ਤਰਨ ਤਾਰਨ, 25 ਜੁਲਾਈ (ਬੁਲੰਦ ਆਵਾਜ ਬਿਊਰੋ) – ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ਼ ਬਿਜਲੀ ਬੋਰਡ (ਪਹਿਲਵਾਨ ਗਰੁੱਪ) ਪੰਜਾਬ ਦੀ ਸਿਰਮੌਰ ਜਥੇਬੰਦੀ ਵਲੋਂ ਰੋਟਰੀ ਕਲੱਬ ਪਾਵਰ ਕਲੋਨੀ ਲੁਧਿਆਣਾ ਵਿਖੇ ਸਟੇਟ ਕਮੇਟੀ ਦਾ ਚੋਣ ਇਜਲਾਸ ਕਰਵਾਇਆ ਗਿਆ। ਸੁਖਵਿੰਦਰ ਸਿੰਘ ਚਾਹਲ ਜੋ ਪਹਿਲਾਂ ਡਿਪਟੀ ਜਨਰਲ ਸਕੱਤਰ ਜਥੇਬੰਦੀ ਵਿਚ ਸੇਵਾ ਨਿਭਾਉਂਦੇ ਆ ਰਹੇ ਸਨ,ਨੂੰ ਉਨ੍ਹਾਂ ਦੀ ਜਥੇਬੰਦੀ ਨੂੰ ਸਮਰਪਤ ਸੋਚ,ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਈ ਸੇਵਾ ਨੂੰ ਵੇਖਦੇ ਹੋਏ , ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ( ਪਹਿਲਵਾਨ ਗਰੁੱਪ) ਪੰਜਾਬ ਵਲੋਂ ਜਥੇਬੰਦੀ ਦਾ ਮੇਨ ਅਹੁਦਾ ਜਨਰਲ ਸਕੱਤਰ ਪੰਜਾਬ ਨਿਯੁਕਤ ਕੀਤਾ ਗਿਆ ਹੈ।