More

  ਸੋਨੀਆ ਗਾਂਧੀ ਨੇ ਪੰਜਾਬ ਅਤੇ ਚੰਡੀਗੜ੍ਹ ਕਾਂਗਰਸ ਦੇ ਦੋ ਸਹਿ-ਇੰਚਾਰਜ ਕੀਤੇ ਨਿਯੁਕਤ

  ਨਵੀ ਦਿੱਲੀ, 12 ਨਵੰਬਰ (ਬੁਲੰਦ ਆਵਾਜ ਬਿਊਰੋ) – ਕਾਂਗਰਸ ਦੀ ਕੌਮੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੇ ਪੰਜਾਬ ਅਤੇ ਚੰਡੀਗੜ੍ਹ ਮਾਮਲਿਆਂ ਦੇ ਇੰਚਾਰਜ ਸ੍ਰੀ ਹਰੀਸ਼ ਚੌਧਰੀ ਦੇ ਨਾਲ ਦੋ ਸਹਿ-ਇੰਚਾਰਜ ਨਿਯੁਕਤ ਕੀਤੇ ਹਨ। ਇਸ ਸੰਬੰਧੀ ਸ੍ਰੀਮਤੀ ਸੋਨੀਆ ਗਾਂਧੀ ਦੀ ਪ੍ਰਵਾਨਗੀ ਨਾਲ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਸ੍ਰੀ ਕੇ.ਸੀ.ਵੇਨੂੰਗੋਪਾਲ ਵੱਲੋਂ ਜਾਰੀ ਕੀਤੇ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਪੰਜਾਬ ਅਤੇ ਚੰਡੀਗੜ੍ਹ ਕਾਂਗਰਸ ਦਾ ਕੰਮ ਵੇਖ਼ਣ ਲਈ ਹੁਣ ਸ੍ਰੀ ਚੌਧਰੀ ਦੇ ਨਾਲ ਦੋ ਸਕੱਤਰਾਂ ਨੂੰ ਸਹਿ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਪੰਜਾਬ ਅਤੇ ਚੰਡੀਗੜ੍ਹ ਕਾਂਗਰਸ ਮਾਮਲਿਆਂ ਬਾਰੇ ਸਹਿ ਇੰਚਾਰਜ ਥਾਪੇ ਗਏ ਕੌਮੀ ਸਕੱਤਰਾਂ ਵਿੱਚ ਸੀ ਹਰਸ਼ਵਰਧਨ ਸਪਕਲ ਅਤੇ ਸ੍ਰੀ ਚੇਤਨ ਚੌਹਾਨ ਸ਼ਾਮਲ ਹਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img