28 C
Amritsar
Monday, May 29, 2023

ਸੂਬਾ ਪ੍ਰਧਾਨ ਸਾਥੀ ਸਤੀਸ਼ ਰਾਣਾ ਨੂੰ ਗ੍ਰਿਫਤਾਰ ਕਰਨ ਦੀ ਸਖ਼ਤ ਸਬਦਾਂ ਵਿੱਚ ਨਿਖੇਧੀ

Must read

ਕੱਲ ਨੂੰ ਪੂਰੇ ਪੰਜਾਬ ਚ ਫੂਕੀਆਂ ਜਾਣਗੀਆਂ ਪੰਜਾਬ ਸਰਕਾਰ ਦੀਆਂ ਅਰਥੀਆਂ

ਅੰਮ੍ਰਿਤਸਰ 25 ਮਈ (ਰਾਜੇਸ਼ ਡੈਨੀ) – ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਜਿਲ੍ਹਾ ਅੰਮ੍ਰਿਤਸਰ ਵੱਲੋਂ ਸੂਬਾ ਪ੍ਰਧਾਨ ਸਾਥੀ ਸਤੀਸ਼ ਰਾਣਾ ਨੂੰ ਗ੍ਰਿਫਤਾਰ ਕਰਨ ਦੀ ਸਖ਼ਤ ਸਬਦਾਂ ਵਿੱਚ ਨਿਖੇਧੀ ਕੀਤੀ। ਜਥੇਬੰਦੀ ਦੀ ਜਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਹੋਈ ਤਤਮਰ ਮੀਟਿੰਗ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਪ ਸ ਸ ਫ ਦੇ ਜਨਰਲ ਸਕੱਤਰ ਨਰਿੰਦਰ ਸਿੰਘ , ਸਵਿੰਦਰ ਸਿੰਘ ਭੱਟੀ , ਪੀ ਡਵਲਿਊ ਡੀ ਤੋਂ ਜਤਿੰਦਰ ਸਿੰਘ ਔਲਖ , ਇੰਦਰਜੀਤ ਰਿਸ਼ੀ , ਸਰਬਜੀਤ ਤਰਸਿੱਕਾ , ਅੰਗਰੇਜ ਸਿੰਘ , ਗੌਰਮਿੰਟ ਟੀਚਰਜ਼ ਯੂਨੀਅਨ ਜਿਲ੍ਹਾ ਅੰਮ੍ਰਿਤਸਰ ਦੇ ਜਨਰਲ ਸਕੱਤਰ ਸੁੱਚਾ ਸਿੰਘ ਟਰਪਈ , ਸਰਪ੍ਰਸਤ ਮੰਗਲ ਸਿੰਘ ਟਾਂਡਾ , ਵਿੱਤ ਸਕੱਤਰ ਹਰਪ੍ਰੀਤ ਸੋਹੀਆਂ , ਪੰਜਾਬ ਨਾਨ ਗਜ਼ਟਿਡ ਫਾਰੈਸਟ ਆਫੀਸਰਜ਼ ਯੂਨੀਅਨ (ਰਜਿ.) ਦੇ ਪ੍ਰਧਾਨ ਰਣਬੀਰ ਸਿੰਘ ਉੱਪਲ , ਜਨਰਲ ਸਤੱਤਰ ਬੋਬਿੰਦਰ ਸਿੰਘ , ਕਾਰਪੋਰੇ਼ਸ਼ਨ ਯੂਨੀਅਨ ਦੇ ਪ੍ਰਧਾਨ ਕਰਮਜੀਤ ਸਿੰਘ ਕੇ ਪੀ , ਲਖਵਿੰਦਰ ਨਾਗ ਆਂਗਨਵਾੜੀ ਯੂਨੀਅਨ ਤੋਂ ਬਲਜੀਤ ਕੌਰ ਜੰਡਿਆਲਾ ਨੇ ਦੱਸਿਆ ਕਿ ਸਾਥੀ ਸਤੀਸ਼ ਰਾਣਾ ਜੀ ਮਿਡ ਡੇ ਮੀਲ ਵਰਕਰ ਆਗੂਆਂ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਸਿੱਖਿਆ ਮੰਤਰੀ ਦੇ ਲਿਖਤੀ ਸੱਦੇ ਤੇ ਯੂਨੀਅਨ ਮੰਗਾਂ ਲਈ ਮੀਟਿੰਗ ਕਰਨ ਗਏ ਸਨ ਪਰ ਪੰਜਾਬ ਸਰਕਾਰ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਬੰਨ੍ਹਾਂ ਟੱਪਦੇ ਹੋਏ ਮੀਟਿੰਗ ਕਰਨ ਗਏ ਸਾਥੀਆਂ ਨੂੰ ਨਜ਼ਰਬੰਦ ਕਰ ਲਿਆ ਅਤੇ ਸੈਕਟਰ ਤਿੰਨ ਦੇ ਥਾਣੇ ਵਿੱਚ ਭੇਜ ਦਿੱਤਾ ਗਿਆ ਹੈ।

ਭਰਾਤਰੀ ਜਥੇਬੰਦੀ ਡੀ ਟੀ ਐੱਫ ਦੇ ਜਿਲ੍ਹਾ ਪ੍ਰਧਾਨ ਅਸ਼ਵਨੀ ਅਵਸਥੀ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਸਰਕਾਰ ਨੇ ਲੋਕਤੰਤਰਿਕ ਕਦਰਾਂ ਕੀਮਤਾਂ ਦਾ ਘਾਣ ਕਰਨ ਵਿੱਚ ਪਿਛਲੀਆਂ ਸਾਰੀਆਂ ਸਿਆਸੀ ਪਾਰਟੀਆਂ ਤੇ ਸਰਕਾਰਾਂ ਨੂੰ ਪਿੱਛੇ ਛੱਡ ਦਿੱਤਾ ਹੈ ਅਤੇ ਇਸ ਸਰਕਾਰ ਦਾ ਆਮ ਆਦਮੀ ਵਾਲਾ ਘਿਨਾਉਣਾ ਚਿਹਰਾ ਜੱਗ ਜਾਹਰ ਹੋ ਗਿਆ ਹੈ।ਆਗੂਆਂ ਨੇ ਕਿਹਾ ਕਿ ਕੱਲ 25 ਮਈ ਨੂੰ ਪੂਰੇ ਪੰਜਾਬ ਅੰਦਰ ਪੰਜਾਬ ਸਰਕਾਰ ਖਿਲਾਫ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਸਿੱਖਿਆ ਮੰਤਰੀ ਅਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਨੂੰ ਲਾਂਬੂ ਲਾਏ ਜਾਣਗੇ ।ਇਸ ਮੌਕੇ ਹੋਰਨਾ ਤੋਂ ਇਲਾਵਾ ਪ੍ਰੇਮ ਚੰਦ ਅਜਾਦ , ਅਵਤਾਰਜੀਤ ਸਿੰਘ ਗਿੱਲ ,ਜਤਿਨ ਸ਼ਰਮਾ , ਸਤਨਾਮ ਸਿੰਘ ਜੱਸੜ , ਦਲਬੀਰ ਸਿੰਘ ਔਲਖ , ਜਗਦੀਪ ਸਿੰਘ ਟਰਪਈ , ਹਰਮਨਦੀਪ ਸਿੰਘ ਭੰਗਾਲੀ , ਬਲਵਿੰਦਰ ਭੱਟੀ ਨਵਜੋਤ ਰਤਨ , ਰਵੀਇੰਦਰ ਪਾਲ ਸਿੰਘ, ਯਾਦਵਿੰਦਰ ਸਿੰਘ ਸੰਧੂ , ਹਰਵਿੰਦਰ ਸਿੰਘ ਸੁਲਤਾਨਵਿੰਡ , ਦਿਲਬਾਗ ਸਿੰਘ ਵੇਰਕਾ , ਗੁਰਿੰਦਰ ਰੰਧਾਵਾ ਜੁਗਰਾਜ ਸੋਹੀਆਂ , ਪ੍ਰੀਤ ਮੋਹਿੰਦਰ ਸਿੰਘ ,ਹਰਵਿੰਦਰ ਸਿੰਘ ਜਲਾਲਾਬਾਦੀ , ਇੰਦਰਪ੍ਰੀਤ ਸਿੰਘ ,ਪ੍ਰਭਜੋਤ ਸਿੰਘ , ਦਿਲਬਰਜੀਤ ਵਿਛੋਆਂ , ਰਜਿੰਦਰ ਕੁਮਾਰ , ਰਾਜਬੀਰ ਸਿੰਘ ਅਤੇ ਨਿਰਮਲ ਭੋਮਾ ਆਦਿ ਹਾਜਰ ਸਨ ।

- Advertisement -spot_img

More articles

- Advertisement -spot_img

Latest article