ਸੀ.ਐਮ.ਸਿਟੀ ਵਿਖੇ ਆਏ ਨਵੇਂ 4 ਕੋਰੋਨਾ ਪਾਜ਼ੀਟਿਵ ਮਾਮਲੇ
ਕਰਨਾਲ – ਸੀ.ਐਮ.ਸਿਟੀ ਵਿਖੇ ਕੋਰੋਨਾ ਪਾਜ਼ੀਟਿਵ ਮਾਮਲਿਆਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਪਰ ਮੁਖਮੰਤਰੀ ਮਨੋਹਰ ਲਾਲ ਆਪਣੇ ਗ੍ਰਹਿ ਖੇਤਰ ਵਿਚ ਆਉਣਾਂ ਵੀ ਜ਼ਰੂਰੀ ਨਹੀ ਸਮਝ ਰਹੇ। ਅਜ ਇਥੇ 4 ਨਵੇ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ‘ਚੋਂ ਇਕੋ ਹੀ ਪਰਿਵਾਰ ਦੇ ਤਿਨ ਮੈਂਬਰ ਮਾਂ ਪਿਉ ਅਤੇ ਪੁਤਰ ਵੀ ਸ਼ਾਮਿਲ ਹਨ। ਪਰ ਹੁਣ ਇਥੋ ਦਾ ਪ੍ਰਸ਼ਾਸ਼ਨ ਵੀ ਆਪਣੀ ਪੂਰੀ ਜ਼ਿਮੇਵਾਰੀ ਤੋਂ ਭਜਿਆ ਹੋਇਆ ਹੀ ਦਿਖਾਈ ਦੇ ਰਿਹਾ ਹੈ ਜਿਸ ਕਾਰਨ ਦਿਲੀ ਤੋ ਕਿਸੇ ਕੋਰੋਨਾ ਪਾਜ਼ੀਟਿਵ ਦੀ ਮੌਤ ਤੋ ਬਾਅਦ ਉਸ ਦੇ ਅੰਤਿਮ ਸਸਕਾਰ ਵਿਚ ਸ਼ਾਮਿਲ ਹੋ ਕੇ ਆਏ ਕੋਰੋਨਾ ਪਾਜ਼ੀਟਿਵ ਪਰਿਵਾਰ ਬਾਰੇ ਉਨ੍ਹਾਂ ਦੇ ਦਿਲੀ ਵਿਖੇ ਕਿਸੇ ਵਿਆਹ ਸਮਾਰੋਹ ਵਿਚ ਸ਼ਮੂਲੀਅਤ ਕਰ ਕੇ ਆਉਣ ਬਾਰੇ ਦਸਿਆ ਜਾ ਰਿਹਾ ਹੈ।