More

  ਸੁਨਿਆਰੇ ਦੀ ਦੁਕਾਨ ਲੁੱਟਣ ਆਏ ਲੁਟੇਰਿਆਂ ਨੇ ਦੁਕਾਨਦਾਰ ਨੂੰ ਮਾਰੀ ਗੋਲੀ

  ਬਟਾਲਾ, 19 ਨਵੰਬਰ (ਬੁਲੰਦ ਆਵਾਜ ਬਿਊਰੋ) – ਬਟਾਲਾ ਦੀ ਬੈਂਕ ਕਲੌਨੀ ਦੇ ਕੋਲ ਸ਼ੁੱਕਰਵਾਰ ਦੀ ਰਾਤ ਕਰੀਬ 9 ਵਜੇ ਇੱਕ ਸੁਨਿਆਰ ਦੀ ਦੁਕਾਨ ਵਿਚ ਚਾਰ-ਪੰਜ ਬਦਮਾਸ਼ ਆ ਵੜੇ। ਬਦਮਾਸ਼ਾਂ ਦੇ ਕੋਲ ਪਿਸਤੌਲ ਸੀ। ਆਉਂਦੇ ਹੀ ਉਨ੍ਹਾਂ ਨੇ ਦੁਕਾਨਦਾਰ ’ਤੇ ਪਿਸਤੌਲ ਤਾਣ ਦਿੱਤੀ ਅਤੇ ਦੂੁਰ ਹਟਣ ਨੂੰ ਕਿਹਾ ਤਾਂ ਦੁਕਾਨਦਾਰ ਨੇ ਫਾਇਰ ਕਰ ਦਿੱਤਾ। ਇਸ ਵਿਚਾਲੇ ਦੋਵੇਂ ਧਿਰਾਂ ਵਿਚਾਲੇ ਫਾਇਰਿੰਗ ਹੋਈ। ਜਿਸ ਵਿਚ ਸੁਨਿਆਰੇ ਨੂੰ ਗੋਲੀ ਲੱਗ ਗਈ। ਗੋਲੀ ਲੱਗਣ ਨਾਲ ਦੁਕਾਨਦਾਰ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੁਲਦੀਪ ਰਾਜ ਉਰਫ ਦੀਪਕ ਨਿਵਾਸੀ ਬੈਂਕ ਕਲੌਨੀ ਬਟਾਲਾ ਦੇ ਰੂਪ ਵਿਚ ਹੋਈ ਹੈ। ਪੁਲਿਸ ਨੇ ਇੱਕ ਬਦਮਾਸ਼ ਨੂੰ ਕਾਬੂ ਕਰ ਲਿਆ ਹੈ। ਸੂਚਨਾ ਮਿਲਦੇ ਹੀ ਡੀਐਸਪੀ ਸਿਟੀ ਪਰਵਿੰਦਰ ਕੌਰ ਮੌਕੇ ’ਤੇ ਪਹੁੰਚੀ ਅਤੇ ਹਾਲਾਤ ਦਾ ਜਾਇਜ਼ਾ ਲਿਆ। ਪੁਲਿਸ ਅਪਣੀ ਜਾਂਚ ਪੜਤਾਲ ਵਿਚ ਜੁਟ ਗਈ ਹੈ।

  ਇਸ ਸਬੰਧ ਵਿਚ ਬਟਾਲਾ ਦੇ ਐਸਐਸਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਰਾਤ ਵੇਲੇ ਲੁੱਟ ਦੀ ਨੀਅਤ ਨਾਲ ਸੁਨਿਆਰ ਦੀ ਦੁਕਾਨ ਵਿਚ ਕੁਝ ਲੁਟੇਰੇ ਆਏ ਸੀ। ਲੁਟੇਰਿਆਂ ਦਾ ਸਾਹਮਣਾ ਦੁਕਾਨਦਾਰ ਨੇ ਦਲੇਰੀ ਨਾਲ ਕੀਤਾ। ਦੋਵੇਂ ਧਿਰਾਂ ਦੇ ਵਿਚਾਲੇ ਹੋਈ ਫਾਇਰਿੰਗ ਵਿਚ ਸੁਨਿਆਰ ਨੂੰ ਗੋਲੀ ਲੱਗ ਗਈ। ਜਿਸ ਵਿਚ ਉਸ ਦੀ ਮੌਤ ਹੋ ਗਈ। ਜਾਂਚ ਪੜਤਾਲ ਲਈ ਪੁਲਿਸ ਨੇ 12 ਟੀਮਾਂ ਦਾ ਐਲਾਨ ਕੀਤਾ ਹੈ। ਪਤਾ ਲੱਗਾ ਕਿ ਲੁਟੇਰਿਆਂ ਵਿਚੋਂ ਕਿਸੇ ਇੱਕ ਨੂੰ ਗੋਲੀ ਲੱਗੀ ਹੈ। ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਜ਼ਖ਼ਮੀ ਹਮਲਾਵਰ ਨੂੰ ਕਾਬੂ ਕਰ ਲਿਆ। ਐਸਐਸਪੀ ਨੇ ਕਿਹਾ ਕਿ ਜਲਦ ਹੀ ਹੋਰ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img