿੱਚ ਅਸਫਲ ਰਹੀ ਹੈ। ਉਹਨਾਂ ਕਿਹਾ ਕਿ ਮੁਲਾਜ਼ਮਾਂ ਦੇ ਹਿੱਤਾ ਲਈ ਜਥੇਬੰਦੀ ਹੋਰ ਤਾਕਤ ਨਾਲ ਕੰਮ ਕਰੇਗੀ ।