ਸੇਵਾਮੁਕਤ ਐਸ.ਪੀ ਬਲਕਾਰ ਸਿੰਘ ਸੋਹਲ ਵੀ ਆਪ ‘ਚ ਹੋਏ ਸ਼ਾਮਿਲ

12

ਅੰਮ੍ਰਿਤਸਰ, 15 ਜੂਨ (ਰਛਪਾਲ ਸਿੰਘ) – ਸਾਲ 2022 ਵਿੱਚ ਹੋ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈਕੇ ਪੰਜਾਬ ‘ਚ ਜੋੋੜ ਤੋੜ ਦੀ ਸ਼ੁਰੂ ਹੋਈ ਰਾਜਨੀਤੀ ਦੌਰਾਨ ਜਿਥੇ ਬੀਤੇ ਕੱਲ ਇਕ ਅੰਤਰਰਾਸ਼ਟਰੀ ਪੱਧਰ ਦੇ ਕਬੱਡੀ ਖਿਡਾਰੀ ਗੁਰਲਾਲ ਘਨੌਰ ਨੇ ਪੰਜਾਬ ਪੁਲਿਸ ਦੀ ਨੌਕਰੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਸੀ । ਉਸ ਤੋ ਬਾਅਦ ਅੱਜ ਪੰਜਾਬ ਪੁਲਿਸ ਵਿੱਚੋ ਐਸ.ਪੀ ਰੈਕ ਦੇ ਸੇਵਾਮੁਕਤ ਅਧਿਕਾਰੀ ਸ: ਬਲਕਾਰ ਸਿੰਘ ਸੋਹਲ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰਦਿਆ ਕਿਹਾ ਕਿ 32 ਸਾਲ ਜਿਥੇ ਉਨਾਂ ਨੇ ਪੰਜਾਬ ਪੁਲਿਸ ਰਹਿਕੇ ਲੋਕਾਂ ਦੀ ਸੇਵਾ ਕੀਤੀ ਹੈ, ਉਥੇ ਹੁਣ ਉਨਾਂ ਨੂੰ ਸੇਵਾਮੁਕਤੀ ਤੋ ਬਾਅਦ ਇਸ ਮੰਚ ਰਾਹੀ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਿਲਆ ਹੈ। ਜਿੰਨਾ ਦਾ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਡਾ ਤੇ ਹੋਰ ਲੀਡਰਸ਼ਿਪ ਨੇ ਪਾਰਟੀ ਵਿੱਚ ਸ਼ਾਮਿਲ ਹੋਣ ‘ਤੇ ਨਿੱਘਾ ਸਵਾਗਤ ਕਰਦਿਆ ਕਿਹਾ ਕਿ ਪੰਜਾਬ ਦੇ ਲੋਕ ਇਥੇ ਵੀ ਦਿੱਲ਼ੀ ਵਰਗਾ ਰਾਜ ਚਾਹੁੰਦੇ ਹਨ ਜਿਸ ਕਰਕੇ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ।ਗੌਰਤਲਬ ਹੈ ਕਿ ਸ: ਬਲਕਾਰ ਸਿੰਘ ਮਾਝੇ ਦੇ ਜਿਲਾ ਤਰਨ ਤਾਰਨ ਦੇ ਕਸਬਾ ਝਬਾਲ ਦੇ ਨਜਦੀਕ ਪਿੰਡ ਸੋਹਲ ਦੇ ਜੰਮ ਪਲ ਹਨ ਪਰ ਉਨਾਂ ਨੇ ਲੰਮਾ ਸਮਾਂ ਦੁਆਬੇ ਵਿੱਚ ਉਨਾਂ ਨੇ ਪੰਜਾਬ ਪੁਲਿਸ ‘ਚ ਰਹਿਕੇ ਲੋਕਾਂ ਦੀ ਸੇਵਾ ਕੀਤੀ ਹੈ, ਜਿੰਨਾ ਨੇ ਆਪਣੀ ਸਰਵਿਸ ਦਾ ਸਫਰ ਪੰਜਾਬ ਪੁਲਿਸ ਵਿੱ ਚ ਬਤੌਰ ਏ.ਐਸ.ਆਈ ਭਰਤੀ ਹੋ ਕੇ ਸ਼ੁਰੂ ਕੀਤਾ ਸੀ।ਜਿਸ ਕਰਕੇ ਸਮਝਿਆ ਜਾ ਰਿਹਾ ਹੈ ਉਨਾਂ ਨੂੰ ਆਪ ਵਲੋ ਕਰਤਾਰਪੁਰ ਜਾਂ ਆਦਮਪੁਰ ਤੋ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਬਣਾਇਆ ਜਾਏਗਾ,ਜਿਥੇ ਉਨਾਂ ਦਾ ਲੋਕਾਂ ਵਿੱਚ ਕਾਫੀ ਅਧਾਰ ਹੈ।

Italian Trulli