ਸੁਨੀਲ ਗੌਤਮ ਬਣੇ ਡਿਪਟੀ ਕੁਲੈਕਟਰ ਮੁਲਾਜ਼ਮ ਜਥੇਬੰਦੀਆਂ ਨੇ ਕੀਤਾ ਸਨਮਾਨਿਤ

99

ਅੰਮ੍ਰਿਤਸਰ, 26 ਜੁਲਾਈ (ਗਗਨ) – ਪੰਜਾਬ ਸਰਕਾਰ ਵੱਲੋ ਜਲ ਸਰੋਤ ਵਿਭਾਗ ਪੰਜਾਬ ਦੇ ਰੈਵੀਨਿਊ ਕੇਡਰ ਵਿੱਚ ਕੀਤੀਆ ਗਈਆਂ ਪਦ ਉਨਤੀਆ ਦੌਰਾਨ ਸ੍ਰੀ ਸੁਨੀਲ ਗੌਤਮ ਨੂੰ ਬਤੌਰ ਡਿਪਟੀ ਕੁਲੈਕਟਰ ਦੇ ਅਹੁਦੇ ਤੇ ਪਦ ਉਨਤ ਹੋਣ ਤੇ ਜਿੱਥੇ ਮਹਿਕਮੇ ਦੀਆਂ ਵਖ ਵਖ ਮੁਲਾਜ਼ਮ ਜਥੇਬੰਦੀਆਂ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਹੈ, ਉੱਥੇ ਹੀ ਰੈਵੀਨਿਊ ਸਟਾਫ ਦੀ ਸਿਰਮੌਰ ਜਥੇਬੰਦੀ ਨਹਿਰੀ ਪਟਵਾਰ ਯੂਨੀਅਨ ਪੰਜਾਬ ਵੱਲੋ ਵੀ ਉਨ੍ਹਾਂ ਨੂੰ ਖੂਬ ਵਧਾਈਆਂ ਦਿੱਤੀਆਂ ਗਈਆਂ ਅਤੇ ਫੁੱਲਾ ਦੇ ਗੁਲਦਸਤੇ ਦੇ ਕੇ ਭਰਪੂਰ ਸਵਾਗਤ ਕੀਤਾ ਗਿਆ ਹੈ।ਇਸ ਮੌਕੇ ਉਚੇਚੇ ਤੌਰ ਤੇ ਪਹੁੰਚੇ ਯੂਨੀਅਨ ਦੇ ਸੀਨੀ: ਮੀਤ ਪ੍ਰਧਾਨ ਕ੍ਰਿਪਾਲ ਸਿੰਘ ਪਨੂੰ ਅਤੇ ਰਾਜਦੀਪ ਸਿੰਘ ਚੰਦੀ ਨੇ ਉਨ੍ਹਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਸ੍ਰੀ ਸੁਨੀਲ ਗੌਤਮ ਬਹੁਤ ਹੀ ਮਿਲਾਪੜੇ ਅਤੇ ਸਾਂਤ ਸੁਭਾਅ ਦੇ ਮਾਲਕ ਹਨ,ਉਹ ਹਮੇਸ਼ਾ ਹੀ ਆਪਣੇ ਸਟਾਫ ਨਾਲ ਪ੍ਰੀਵਾਰ ਦੀ ਤਰ੍ਹਾਂ ਵਿਚਰਦੇ ਹਨ।ਅਤੇ ਮਹਿਕਮੇ ਦੀ ਚੜ੍ਹਦੀ ਕਲਾ ਲਈ ਉਹ ਆਪਣੇ ਸਟਾਫ ਨੂੰ ਹਮੇਸ਼ਾ ਹੀ ਪ੍ਰੇਰਿਤ ਕਰਦੇ ਰਹਿੰਦੇ ਹਨ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸਰਕਲ ਪ੍ਰਧਾਨ ਸਤਨਾਮ ਸਿੰਘ ਠੇਠਰਕੇ,ਕਨਵੀਨਰ ਰਣਯੋਧ ਸਿੰਘ ਢਿੱਲੋਂ,ਹਰਜਿੰਦਰ ਸਿੰਘ ਵੇਰਕਾ,ਨਿਰਮਲ ਸਿੰਘ,ਦੀਪਕ ਕੁਮਾਰ ਐਚ ਆਰ ਸੀ,ਬਲਦੇਵ ਸਿੰਘ ਫੌਜੀ,ਸੁਖਬੀਰ ਸਿੰਘ ਕੋਹਲੀ,ਹਰਿੰਦਰਪਾਲ ਸਿੰਘ,ਮਨਦੀਪ ਮੈਣੀ,ਪਰਗਟ ਸਿੰਘ ਆਦਿ ਤੋਂ ਇਲਾਵਾ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਕਰਮਚਾਰੀ ਫੈਡਰੇਸ਼ਨ ਦੇ ਜਿਲ੍ਹਾ ਪ੍ਰਧਾਨ ਨਿਸ਼ਾਨ ਸਿੰਘ ਰੰਧਾਵਾ,ਸੀ ਪੀ ਐਫ ਯੂਨੀਅਨ ਜਿਲ੍ਹਾ ਪ੍ਰਧਾਨ ਸੰਜੀਵ ਕੁਮਾਰ ਸਰਮਾ, ਪੰਜਾਬ ਇਰੀਗੇਸਨ ਕਲੈਰੀਕਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਵੇਲ ਸਿੰਘ ਸੇਖੋਂ ਵੱਲੋ ਵੀ ਉਨ੍ਹਾਂ ਨੂੰ ਪਦ ਉਨਤ ਹੋਣ ਤੇ ਸਨਮਾਨਿਤ ਕੀਤਾ ਗਿਆ ਹੈ।

Italian Trulli