ਸੁਸੀਲ ਕੁਮਾਰ ਤੁੱਲੀ ਡੀ.ਈ.ਓ. ਅੰਮ੍ਰਿਤਸਰ ਵਲੋਂ ਨੈਸ ਟਰਨਿੰਗ ਕੇਂਦਰਾਂ ਦਾ ਦੌਰਾ

56

ਅਧਿਆਪਕਾਂ ਨੂੰ ਹੋਰ ਲਗਨ, ਮਿਹਨਤ ਤੇ ਦ੍ਰਿੜਤਾ ਨਾਲ ਜਿੰਮੇਂਵਾਰੀ ਨਿਭਾਉਣ ਦਾ ਸੱਦਾ

Italian Trulli

ਅੰਮ੍ਰਿਤਸਰ, 28 ਜੁਲਾਈ (ਗਗਨ) – ਨੈਸ਼ਨਲ ਅਚੀਵਮੈਂਟ ਸਰਵੇ 2021 ਦੀਆਂ ਤਿਆਰੀਆਂ ਤਹਿਤ ਜ਼ਿਲ਼੍ਹਾ ਅੰਮ੍ਰਿਤਸਰ ਦੇ ਵੱਖ ਵੱਖ ਬਲਾਕਾਂ ਵਿੱਚ ਪ੍ਰਾਇਮਰੀ ਅਧਿਆਪਕਾਂ ਦੀਆਂ ਦੋ ਰੋਜਾ ਟਰੇਨਿੰਗ ਸ਼ੁਰੂ ਹੋ ਗਈਆਂ ਹਨ ਜਿੰਨਾਂ ਵਿੱਚ ਸ਼ਮੂਲੀਅਤ ਕਰਦਿਆਂ ਸੁਸ਼ਲਿ ਕੁਮਾਰ ਤੁੱਲੀ ਜ਼ਿਲ਼੍ਹਾ ਸਿੱੱਖਿਆ ਅਫਸ਼ਰ (ਐ.ਸਿੱ) ਅੰਮ੍ਰਿਤਸਰ ਵਲੋਂ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਨੂੰ ਹਾਸਲ ਪੋਹਲੇ ਸਥਾਨ ਨੂੰ ਬਰਕਰਾਰ ਰੱਖਣ ਲਈ ਅਤੇ ਜ਼ਿਲ਼੍ਹਾ ਅੰਮ੍ਰਿਤਸਰ ਦੀ ਕਾਰਗੁਜਾਰੀ ਨੂੰ ਬਿਹਤਰ ਬਣਾਉਣ ਲਈ ਅਧਿਆਪਕਾਂ ਨੂੰ ਹੋਰ ਮਿਹਨਤ, ਲਗਨ ਤੇ ਦ੍ਰਿੜਤਾ ਨਾਲ ਆਪਣੀ ਜਿੰਮੇਂਵਾਰੀ ਨਿਭਾਉਣ ਦਾ ਸੱਦਾ ਦਿਤਾ। ਸ਼੍ਰੀ ਤੁੱਲੀ ਵਲੋਂ ਜ਼ਿਲ਼ਾ ਅੰਮ੍ਰਿਤਸਰ ਦੇ ਜੰਡਿਆਲਾ, ਰਈਆ ਵਿਖੇ ਚਲ ਰਹੇ ਕੇਂਦਰਾਂ ਦਾ ਦੌਰਾ ਕਰਨ ਉਪਰੰਤ ਕੋਟ ਬਾਬਾ ਦੀਪ ਸਿੰਘ ਸਕੂਲ ਵਿਖੇ ਸਿਖਲਾਈ ਕੈਂਪ ਨੂੰ ਸੰਬੋਧਨ ਕਰਦਿਆਂ ਕੋਵਿਡ-19 ਮਹਾਂਮਾਰੀ ਦੌਰਾਨ ਅਧਿਆਪਕਾਂ ਵਲੋਂ ਨਿਭਾਈਆਂ ਸੇਵਾਵਾਂ ਦੀ ਸਰਾਹਨਾ ਕੀਤੀ।

ਸੈਮੀਨਾਰ ਦੌਰਾਨ ਉਨ੍ਹਾਂ ਨੇ ਸਮੁਹ ਅਧਿਆਪਕਾਂ ਨੂੰ ਕੌਮੀ ਸਰਵੇਖਣ ਲਈ ਮਾਈਕ੍ਰੋ ਵਿਉਂਤਬੰਦੀ ਕਰਦਿਆਂ ਰਾਸ਼ਟਰੀ ਪ੍ਰਾਪਤੀ ਸਰਵੇਖਣ ਲਈ ਧਰਾਤਲ ਪੱਧਰ ਤੇ ਕੰਮ ਕਰਨ ਲਈ ਪ੍ਰੇਰਿਤ ਕਰਦਿਆਂਵਿਸਵਾਸ਼ ਪ੍ਰਗਾਟਾਇਆ ਕਿ ਜ਼ਿਲ੍ਹੇ ਦੇ ਪ੍ਰਾਇਮਰੀ ਅਧਿਆਪਕ ਵਿਭਾਗ ਦੀਆਂ ਬਾਕੀ ਮੁਹਿੰਮਾਂ ਵਾਂਗ ਇਸ ਕਾਰਜ ਲਈ ਆਪਣਾ 100 ਫੀਸਦੀ ਛੋਗਦਾਨ ਦੇਣਗੇ। ਉਨ੍ਹਾਂ ਦੱਸਿਆ ਕਿ ਦੋ ਰੋਜਾ ਸਿਖਲਾਈ ਕੈਂਪ ਦੌਰਾਨ ਹਰੇਕ ਅਧਿਆਪਕ ਨੂੰ ਬੁਨਿਆਦੀ ਕੌਸ਼ਲਾਂ, ਕੌਮੀ ਪ੍ਰਾਪਤੀ ਸਰਵੇਖਣ ਦੀ ਮਹੱਤਤਾ, ਮੁਲਾਂਕਣ ਪ੍ਰਕਿਰਿਆ, ਪਿਛਲੇ ਸਾਲਾਂ ਦੇ ਪ੍ਰਦਰਸ਼ਨ ਦਾ ਵਿਸਲੇਸ਼ਣ ਅਤੇ ਵੱਖ ਵੱਖ ਵਿਸ਼ਿਆਂ ਦੇ ਸਿੱਖਣ ਪਰਿਣਾਮਾਂ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਸਿੱਖਣ ਸਹਾਇਕ ਸਮੱਗਰੀ ਤਿਆਰ ਕਰਨ ਦੀ ਸਿਖਲਾਈ ਦਿਤੀ ਜਾ ਰਹੀ ਹੈ।ਇਸ ਸਮੇਂ ਮਨਪ੍ਰੀਤ ਕੌਰ ਜ਼ਿਲ੍ਹਾ ਕੋਆਰਡੀਨੇਟਰ, ਗੁਰਮੀਤ ਕੌਰ ਬੀ.ਈ.ਈ.ਓ., ਸਰਬਜੀਤ ਕੌਰ ਬੀ.ਈ.ਈ.ਓ.,ਰਜਿੰਦਰ ਸਿੰਘ ਏ.ਸੀ. ਸਮਾਰਟ ਸਕੂਲ, ਮੁਨੀਸ਼ ਕੁਮਾਰ ਸਹਾਇਕ ਕੋਆਰਡੀਨੇਟਰ, ਗੁਰਤੇਜ ਸਿੰਘ ਬੀ.ਐਮ.ਟੀ. ਪਵਿਤਰ ਸਿੰਘ ਬੀ.ਐਮ.ਟੀ., ਰੁਪਿੰਦਰ ਸਿੰਘ ਬੀ.ਐਮ.ਟੀ., ਕੰਵਰ ਸਿੰਘ, ਨਵਦੀਪ ਸਿੰਘ ਹਾਜਰ ਸਨ।