ਸੁਖਬੀਰ ਵਲੋਂ ਪੰਜਾਬ ਦੇ ਪਾਣੀਆਂ ਬਾਰੇ ਦਿੱਤਾ ਬਿਆਨ, ਮਗਰਮੱਛ ਦੇ ਹੰਝੂਆਂ ਵਾਂਗ ਹੈ

11

ਇਹ ਬਿਆਨ ਬਾਦਲਕਿਆਂ ਵਲੋਂ ਪੰਜਾਬ ਦੇ ਪਾਣੀਆਂ ਨਾਲ ਕੀਤੀਆਂ ਗਦਾਰੀਆਂ ਤੇ ਪੜਦਾ ਪਾਉਣ ਲਈ ਦਿਤਾ ਗਿਆ ਹੈ
ਝੂਠੇ ਕੋ ਨਾਹੀ ਪਤਿ ਨਾਉ
ਕਬਹੁ ਨ ਸੂਚਾ ਕਾਲਾ ਕਾਉ
ਬਾਦਲਕਿਆਂ ਦੀਆਂ ਪੰਜਾਬ ਦੇ ਪਾਣੀਆਂ ਨਾਲ ਕੀਤੀਆਂ ਗਦਾਰੀਆਂ ਦਾ ਆਹ ਹੇਠ ਲਿਖਿਆ ਵੇਰਵਾ ਪੜੋ
ਬੇਸ਼ਰਮੀ ਦੀ ਹਦ ਪਾਰ ਕਰ ਚੁਕੇ ਬਾਦਲਕੇ ਪਿਉ ਪੁੱਤਾਂ ਤੇ ਇਨ੍ਹਾਂ ਦੇ ਢੀਠ proud to be kalia ਨੂੰ ਪਬਲਿਕ ਵਿੱਚ ਹੇਠ ਲਿਖੇ ਸਵਾਲਾਂ ਦੀਆਂ ਜੁੱਤੀਆਂ ਮਾਰੋ
ਇਹ ਸਵਾਲ ਬਾਦਲਕਿਆਂ ਅਤੇ ਇਨ੍ਹਾਂ ਤੇ ਫਖਰ ਕਰਨ ਵਾਲਿਆਂ ਕਾਲੀਆਂ ਨੂੰ ਪੁੱਛੋ
ਸਵਾਲ ਨੰਬਰ 1-: ਕੀ ਤੁਸੀ 1977 ਦੀ ਸਰਕਾਰ ਵੇਲੇ ਹਰਿਆਣਾ ਨੂੰ ਪਾਣੀ ਦੇਣ ਲਈ ਸਤਲੁਜ ਯਮੁਨਾ ਲਿੰਕ ਨਹਿਰ ਕੱਢਣ ਲਈ ਗੁੱਪਤ ਸਰਵੇਖਣ ਹਰਿਆਣਾ ਦੇ ਅਧਿਕਾਰੀਆਂ ਤੋਂ ਕਰਵਾਇਆ ਸੀ
ਸਵਾਲ ਨੰਬਰ 2-: ਕੀ ਤੁਹਾਡੀ ਸਰਕਾਰ ਨੇ ਨੋਟੀਫਿਕੇਸ਼ਨ ਨੰਬਰ 113/5 syl ਅਤੇ ਨੋਟੀਫਿਕੇਸ਼ਨ ਨੰਬਰ 121/5 syl ਫਰਬਰੀ 1978 ਰਾਹੀਂ syl ਨਹਿਰ ਉਸਾਰੀ ਲਈ ਜਮੀਨ ਹਾਸਲ ਕਰਨ ਆਦੇਸ਼ ਦਿੱਤਾ
ਸਵਾਲ ਨੰਬਰ 3-: ਕੀ ਤੁਸੀ ਹਰਿਆਣਾ ਸਰਕਾਰ ਤੋਂ ਨਹਿਰ ਦੀ ਉਸਾਰੀ ਲਈ 31-3-1979 ਨੂੰ ਡਰਾਫਟ ਨੰਬਰ p s 800201 ਰਾਹੀਂ ਇਕ ਕਰੋੜ ਪ੍ਰਵਾਨ ਕੀਤੇ ਸਨ
ਸਵਾਲ ਨੰਬਰ 4-: ਕੀ ਤੁਸੀ ਤੇ ਚੋਧਰੀ ਦੇਵੀ ਲਾਲ ਨੇ ਪੰਜਾਬ ਦੀ ਧਰਤੀ ਤੇ syl ਨਹਿਰ ਦੀ ਉਸਾਰੀ ਲਈ ਸਹਿਮਤੀ ਕੀਤੀ ਸੀ, ਇਸ ਦੀ ਪੁਸ਼ਟੀ ਸਰਕਾਰੀ ਪਤਰਾਂ ਰਾਂਹੀ ਵੀ ਕੀਤੀ ਗਈ, ਜੋ ਕੇ 1ਮਾਰਚ,7ਮਾਰਚ,ਤੇ10ਮਾਰਚ 1978ਨੂੰ ਹਰਿਆਣਾ ਵਿਧਾਨ ਸਭਾ ਦੀਆਂ ਕਾਰਵਾਈਆਂ ਵਿੱਚ ਵੀ ਇਸ ਦਾ ਚਾਨਣ ਪਾਇਆ ਗਿਆ ਹੈ
ਸਵਾਲ ਨੰਬਰ 5-: ਕੀ ਤੁਸੀ ਪੰਜਾਬ ਦੇ ਪਾਣੀਆਂ ਨੂੰ ਲੁਟਾਉਣ ਦਾ ਵਿਰੋਧ ਕਰਨ ਵਾਲੇ ਉਘੇ ਕਨੂੰਨੀ ਮਾਹਿਰ ਸ਼੍ਰੀ ਐਫ ਨਾਰੀਮਾਨ ਨੂੰ ਉਨ੍ਹਾਂ ਦੇ ਅਹੁਦੇ ਤੋਂ ਫਾਰਗ ਕੀਤਾ ਸੀ
ਸਵਾਲ ਨਬਰ 6-: ਕੀ ਪੰਜਾਬ ਦੇ ਪਾਣੀਆਂ ਦੇ ਹਕ ਚ ਖੜੇ ਹੋਣ ਵਾਲੈ ਮੁੱਖ ਮੰਤਰੀ ਗੁਰਨਾਮ ਸਿੰਘ ਨੂੰ ਹਟਾ ਕੇ ਤੂਹਾਨੂੰ ਮੁੱਖ ਮੰਤਰੀ ਇਸ ਲਈ ਬਣਾਇਆ ਸੀ ਕਿ ਤੁਸੀਂ ਲਾਲਚੀ ਬਿਰਤੀ ਵਾਲੇ ਹੋਣ ਕਰੱਕੇ ਕੇ ਹਰਿਆਣੇ ਨੂੰ ਪਾਣੀ ਦੇਣ ਲਈ ਮੰਨ ਜਾਉਗੇ
ਸਵਾਲ ਨੰਬਰ 7 -: ਜਦੋ ਪ੍ਰਧਾਨ ਮੰਤਰੀ ਮੁਰਾਰਜੀ ਦੇਸਾਈ ਕੋਲ ਪਾਣੀ ਦਾ ਮਸਲਾ ਹਰਿਆਣਾ ਤੇ ਰਾਜਿਸਥਾਨ ਨੇ ਉਠਾਇਆ ਤੇ ਪ੍ਰਧਾਨ ਮੰਤਰੀ ਨੇ ਦੋ ਟੁੱਕ ਜਵਾਬ ਦਿੱਤਾ ਕਿ ਜਬ ਦਰਿਆ ਆਪ ਕੀ ਸਟੇਟ ਸੇ ਗੁਜਰਤੇ ਨਹੀਂ ਤੋ ਆਪ ਪਾਨੀ ਪਰ ਕੈਸੈ ਕਲੇਮ ਕਰ ਸਕਤੇ ਹੋ ਇਸ ਜਵਾਬ ਤੋ ਬਾਅਦ ਹਰਿਆਣਾ ਨੇ ਸੁਪਰੀਮ ਕੋਰਟ ਵਿਚ ਪੰਜਾਬ ਵਿਰੁੱਧ ਕੇਸ ਪਾ ਦਿੱਤਾ ਤੇ ਪੰਜਾਬ ਦੇ ਉਘੇ ਵਕੀਲ ਸਰਦਾਰ ਹਰਦੇਵ ਸਿੰਘ ਮੱਤੇਵਾਲ ਨੇ ਹਰਿਆਣਾ ਤੇ ਰਾਜਸਥਾਨ ਵਿਰੁੱਧ ਕੇਸ ਤਿਆਰ ਕੀਤਾ ਤਾਂ ਤੁਸੀਂ ਮੱਤੇਵਾਲ ਨੂੰ ਇੰਨਾ ਸਖਤ ਕਦਮ ਚੁਕਣ ਤੋ ਕਿਉਂ ਰੋਕ ਦਿੱਤਾ ਇਹ ਸਭ ਤੁਸੀ ਆਪਣੈ ਨਿਜ ਲਈ ਕੀਤਾ
ਸਵਾਲ ਨੰਬਰ 8 -: ਇਸ ਦੇ ਬਦਲੇ 6 ਸਤੰਬਰ 1989 ਨੂੰ ਤੁਸੀ ਗੁੜਗਾਉਂ ਵਿਖੇ 71ਹਜਾਰ ਵਰਗਮੀਟਰ ਜਮੀਨ ਦੀ ਅਲਾਟਮੈਂਟ ਦੇਵੀਲਾਲ ਪਾਸੋਂ 341ਰੁਪਏ ਰਿਆਇਤੀ ਭਾਅ ਤੇ ਲਈ, ਜਿਥੇ ਅਜ ਕਲ ਤੁਹਾਡਾ ਆਲੀਸ਼ਾਨ ਹੋਟਲ ਬਣਿਆ ਹੋਇਐ
ਸਵਾਲ ਨੰਬਰ 9 -: ਕੀ ਤੂਹਾਨੂੰ ਪੰਜਾਬ ਦੇ ਪਾਣੀਆਂ ਵਿਰੁੱਧ ਲਏ ਫੈਸਲਿਆਂ ਕਾਰਨ ਹੀ ਹਰਿਆਣਾ ਦੇ ਸਿਰਸਾ ਜਿਲੇ ਵਿਚ 300 ਏਕੜ ਜਮੀਨ ਕੋਢੀਆਂ ਦੇ ਭਾਅ ਮਿਲੀ, ਜਿਥੇ 25 ਬੈਡਰੂਮਾਂ ਵਾਲਾ ਸ਼ਾਹੀ ਮਹਿਲ ਬਣਵਾਇਆ, ਇਸ ਮਹਿਲ ਤਕ ਪਾਣੀ ਪਹੁੰਚਾਉਣ ਲਈ ਹਰਿਆਣਾ ਸਰਕਾਰ ਨੇ ਆਪਣੇ ਖਰਚੇ ਤੇ ਲਿਫਟ ਸਿੰਚਾਈ ਚੈਨਲ ਬਣਵਾਇਆ
ਸਵਾਲ ਨੰਬਰ 10 -: ਜਦੋ ਤੁਹਾਡੀ ਭਾਈਵਾਲ ਭਾਜਪਾ ਸਰਕਾਰ ਨੇ ਇੰਟਰ ਸਟੇਟ ਵਾਟਰ ਡਿਸਪਿਉਟ ਐਕਟ ਬਣਾਇਆ, ਇਹ ਇੰਨਾ ਖਤਰਨਾਕ ਐਕਟ ਹੈ ਕਿ ਸਟੇਟ ਇਸ ਵਿਰੁੱਧ ਅਪੀਲ ਵੀ ਨਹੀ ਕਰ ਸਕਦੀ ਤਾਂ ਤੁਸੀ ਆਪਣੀ ਪਾਰਟੀ ਦੇ ਮੈਬਰਾਂ ਨੂੰ ਇਸ ਐਕਟ ਦੇ ਹਕ ਵਿਚ ਵੋਟਾਂ ਪਾਉਣ ਲਈ ਕਿਉਂ ਕਿਹਾ
ਸਵਾਲ ਨੰਬਰ 11-: ਪਿਛਲੀਆਂ ਦੋ ਪਾਰਲੀਮੈਂਟ ਚੋਣਾਂ ਚ ਅਕਾਲੀ ਭਾਜਪਾ ਦੀਆਂ ਰੈਲੀਆਂ ਵਿਚ ਮੋਦੀ ਤੁਹਾਡੀ ਹਾਜਰੀ ਵਿਚ ਪਾਣੀਆਂ ਦੇ ਮੁੱਦੇ ਤੇ ਪੰਜਾਬ ਦੇ ਵਿਰੁੱਧ ਬੋਲਦਾ ਰਿਹਾ ਦੇਸ਼ ਦੈ ਦਰਿਆਵਾਂ ਨੂੰ ਇਕੱਠਿਆਂ ਕਰਨ ਦਾ ਦਾਅਵਾ ਕਰਦਾ ਰਿਹਾ ਤੁਸੀ ਮੋਕੇ ਤੇ ਮੋਦੀ ਦਾ ਵਿਰੋਧ ਕਿਉਂ ਨਹੀਂ ਕੀਤਾ
ਸਵਾਲ ਨੰਬਰ 12-: ਜਦੋਂ ਹਰਿਆਣਾ ਵਿਚ ਚੌਟਾਲਾ ਨੇ ਆਪਣੀ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਦਾ ਜਸ਼ਨ ਮਨਾਇਆ, ਉਸ ਸਮੇਂ ਸੁਖਬੀਰ ਨੇ ਚੋਟਾਲੇ ਦੀਆਂ ਬਾਹਾਂ ਚ ਬਾਹਾਂ ਪਾ ਕੇ ਸਟੇਜ ਤੇ ਖੜ ਕੇ ਕਿਹਾ ਸੀ ਕਿ ਸਤਲੁਜ ਯਮੁਨਾ ਲਿੰਕ ਬਣਾਵਾਂਗੇ ਤੇ ਇਸ ਨਹਿਰ ਰਾਹੀਂ ਹਰਿਆਣਾ ਨੂੰ ਪਾਣੀ ਦੇਵਾਂਗੇ
ਸਟੇਜ ਤੋਂ ਬੋਲਿਆ ਸਚ ਕਰਕੇ ਦਿਖਾਉਣ ਲਈ ਸੁਖਬੀਰ ਨੇ ਬੇਸ਼ਰਮੀ ਦੀ ਸਿਖਰ ਛੂਹਦਿਆਂ ਹੋਇਆਂ ਚੋਟਾਲਿਆਂ ਦੇ ਬੰਦੇ ਨੂੰ ਪੰਜਾਬ ਦੇ ਕੇਸ ਲਈ ਵਕੀਲ ਕੀਤਾ
ਬੇਸ਼ਰਮੀ ਦੀ ਹਦ ਉਸ ਦਿਨ ਦੇਖਣ ਨੂੰ ਮਿਲੀ ਜਿਸ ਦਿਨ ਸੁਪਰੀਮ ਕੋਰਟ ਚ ਕੇਸ ਦੀ ਸੁਣਵਾਈ ਹੋਈ ਦੋਨੋਂ ਪਿਉ ਪੁੱਤ ਦਿੱਲੀ ਹੋਣ ਦੇ ਬਾਵਜੂਦ ਕੋਰਟ ਵਿਚ ਨਹੀਂ ਪਹੁੰਚੇ ਤੇ ਨਾ ਹੀ ਵਕੀਲ ਪਹੁੰਚਿਆ ਜੇ ਇਹ ਪਿਉ ਪੁੱਤ ਕੋਰਟ ਚ ਹਾਜਰ ਹੁੰਦੇ ਤਾਂ ਵਕੀਲ ਦੀ ਕੀ ਜੁਅੱਰਤ ਸੀ ਕਿ ਉਹ ਕੋਰਟ ਚੋਂ ਗੈਰਹਾਜ਼ਰ ਹੋ ਜਾਂਦਾ
ਜਿਨ੍ਹਾਂ ਨੂੰ ਆਪਣੇ ਸੂਬੇ ਦੇ ਹਿਤ ਪਿਆਰੇ ਹੁੰਦੇ ਐ ਉਹ ਹਥ ਤੇ ਹਥ ਧਰ ਕੇ ਨ੍ਹੀ ਬੈਂਹਦੇ
ਤਾਮਿਲਨਾਡੂ ਦੀ ਚੀਫ ਮਨਿਸ਼ਟਰ ਬੀਬੀ ਜੈਲਲਿਤਾ ਵਰਦੇ ਮੀਂਹ ਚ ਆਪਣੇ ਸੂਬੇ ਦੇ ਕੇਸ ਦੇ ਹਕ ਚ ਜਾ ਖੜੀ ਹੋਈ ਸੀ
ਬਾਦਲਕਿਉ ਜੇ ਤੁਸੀ ਤੇ ਤੁਹਾਡੇ ਵਕੀਲ ਨੇ ਸੁਣਵਾਈ ਵਾਲੇ ਦਿਨ ਕੋਰਟ ਚੋਂ ਗੈਰਹਾਜ਼ਰ ਰਹਿਣਾ ਹੈ ਤੇ ਫਿਰ ਕੇਸ ਦਾ ਫੈਸਲਾ ਪੰਜਾਬ ਦੇ ਹਕ ਚ ਕਿਵੇਂ ਆਉਣੈ
ਫਿਰ ਅਜ ਸੁਪਰੀਮ ਕੋਰਟ ਦਾ ਫੈਸਲਾ ਹਰਿਆਣਾ ਦੇ ਹਕ ਵਿਚ ਆ ਗਿਆ ਹੈ ਤੇ ਹੁਣ ਕੁਰਬਾਨੀ ਦੇਣ ਦੇ ਦਮਗਜੇ ਮਾਰ ਕੇ ਲੋਕਾਂ ਨੂੰ ਕਿਉਂ ਮੂਰਖ ਬਣਾ ਰਹੇ ਹੋ
ਅਜ ਮੈਨੂੰ ਟੋਹੜਾ ਸਾਹਿਬ ਤੇ ਤਲਵੰਡੀ ਸਾਹਿਬ ਵਲੋਂ 27 ਸਤੰਬਰ 1979 ਨੂੰ ਜਥੇਦਾਰ ਅਕਾਲ ਤਖਤ ਗੁਰਦਿਆਲ ਸਿੰਘ ਅਜਨੋਹਾ ਨੂੰ ਲਿਖੀ ਚਿੱਠੀ ਦੀ ਯਾਦ ਤਾਜਾ ਹੋਈ ਹੈ ਜਿਸ ਵਿਚ ਉਨ੍ਹਾਂ ਬੜਾ ਸ਼ੁਧ ਤੇ ਸ਼ਪਸ਼ਟ ਲਿਖਿਆ ਹੈ ਕਿ ਬਾਦਲ ਕੋਂਮ, ਪੰਥ ਤੇ ਪੰਜਾਬ ਦਾ ਬੇੜਾ ਗਰਕ ਕਰਨ ਲਈ ਹਿੰਦੂ ਏਜੰਸੀ ਆਰ ਐਸ ਐਸ ਦਾ ਏਜੰਟ ਬਣ ਚੁੱਕਾ ਹੈ ਤੇ ਅਜ ਕੋਂਮ, ਪੰਥ ਤੇ ਪੰਜਾਬ ਦੇ ਹਾਲਾਤਾਂ ਨੂੰ ਦੇਖ ਕੇ ਉਪਰੋਕਤ ਲੀਡਰਾਂ ਦੀ ਦੂਰਅੰਦੇਸ਼ੀ ਦਾ ਸਚ ਸਾਹਮਣੇ ਹੈ
ਮਨ ਜਾਨਤ ਸਭ ਬਾਤ ਜਾਨਤ ਹੀ ਅਉਗਨ ਕਰੇ
ਕਾਹੇ ਕੀ ਕੁਸਲਾਤ ਹਾਥੁ ਦੀਪ ਕੂਏ ਪਰੇ

Italian Trulli