More

  ਸੁਰਜੀਤ ਸਿੰਘ ਭੈਲ ਬਣੇ ਬਸਪਾ ਦੇ ਸੂਬਾ ਸਕੱਤਰ

  ਅੰਮ੍ਰਿਤਸਰ, 24 ਜਨਵਰੀ (ਕੇ ਰੰਧਾਵਾ) – ਬਹੁਜਨ ਸਮਾਜ ਪਾਰਟੀ ਦੇ ਬਹੁਤ ਹੀ ਪੁਰਾਣੇ ਮਿਸ਼ਨਰੀ ਆਗੂ ਅਤੇ ਬਸਪਾ ਦੇ ਬਾਨੀ ਬਾਬੂ ਕਾਂਸੀ ਰਾਮ ਜੀ ਦੇ ਨੇੜਲੇ ਸਾਥੀ ਰਹੇ ਸੁਰਜੀਤ ਸਿੰਘ ਭੈਲ ਦੀਆਂ ਪਾਰਟੀ ਪ੍ਰਤੀ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਬਸਪਾ ਦੀ ਕੇਂਦਰੀ ਹਾਈਕਮਾਂਡ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਇੰਚਾਰਜ ਡਾ: ਅਵਤਾਰ ਸਿੰਘ ਕਰੀਮਪੁਰੀ ਅਤੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਵੱਲੋ ਸੁਰਜੀਤ ਸਿੰਘ ਭੈਲ ਨੂੰ ਪਾਰਟੀ ਦੇ ਸੂਬਾ ਸਕੱਤਰ ਨਿਯੁਕਤ ਕੀਤਾ ਗਿਆ ਹੈ।ਇਸ ਮੌਕੇ ਨਵ ਨਿਯੁਕਤ ਉਨ੍ਹਾਂ ਵੱਲੋ ਪਾਰਟੀ ਦੀ ਕੇਂਦਰੀ ਹਾਈਕਮਾਂਡ ਅਤੇ ਸੂਬਾਈ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਉਨ੍ਹਾਂ ਨੂੰ ਪਾਰਟੀ ਵੱਲੋ ਜਿੰਮੇਵਾਰੀ ਸੌਂਪੀ ਗਈ ਹੈ ਉਹ ਪਹਿਲਾਂ ਨਾਲੋਂ ਵੀ ਵੱਧ ਪੂਰੀ ਤਨਦੇਹੀ ਅਤੇ ਲਗਨ ਨਾਲ ਨਿਭਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਇਸ ਮੌਕੇ ਸੂਬਾ ਸਕੱਤਰ ਅਤੇ ਜਿਲ੍ਹਾ ਸਿਕਾਇਤ ਨਿਵਾਰਨ ਕਮੇਟੀ ਮੈਂਬਰ ਤਾਰਾ ਚੰਦ ਭਗਤ, ਸੂਬਾ ਸਕੱਤਰ ਜਗਦੀਸ਼ ਦੁੱਗਲ, ਸੂਬੇਦਾਰ ਸੁਰਜੀਤ ਸਿੰਘ, ਵਿਸਾਲ ਸਿੱਧੂ, ਕੁਲਵੰਤ ਸਿੰਘ ਮਲੀਆ, ਰਣਬੀਰ ਸਿੰਘ ਰਾਣਾ, ਹਰਪਿੰਦਰ ਸਿੰਘ ਫੌਜੀ, ਚਰਨਕੰਵਲ, ਦੇਸ ਰਾਜ, ਬਲਜੀਤ ਸਿੰਘ, ਵੱਸਣ ਸਿੰਘ ਕਾਲਾ, ਮੰਗਲ ਸਿੰਘ ਸਹੋਤਾ ਆਦਿ ਵੀ ਹਾਜ਼ਰ ਸਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img