ਸੀ.ਐਚ.ਸੀ ਤਰਸਿੱਕਾ ਵਿਖੇ ਛੇਵੇਂ ਪੇ-ਕਮਿਸ਼ਨ ਦੀਆਂ ਸਿਫਾਰਸਾਂ ਦਾ ਮੁਲਾਜਮਾਂ ਵਲੋਂ ਤਿੱਖਾ ਵਿਰੋਧ

62

ਤਰਨ ਤਾਰਨ, 10 ਜੁਲਾਈ (ਬੁਲੰਦ ਆਵਾਜ ਬਿਊਰੋ) – ਪੰਜਾਬ ਦੀਆਂ ਮੁਲਾਜਮ ਜਥੇਬੰਦੀਆਂ ਸਾਂਝਾਂ ਮੁਲਾਜਮ ਮੋਰਚਾ ਪੰਜਾਬ ਯੂ.ਟੀ ਐਸ.ਸੀ ਪੈਂਸਨਰ ਮੁਲਾਜਮ ਮੋਰਚਾ ਅਤੇ ਪੀ.ਐਸ.ਐਸ ਫੈੱਡਰੇਸਨ ਵਲੋਂ ਸਰਕਾਰ ਵਲੋਂ ਜਾਰੀ ਪੇ-ਕਮਿਸ਼ਨ ਰਿਪੋਰਟ ਦੇ ਵਿਰੋਧ ਵਿਚ ਸਾਰੇ ਜਿਲਿਆ ਵਿਚ ਰੋਸ ਪ੍ਰਦਰਸ਼ਨ ਕਰਨ ਦੇ ਦਿੱਤੇ ਨਿਰਦੇਸਾਂ ਅਧੀਨ ਸੀ ਐਚ ਸੀ ਤਰਸਿੱਕਾ ਦੇ ਸਮੂਹ ਮੁਲਾਜਮਾਂ ਮੈਡੀਕਲ ਅਫ਼ਸਰ , ਪੈਰਾਮੈਡੀਕਲ ਅਤੇ ਮਨਿਸ਼ਟਰੀਅਲ ਸਟਾਫ਼ ਵਲੋਂ 8, 9 ਜੁਲਾਈ ਨੂੰ ਪੈੱਨ ਡਾਉਨ ਹੜਤਾਲ ਕੀਤੀ ਗਈ ਸੀ ਅਤੇ ਜਿਸ ਵਿਚ ਮੰਗ ਕਰਦਿਆਂ ਕਿਹਾ ਗਿਆ ਕਿ ਪੇ-ਕਮਿਸ਼ਨ ਦੀਆਂ ਤਰੁਟੀਆਂ ਦੂਰ ਕਰਕੇ 2011 ਤਹਿਤ ਸਾਰੇ ਭੱਤੇ ਲਾਗੂ ਕੀਤੇ ਜਾਣ 2004 ਤੋਂ ਬਾਅਦ ਜਿਹੜੀ ਨਵੀਂ ਪੈਨਸਨ ਸਕੀਮ ਨੂੰ ਬੰਦ ਕਰਕੇ ਪੈਨਸਨ ਬਹਾਲ ਕਰਨ 15.1.2015 ਤੋਂ ਦੋ ਸਾਲ ਦਾ ਪਰਖ ਅਧੀਨ ਸਮਾਂ ਖਤਮ ਕਰਕੇ ਇੱਕ ਸਾਲ ਦਾ ਕੀਤਾ ਜਾਵੇ।

Italian Trulli

ਕੇਂਦਰ ਸਰਕਾਰ ਵਲੋਂ ਜੋ ਪੈਨਸ਼ਨ ਲੈਣ ਦਾ ਸਮਾਂ 25 ਸਾਲ ਕੀਤਾ ਸੀ, ਉਸਨੂੰ 20 ਸਾਲ ਕਰਕੇ ਬਹਾਲ ਕਰਨ ,ਮੁਲਾਜਮਾਂ ਨੂੰ 2. 25 , 2.59 ਨੂੰ ਖਤਮ ਕਰਕੇ 3.74 ਨਾਲ ਦੇਣ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਅਤੇ 2016 ਵਿਚ ਸੁਪਰੀਮ ਕੋਰਟ ਵਲੋਂ ਜਾਰੀ ਹੁਕਮਾਂ ਅਨੁਸਾਰ ਇੱਕ ਕੰਮ ਇੱਕ ਤਨਖਾਹ ਜਾਰੀ ਕੀਤੀ ਜਾਵੇ , ਇਸ ਮੌਕੇ ਡਾ.ਵਿਨੋਦ ਕੁਮਾਰ , ਹਰਮਨਪ੍ਰੀਤ ਸਿੰਘ , ਡਾ.ਸਿਮਰਜੀਤ ਸਿੰਘ , ਅਜਮੇਰ ਸਿੰਘ ਸੋਹੀ , ਕੁਲਵਿੰਦਰਜੀਤ ਸਿੰਘ , ਜਸਮੇਲ ਸਿੰਘ ਵੱਲ੍ਹਾ , ਹਰਮੀਤ ਸਿੰਘ, ਅਮਨਜੀਤ ਸਿੰਘ ਚੌਹਾਨ , ਅੰਗਰੇਜ ਸਿੰਘ ਅਬਦਾਲ, ਰਾਜਕਰਨ ਸਿੰਘ , ਬਲਦੇਵ ਸਿੰਘ , ਮਨਦੀਪ ਸਿੰਘ, ਅਪਿੰਦਰਜੀਤ ਸਿੰਘ, ਰਵਿੰਦਰ ਸਿੰਘ, ਹਰਜੀਤ ਕੁਮਾਰ,ਗੁਰਜੀਤ ਸਿੰਘ, ਸੁਖਚੈਨ ਸਿੰਘ, ਧਰਮਿੰਦਰਜੀਤ ਸਿੰਘ, ਹਰਦੀਪ ਸਿੰਘ , ਮਨਬੀਰ ਸਿੰਘ , ਜਸਪਾਲ ਸਿੰਘ , ਰਵਿੰਦਰ ਕੌਰ, ਹਰਜੀਤ ਕੌਰ , ਦਲਜੀਤ ਕੌਰ , ਕੁਲਦੀਪ ਕੌਰ , ਸਤਿੰਦਰ ਸਿੰਘ , ਪਰਮਜੀਤ ਸਿੰਘ , ਭਰਪੂਰ ਸਿੰਘ ਆਦਿ ਵੀ ਹਾਜਰ ਸਨ।