More

    ਸੇਖੋਂ ਨੂੰ ਭਾਰੀ ਲੀਡ ਨਾਲ ਜਿਤਾ ਕੇ ਭੇਜਾਂਗੇ – ਨਿਸ਼ਾਨ ਸਿੰਘ ਭੁੱਲਰ

    ਮੱਲਾਂਵਾਲਾ, 4 ਅਕਤੂਬਰ (ਹਰਪਾਲ ਸਿੰਘ ਖ਼ਾਲਸਾ) – ਜਿਵੇਂ ਜਿਵੇਂ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ ਉਸ ਨੂੰ ਵੇਖਦਿਆਂ ਪੰਜਾਬ ਵਿਚ ਉਮੀਦਦੇ ਨਾਲ ਨਾਲ ਵਰਕਰਾਂ ਨੇ ਵੀ ਆਪਣੇ ਲੀਡਰਾਂ ਨੂੰ ਜਿਤਾਉਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨਇਸੇ ਕੜੀ ਤਹਿਤ ਅੱਜ ਵਿਧਾਨ ਸਭਾ ਹਲਕਾ ਜ਼ੀਰਾ ਤੋਂ ਅਕਾਲੀ ਦਲ ਬਾਦਲ ਅਤੇ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਜਨਮੇਜਾ ਸਿੰਘ ਸੇਖੋਂ ਨੇ ਆਪਣੀਚ ਚੋਣ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਇਸ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਸਰਕਲ ਮੱਲਾਂਵਾਲਾ ਤੋਂ ਲਗਪਗ ਪੰਜ ਛੇ ਸੌ ਪਰਿਵਾਰ ਨਿਸ਼ਾਨ ਸਿੰਘ ਭੁੱਲਰ ਸਾਬਕਾ ਉਪ ਪ੍ਰਧਾਨ ਨਗਰ ਪੰਚਾਇਤ ਮੱਲਾਂਵਾਲਾ ਸੁਖਦੇਵ ਸਿੰਘ ਲੋਹਕਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮੱਲਾਂਵਾਲਾ ਅਤੇ ਗੁਰਲਾਲ ਸਿੰਘ ਸਾਬਕਾ ਉਪ ਚੇਅਰਮੈਨ ਮਾਰਕੀਟ ਕਮੇਟੀ ਮੱਲਾਂਵਾਲਾ ਦੀ ਅਗਵਾਈ ਵਿੱਚ ਸੇਖੋਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਸੇਖੋਂ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਕਤ ਲੀਡਰਾਂ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਸਾਨੂੰ ਇੱਕ ਬਹੁਤ ਹੀ ਵਧੀਆ ਅਤੇ ਜੁਝਾਰੂ ਲੀਡਰ ਸਾਡੇ ਇਲਾਕੇ ਦੀ ਸੇਵਾ ਕਰਨ ਲਈ ਭੇਜਿਆ ਹੈ ਅਤੇ ਸਾਡਾ ਨੈਤਿਕ ਫ਼ਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਨੂੰ ਵੱਡੀ ਲੀਡ ਨਾਲ ਜਿਤਾ ਕੇ ਹਲਕੇ ਦੇ ਚੰਗੇ ਭਵਿੱਖ ਦੀ ਨੀਂਹ ਰੱਖੀਏ ਕਿਉਂਕਿ ਸਾਡਾ ਇਹ ਵਿਧਾਨ ਸਭਾ ਹਲਕਾ ਹਰ ਪੱਖ ਤੋਂ ਬਹੁਤ ਪਛੜਿਆ ਹੋਇਆ ਹੈ ਅਤੇ ਕਈ ਤਰ੍ਹਾਂ ਦੇ ਸੰਤਾਪ ਭੋਗ ਚੁੱਕਿਆ ਹੈ।

    ਜਨਮੇਜਾ ਸਿੰਘ ਸੇਖੋਂ ਨੂੰ ਵਿਧਾਨ ਸਭਾ ਹਲਕਾ ਜ਼ੀਰਾ ਤੋਂ ਟਿਕਟ ਮਿਲਣ ਤੇ ਵਰਕਰਾਂ ਵਿਚ ਭਾਰੀ ਜੋਸ਼ ਹੈ ਅਤੇ ਉਹ ਸੇਖੋਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਉਤਾਵਲੇ ਹਨ ਇਸ ਮੌਕੇ ਉਕਤ ਲੀਡਰਾਂ ਦੇ ਨਾਲ ਨਾਲ ਬਲਵਿੰਦਰ ਸਿੰਘ ਬਿੱਲੂ ਸਾਬਕਾ ਐਮ ਸੀ ਡਾ ਅਸ਼ੋਕ ਬਿੱਲਾ ਬਖਸ਼ੀਸ਼ ਸਿੰਘ ਐਮ ਸੀ ਵੀਰ ਸਿੰਘ ਗੁਰਮੇਲ ਸਿੰਘ ਸਾਬਕਾ ਸਰਪੰਚ ਗੁਰਦਿਤੀ ਵਾਲਾ ਸਵਰਨ ਸਿੰਘ ਸੰਧੂ ਜਵਾਹਰ ਲਾਲ ਨਿਸ਼ਾਨ ਸਿੰਘ ਸਰਬਜੀਤ ਸਿੰਘ ਸੁਰਜੀਤ ਸਿੰਘ ਬਲਵਿੰਦਰ ਸਿੰਘ ਸਾਬਕਾ ਸਰਪੰਚ ਗੁਰਦਿੱਤੀ ਵਾਲਾ ਅੰਕੁਸ਼ ਬਜਾਜ ਜੱਜ ਕੁਮਾਰ ਸਾਹਿਬ ਸਿੰਘ ਬੋਹੜ ਸਿੰਘ ਬਲਦੇਵ ਸਿੰਘ ਸਰਪੰਚ ਹਰਦੀਪ ਸਿੰਘ ਫੁੰਮਣ ਸਿੰਘ ਸੋਹਣ ਸਿੰਘ ਯਾਦਵਿੰਦਰ ਸਿੰਘ ਕੈਨਾਲ ਕਲੋਨੀ ਜਸਵੰਤ ਸਿੰਘ ਮਲਕੀਤ ਸਿੰਘ ਸਰਬਜੀਤ ਸਿੰਘ ਮੱਲਾਂਵਾਲਾ ਸੰਤੋਖ ਸਿੰਘ ਧਰਮਪੁਰਾ ਪ੍ਰਦੀਪ ਸਿੰਘ ਸਿਮਰਨ ਸਿੰਘ ਹਰਮਨ ਸਿੰਘ ਦਲਜੀਤ ਸਿੰਘ ਜਗਸੀਰ ਸਿੰਘ ਆਦਿ ਨੇ ਵਿਸਵਾਸ਼ ਦਵਾਇਆ ਕਿ ਆਉਣ ਵਾਲੇ ਦਿਨਾਂ ਵਿਚ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਉਹ ਆਪਣੇ ਪਿੰਡਾਂ ਵਿੱਚ ਉਹ ਵਰਕਰਾਂ ਨੂੰ ਪਾਰਟੀ ਨਾਲ ਜੋਡ਼ਨਗੇ ਇਸ ਮੌਕੇ ਜਨਮੇਜਾ ਸਿੰਘ ਸੇਖੋਂ ਨੇ ਆਏ ਹੋਏ ਪਰਿਵਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਹਰ ਵਰਕਰ ਨੂੰ ਪੂਰਾ ਮਾਣ ਤੇ ਸਨਮਾਨ ਮਿਲੇਗਾ

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img