ਸੂਬੇ ‘ਚ ਮੁੜ ਵਿਕਾਸ ਦੀ ਹਨੇਰੀ ਝੁੱਲੇਗੀ : ਤਲਬੀਰ ਗਿੱਲ ਲਛਮਣਸਰ ਚੌਕ ਦੇ ਨਿਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ

51

ਅੰਮ੍ਰਿਤਸਰ, 21 ਜੂਨ (ਇੰਦ੍ਰਜੀਤ ਉਦਾਸੀਨ) -ਹਲਕਾ ਦੱਖਣੀ ਅਧੀਨ ਪੈਂਦੀ ਵਾਰਡ ਨੰ.64 ਦੇ ਲਛਮਣਸਰ ਚੌਕ ਵਿਖੇ ਇਲਾਕਾ ਨਿਵਾਸੀਆਂ ਦੀ ਇਕ ਭਰਵੀਂ ਮੀਟਿੰਗ ਬਾਬਾ ਸਰਬਜੀਤ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿਚ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਖਾਸ ਤੌਰ ‘ਤੇ ਪਹੁੰਚੇ। ਇਸ ਮੌਕੇ ਤਲਬੀਰ ਸਿੰਘ ਗਿੱਲ ਨੇ ਇਲਾਕਾ ਨਿਵਾਸੀਆਂ ਦੀਆਂ ਵਿਸਥਾਰ ਸਹਿਤ ਮੰਗਾਂ ਤੇ ਮੁਸ਼ਕਲਾਂ ਸੁਣੀਆਂ ਅਤੇ ਭਰੋਸਾ ਦਿਵਾਇਆ ਕਿ ਸਭ ਮਸਲੇ ਜਲਦ ਹੱਲ ਕਰਵਾਏ ਜਾਣਗੇ। ਇਸ ਮੌਕੇ ਸੰਬੋਧਨ ਕਰਦਿਆਂ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ‘ਚ ਅਕਾਲੀ-ਬਸਪਾ ਗਠਜੋੜ ਦੀ ਸਰਕਾਰ ਬਣਨ ‘ਤੇ ਜਿਥੇ ਪੰਜਾਬ ‘ਚ ਮੁੜ ਵਿਕਾਸ ਦੀ ਹਨੇਰੀ ਝੁੱਲੇਗੀ ਉਥੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਵੀ ਮੁਹੱਈਆ ਕਰਵਾਇਆ ਜਾਵੇਗਾ। ਇਸ ਮੌਕੇ ਜਗਮੇਲ ਸਿੰਘ ਸੀਰਾ ਬਾਬਾ ਸਰਬਜੀਤ ਸਿੰਘ ਨੇ ਤਲਬੀਰ ਸਿੰਘ ਗਿੱਲ ਨੂੰ ਸਨਮਾਨਿਤ ਵੀ ਕੀਤਾ ਗਇਆ ਇਸ ਮੋਕੇ ਮਜ਼ੂਦ ਸਨ , ਮੰਨਾ ਸਿੰਘ ਝਾਮਕ, ਗੁਰਪਾਲ ਸਿੰਘ, ਮੋਹਿਤ ਬਿਆਲਾ, ਜਸਪਾਲ ਸਿੰਘ, ਬਲਵਿੰਦਰ ਸਿੰਘ, ਬਚਨਪਾਲ ਲੱਕੀ, ਹਰਭਜਨ ਸਿੰਘ ਤੇ ਹੋਰ ਵੀ ਸਖਸ਼ੀਅਤਾਂ ਹਾਜ਼ਰ ਸਨ।

Italian Trulli