ਵਾਤਾਵਰਨ ਦੀ ਸ਼ੁਧਤਾ ਲਈ ਹਰ ਮਨੁੱਖ ਸਾਲ ‘ਚ ਲਗਾਵੇ ਦੋੋ ਰੁੱਖ – ਤੁੱਲੀ
ਅੰਮ੍ਰਿਤਸਰ, 23 ਜੁਲਾਈ (ਗਗਨ) – ਸਿੱਖਿਆ ਵਿਭਾਗ ਪੰਜਾਬ ਵਲੋਂ ਵਾਤਾਵਰਨ ਦੀ ਸ਼ੁਧਤਾ ਲਈ ਅਰੰਭੀ ਮੁਹਿੰਮ ਦੇ ਚਲਦਿਆਂ ਜ਼ਿਲ੍ਹਾ ਸਿੱਖਿਆ ਦਫਤਰ (ਐ.ਸਿੱ) ਅੰਮ੍ਰਿਤਸਰ ਵਲੋਂ ਰੋਟਰੀ ਕਲੱਬ ਅੰਮ੍ਰਿਤਸਰ ਅਤੇ ਇਨਰ ਵਹੀਲ ਕਲੱਬ ਅੰਮ੍ਰਿਤਸਰ ਦੇ ਸਹਿਯੋਗ ਨਾਲ ਵਿਸ਼ਵ ਵਾਤਾਵਰਨ ਦਿਵਸ ਮਨਾਉਂਦਿਆਂ ਜ਼ਿਲ਼੍ਹੇ ਦੇ ਵੱਖ ਵੱਖ ਸਕੂਲਾਂ ਵਿੱਚ ਛਾਂਦਾਰ, ਫਲਦਾਰ ਤੇ ਫੁੱਲਦਾਰ ਪੌਦੇ ਲਗਾਏ ਗਏ। ਇਸ ਸੰਬੰਧੀ ਸਥਾਨਕ ਸਰਕਾਰੀ ਐਲੀਮੈਂਟਰੀ ਸਕੂਲ ਪੰਡੋਰੀ ਵੜੈਚ ਵਿਖੇ ਸਕੂਲ ਮੁਖੀ ਸੋਹਨ ਸਿੰਘ ਦੀ ਅਗਵਾਈ ਹੇਠ ਕਰਵਾਏ ਵਿਸੇਸ਼ ਸਮਾਗਮ ਵਿੱਚ ਪੁੱਜੇ ਸੁਸੀਲ ਕੁਮਾਰ ਤੁੱਲੀ ਜ਼ਿਲ਼੍ਹਾ ਸਿੱਖਿਆ ਅਫਸਰ (ਐ.ਸਿੱ) ਅੰਮ੍ਰਿਤਸਰ, ਸ਼੍ਰੀਮਤੀ ਰੀਟਾ ਸ਼ਰਮਾ ਪ੍ਰਧਾਨ ਰੋਟਰੀ ਕਲੱਬ ਅੰਮ੍ਰਿਤਸਰ, ਡਾ: ਇੰਦੂ ਗੁਪਤਾ ਸਕੱਤਰ ਇਨਰ ਵਹੀਲ ਕਲੱਬ ਅੰਮ੍ਰਿਤਸਰ ਵਲੋਂ ਸਾਂਝੇ ਤੌਰ ਤੇ ਪੌਦਾ ਲਗਾ ਕੇ ਵਾਤਾਵਰਨ ਦਿਵਸ ਮਨਾਉਂਦਿਆਂ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।
ਇਸ ਸਮੇਂ ਹਾਜਰ ਸਕੂਲ ਅਧਿਆਪਕਾਂ, ਵਿਦਿਆਰਥੀਆਂ ਤੇ ਕਲੱਬ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਤੁੱਲੀ ਨੇ ਕਿਹਾ ਕਿ ਦੇਸ਼ ਵਿਚੋਂ ਵੱਡੀ ਗਿਣਤੀ ਵਿੱਚ ਕੱਟੇ ਗਏ ਰੁੱਖਾਂ ਤੇ ਖਤਮ ਕੀਤੇ ਜਾ ਰਹੇ ਜੰਗਲਾਂ ਕਾਰਨ ਪੂਰੇ ਦੇਸ਼ ਵਿੱਚ ਵਾਤਾਵਰਨ ਪੂਰੀ ਤਰਾਂ ਗੰਦਲਾ ਹੋਇਆ ਹੈ ਜਿਸਦੀ ਸ਼ੁਧਤਾ ਲਈ ਵੱਧ ਤੋਂ ਵੱਧ ਰੁੱਖ ਲਗਾਉਂਣੇ ਚਾਹੀਦੇ ਹਨ ਅਤੇ ਇਸ ਵਿੱਚ ਯੋਗਦਾਨ ਪਾਉਂਦਿਆਂ ਹਰੇਕ ਵਿਅਕਤੀ ਸਾਲ ਵਿੱਚ ਦੋ ਰੁੱਖ ਜਰੂਰ ਲਗਾਏ। ਇਸ ਸਮੇਂ ਸਕੂਲ ਕੰਪਲੈਕਸ ਵਿੱਚ 50 ਤੋਂ ਜਿਆਦਾ ਰੁੱਖ ਲਗਾਏ ਗਏ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸਕੱਤਰ ਆਰਕੀਟੈਕਟ ਦਲਬੀਰ ਸਿੰਘ , ਰੋਟੇਰੀਅਨ ਅਰੁੱਣ ਖੰਨਾ, ਰੋਟੇਰੀਅਨ ਮਹਿੰਦਰਪਾਲ ਸ਼ਰਮਾ, ਸੁਰਿੰਦਰ ਸਿੰਘ, ਆਈ.ਐਸ. ਖਟਾਰੀਆ, ਬੀ.ਐਮ. ਸਿੰਘ, ਨਿਰਮਲ ਗੁਪਤਾ ਪ੍ਰਧਾਨ ਇਨਰ ਵਹੀਲ ਕਲੱਬ, ਰਜਿੰਦਰ ਸਿੰਘ ਏ.ਸੀ., ਧਰਮਿੰਦਰ ਸਿੰਘ ਗਿੱਲ, ਪਰਮਿੰਦਰ ਸਿੰਘ ਸਰਪੰਚ ਜ਼ਿਲ਼੍ਹਾ ਮੀਡੀਆ ਕੋਆਰਡੀਨੇਟਰ, ਯਾਦਵਿੰਦਰ ਸਿੰਘ ਬੀ.ਐਮ.ਟੀ., ਉਪਿੰਦਰ ਕੌਰ ਬੀ,ਐਮ.ਟੀ. ਹਾਜਰ ਸਨ।