More

  ਸੋਨੀ ਨੇ 50 ਲੱਖ ਰੁਪਏ ਦਾ ਚੈਕ ਕਮਿਸ਼ਨਰ ਕਾਰੋਪਰੇਸ਼ਨ ਨੂੰ ਦਿੱਤਾ

  ਅੰਮਿ੍ਰਤਸਰ, 27 ਮਈ (ਰਛਪਾਲ ਸਿੰਘ) – ਇਸ ਵਾਰ ਦੀਆਂ ਗਰਮੀਆਂ ਵਿਚ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਵਿਚ ਪੀਣ ਵਾਲੇ ਪਾਣੀ ਦੀ ਕੋਈ ਦਿੱਕਤ ਨਾ ਆਵੇ, ਨੂੰ ਧਿਆਨ ਵਿਚ ਰੱਖਦੇ ਹੋਏ 6 ਨਵੇਂ ਟਿਊਬਵੈਲ ਲਗਾਏ ਜਾ ਰਹੇ ਹਨ। ਉਕਤ ਸਬਦਾਂ ਦਾ ਪ੍ਰਗਟਾਵਾ ਡਾਕਟਰੀ ਸਿੱਖਿਆ ਤੇ ਖੋੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਕਰਦੇ ਦੱਸਿਆ ਕਿ ਇਸ ਕੰਮ ਲਈ ਪੰਜਾਬ ਸਰਕਾਰ ਵੱਲੋਂ ਅੰਮਿ੍ਰਤਸਰ ਕਾਰਪੋਰੇਸ਼ਨ ਨੂੰ 50 ਲੱਖ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ।

  ਉਨਾਂ ਦੱਸਿਆ ਕਿ ਸ਼ਹਿਰ ਦੀ ਅਬਾਦੀ ਸੰਘਣੀ ਹੋਣ ਕਾਰਨ ਅਤੇ ਪੁਰਾਣਾ ਸ਼ਹਿਰ ਹੋਣ ਕਾਰਨ ਕਈ ਹਿੱਸਿਆਂ ਵਿਚ ਸਖਤ ਗਰਮੀ ਦੇ ਦਿਨਾਂ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਘੱਟ ਹੋ ਜਾਂਦੀ ਸੀ, ਜਿਸ ਨੂੰ ਮੁੱਖ ਰੱਖਦੇ ਹੋਏ ਨਵੇਂ ਟਿਊਬਵੈਲ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਕਾਰਪੋਰੇਸ਼ਨ ਨੇ ਇਸ ਕੰਮ ਨੂੰ ਨੇਪਰੇ ਚਾੜਨਾ ਹੈ ਅਤੇ ਅੱਜ ਮੈਂ 50 ਲੱਖ ਰੁਪਏ ਦਾ ਚੈਕ ਕਮਿਸ਼ਨਰ ਕਾਰਪੋਰੇਸ਼ਨ ਸ੍ਰੀਮਤੀ ਕੋਮਲ ਮਿੱਤਲ ਨੂੰ ਦਿੱਤਾ ਹੈ। ਇਸ ਮੌਕੇ ਉਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ ਵੀ ਹਾਜ਼ਰ ਸਨ।

  ਸ੍ਰੀ ਸੋਨੀ ਨੇ ਇਸ ਮੌਕੇ ਡਾ. ਅਗਰਵਾਲ ਤੇ ਉਨਾਂ ਦੀ ਪਤਨੀ ਸ੍ਰੀਮਤੀ ਕੋਮਲ ਮਿੱਤਲ ਵੱਲੋਂ ਜਿਲ੍ਹੇ ਨੂੰ ਦਿੱਤੀਆਂ ਸੇਵਾਵਾਂ ਦੀ ਪ੍ਰਸੰਸ਼ਾ ਕਰਦੇ ਚੰਗੇ ਭਵਿੱਖ ਦੀ ਕਾਮਨਾ ਵੀ ਕੀਤੀ। ਸ੍ਰੀ ਸੋਨੀ ਨੇ ਕਿਹਾ ਕਿ ਉਕਤ ਦੋਵੇਂ ਅਧਿਕਾਰੀਆਂ ਨੇ ਆਪਣੀ ਡਿਊਟੀ ਵਿਚ ਕਦੇ ਕੋਈ ਘਾਟ ਨਹੀਂ ਰਹਿਣ ਦਿੱਤੀ ਅਤੇ ਲੋਕਾਂ ਦੇ ਕੰਮ ਨੂੰ ਆਪਣਾ ਸਮਝ ਕੇ ਕੀਤਾ, ਜਿਸ ਸਦਕਾ ਅਸੀਂ ਸਮਾਰਟ ਸਿਟੀ ਪ੍ਰਾਜੈਕਟ ਅਤੇ ਹੋਰ ਵਿਕਾਸ ਦੇ ਕੰਮਾਂ ਵਿਚ ਵੱਡੇ ਕੰਮ ਪੂਰੇ ਕਰ ਰਹੇ ਹਾਂ। ਦੱਸਣਯੋਗ ਹੈ ਕਿ ਡਾ. ਅਗਰਵਾਲ ਤੇ ਸ੍ਰੀਮਤੀ ਮਿਤਲ ਦਾ ਤਬਾਦਲਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਹੋ ਗਿਆ ਹੈ। ਕੈਪਸ਼ਨ – ਸ੍ਰੀਮਤੀ ਕੋਮਲ ਮਿੱਤਲ ਨੂੰ 50 ਲੱਖ ਰੁਪਏ ਦਾ ਚੈਕ ਸੌਂਪਦੇ ਸ੍ਰੀ ਓ ਪੀ ਸੋਨੀ। ਨਾਲ ਹਨ ਡਾ. ਹਿਮਾਸ਼ੂੰ ਅਗਰਵਾਲ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img