-1.2 C
Munich
Tuesday, February 7, 2023

ਸੇਵਾ ਮੁਕਤ ਮਾਸਟਰ ਹਰਨੇਕ ਸਿੰਘ ਭਾਗਸਰ ਸਵਰਗਵਾਸ, ਢੋਸੀਵਾਲ ਤੇ ਹੋਰਨਾਂ ਵੱਲੋਂ ਦੁੱਖ ਪ੍ਰਗਟ 

Must read

ਸ੍ਰੀ ਮੁਕਤਸਰ ਸਾਹਿਬ, 25 ਜਨਵਰੀ (ਮਿੱਤਲ) – ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਜਿਲ੍ਹਾ ਜਥੇਬੰਦੀ ਦੇ ਸੀਨੀਅਰ ਮੈਂਬਰ ਮਾਸਟਰ ਹਰਨੇਕ ਸਿੰਘ ਭਾਗਸਰ (80) ਚਾਰ ਕੁ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ। ਉਹ ਆਪਣੇ ਪਿਛੇ ਪਤਨੀ ਹਰਮੇਲ ਕੌਰ, ਤਿੰਨ ਸ਼ਾਦੀ ਸ਼ੁਦਾ ਪੁੱਤਰ ਤਰਸੇਵਕ ਸਿੰਘ, ਸ਼ਿਵਰਾਜ ਸਿੰਘ ਅਤੇ ਗੁਰਲਾਲ ਸਿੰਘ ਛੱਡ ਗਏ ਹਨ। ਮਾਸਟਰ ਹਰਨੇਕ ਸਿੰਘ ਦੀ ਮੌਤ ’ਤੇ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ, ਸੀਨੀਅਰ ਮੀਤ ਪ੍ਰਧਾਨ ਨਿਰੰਜਣ ਸਿੰਖ ਰੱਖਰਾ, ਸਲਾਹਕਾਰ ਇੰਜ. ਅਸ਼ੋਕ ਕੁਮਾਰ ਭਾਰਤੀ ਅਤੇ ਡਾ. ਸੁਰਿੰਦਰ ਗਿਰਧਰ ਸਮੇਤ ਸਮੂਹ ਆਗੂਆਂ ਤੇ ਮੈਂਬਰਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਤੋਂ ਇਲਾਵਾ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਹਰਦੇਵ ਸਿੰਘ, ਜਨਰਲ ਸਕੱਤਰ ਕਰਮਜੀਤ ਸ਼ਰਮਾ, ਖਜਾਨਚੀ ਬੋਹੜ ਸਿੰਘ ਥਾਂਦੇਵਾਲਾ, ਇੰਜ. ਗੁਰਬਚਨ ਸਿੰਘ, ਭੰਵਰ ਲਾਲ ਸ਼ਰਮਾ, ਮੇਜਰ ਸਿੰਘ ਚੌਂਤਰਾ, ਓਮ ਪ੍ਰਕਾਸ਼ ਸ਼ਰਮਾ, ਸੋਮ ਪ੍ਰਕਾਸ਼ ਗੁਪਤਾ ਅਤੇ ਜਸਵੰਤ ਸਿੰਘ ਬਰਾੜ ਭਾਗਸਰ ਆਦਿ ਨੇ ਵੀ ਸਵਰਗਵਾਸੀ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ। ਸਵ: ਮਾਸਟਰ ਹਰਨੇਕ ਸਿੰਘ ਨਮਿਤ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ ਆਉਂਦੀ 29 ਜਨਵਰੀ ਐਤਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਭਾਗਸਰ ਦੇ ਨਹਿਰ ਵਾਲੇ ਗੁਰਦੁਆਰਾ ਸਾਹਿਬ ਵਿਖੇ 12:00 ਤੋਂ 1:00 ਤੱਕ ਪਾਇਆ ਜਾਵੇਗਾ।
- Advertisement -spot_img

More articles

- Advertisement -spot_img

Latest article