ਚੰਡ੍ਹੀਗੜ੍ਹ, 19 ਦਸੰਬਰ (ਬੁਲੰਦ ਆਵਾਜ ਬਿਊਰੋ) – ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਵੀ ਬੀਜੇਪੀ ਨਾਲ ਚੋਣ ਗੱਠਜੋੜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਬੇਸ਼ੱਕ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਅਜੇ ਇਸ ਬਾਰੇ ਕੋਈ ਸਪਸ਼ਟ ਐਲਾਨ ਨਹੀਂ ਕੀਤਾ ਪਰ ਦਲ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਗੱਠਜੋੜ ਲਈ ਤਿਆਰ ਹਨ। ਚਰਚਾ ਹੈ ਕਿ ਇਸ ਬਾਰੇ ਢੀਂਡਸਾ ਤੇ ਬੀਜੇਪੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਗਜਿੰਦਰ ਸਿੰਘ ਸ਼ੇਖਾਵਤ ਦੀ ਮੀਟਿੰਗ ਹੋਈ ਹੈ। ਦੋਵਾਂ ਲੀਡਰਾਂ ਦੀ ਮੀਟਿੰਗ ਵਿੱਚ ਚੋਣਾਂ ਦੀ ਰਣਨੀਤੀ ਬਾਰੇ ਚਰਚਾ ਹੋਈ ਹੈ ਪਰ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਅਜੇ ਅੰਤਿਮ ਫੈਸਲਾ ਲੈਣਾ ਹੈ। ਇਸ ਲਈ ਜਲਦ ਹੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਮੀਟਿੰਗ ਬੁਲਾਈ ਜਾ ਰਹੀ ਹੈ ਜਿਸ ਵਿੱਚ ਫੈਸਲਾ ਲਿਆ ਜਾਏਗਾ।
ਸੁਖਦੇਵ ਸਿੰਘ ਢੀਂਡਸਾ ਬੀਜੇਪੀ ਨਾਲ ਕਰ ਸਕਦੇ ਹਨ ਗੱਠਜੋੜ, ਜਲਦ ਹੋ ਸਕਦਾ ਐਲਾਨ
